ਗ੍ਰਾਮ ਪੰਚਾਇਤਾ ਨੂੰ ਜਾਗਰੂਕ ਕਰਨ ਲਈ ਕੈਂਪ ਲਗਾਇਆ ਗਿਆ

ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)

ਪ੍ਰਦੇਸ਼ਿਕ ਦਿਹਾਤੀ ਵਿਕਾਸ ਸੰਸਥਾ ਮੋਹਾਲੀ ਵੱਲੋਂ ਬਲਾਕ ਵਿਕਾਸ ‘ਤੇ ਪੰਚਾਇਤ ਅਫਸਰ ਸਰਹਿੰਦ ਵਿਖੇ ਬੀਡੀਪੀਓ ਦੀਪ ਸ਼ਿਖਾ ਗਰਗ ਦੀ ਅਗਵਾਈ ਵਿੱਚ ਨਵੀਆਂ ਬਣੀਆਂ ਪੰਚਾਇਤਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਗਾਇਆ ਗਿਆ। ਪੰਚਾਇਤ ਅਫਸਰ ਪ੍ਰਦੀਪ ਕੁਮਾਰ ਅਤੇ ਰਿਸੋਰਸ ਪਰਸਨ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਰਪੰਚਾਂ ਪੰਚਾਂ ਨੂੰ ਜਾਗਰੂਤ ਕਰਨ ਲਈ ਤਿੰਨ ਰੋਜਾ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਜਲ ਸਪਲਾਈ ਵਿਭਾਗ, ਸਿੱਖਿਆ, ਮਨਰੇਗਾ ਅਤੇ ਹੈਲਥ ਵਿਭਾਗ ਵੱਲੋਂ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੂੰ ਵਿਕਾਸ ਕਾਰਜਾਂ ਵਿਚ ਕੋਈ ਮੁਸਕਲ ਨਾ ਆਵੇ। ਉਨ੍ਹਾਂ ਦੱਸਿਆ ਕਿ ਬਲਾਕ ਦੇ ਪਿੰਡਾਂ ਨੂੰ ਸੁੰਦਰ ਬਣਾਉਣ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਨਰੇਗਾ ਸਕੀਮ ਦੀ ਜਾਣਕਾਰੀ ਪੰਚਾਂ ਸਰਪੰਚਾਂ ਨੂੰ ਦਿੱਤੀ ਗਈ। ਸ੍ਰੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ‘ਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿੰਮ ਤਹਿਤ ਕਿਸ ਤਰ੍ਹਾਂ ਪਿੰਡਾਂ ਵਿੱਚ ਲੜਕੀਆਂ ਨੂੰ ਸਿੱਖਿਅਤ ਕਰਨ ਅਤੇ ਲੜਕੀਆਂ ਵਿੱਚ ਪੱਖਪਾਤ ਨੂੰ ਖਤਮ ਕਰਨ ਲਈ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸੈਕਟਰੀ ਤੇਜਿੰਦਰ ਸਿੰਘ, ਹੇਮ ਲਤਾ, ਅਮਰਜੀਤ ਕੌਰ, ਸੰਦੀਪ ਕੌਰ, ਸਟੈਨੋ ਦਵਿੰਦਰ ਸਿੰਘ ਅਤੇ ਦਿਲਪ੍ਰੀਤ ਸਿੰਘ ਆਦਿ ਮੌਜੂਦ ਸਨ।

*ਫੋਟੋ ਕੈਪਸ਼ਨ: ਸਰਪੰਚ, ਪੰਚ ਟ੍ਰੇਨਿੰਗ ਦੌਰਾਨ ਪ੍ਰਬੰਧਕਾਂ ਨਾਲ ਸਾਂਝੀ ਤਸਵੀਰ ਕਰਵਾਉਂਦੇ ਹੋਏ।*

Leave a Comment