ਕੰਗਣਾ ਰਣੌਤ ਓੁਹ ਔਰਤ ਹੈ, ਜਿਸ ਨੇ ਸਾਡੀ ਸਿੱਖ ਕੌਮ ’ਤੇ ਹਮਲਾ ਕੀਤਾ: ਹਨੀ ਫੱਤਣਵਾਲਾ

ਕੰਗਨਾ ਰਣੌਤ ਦੀ ‘ਐਮਰਜੈਂਸੀ’ ਫਿਲਮ ਤਾਂ ਦੂਰ ਦੀ ਗੱਲ ਐ, ਮੈ ਤਾਂ ਉਸ ਦਾ ਪੋਸਟਰ ਵੀ ਆਪਣੇ ਸਿਨੇਮੇ ’ਚ ਨਹੀਂ ਲੱਗਣ ਦੇਣਾ: ਹਨੀ ਫੱਤਣਵਾਲਾ
ਸ਼੍ਰੀ ਮੁਕਤਸਰ ਸਾਹਿਬ (ਅਵਤਾਰ ਮਰਾੜ੍ਹ) ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ ਵੱਲੋਂ ਬਣਾਈ ਗਈ ਫਿਲਮ ਐਮਰਜੈਂਸੀ ਦੇ ਵਿਰੋਧ ਵਿਚ ਸ਼੍ਰੀ ਮੁਕਤਸਰ ਸਾਹਿਬ ਵਿਖੇ ਰਾਜਪਾਲ ਸਿਨੇਮਾ ਦੇ ਮਾਲਕ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਰਨਲ ਸਕੱਤਰ ਜਗਜੀਤ ਸਿੰਘ ਹਨੀ ਫੱਤਣਵਾਲਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਹੈ।ਕੰਗਨਾ ਰਣੌਤ ਨੇ ਸਾਡੀ ਸਿੱਖ ਕੌਮ ’ਤੇ ਹਮਲਾ ਕੀਤਾ ।ਇਸ ਮੌਕੇ ਹਨੀ ਫੱਤਣਵਾਲਾ ਨੇ ਦੱਸਿਆ ਕਿ ‘ਐਮਰਜੈਂਸੀ’ ਫਿਲਮ ਦੀ ਅਭੀਨੇਤਰੀ ਭਾਜਪਾ ਸੰਸਦ ਕੰਗਨਾ ਰਣੌਤ ਉਹ ਔਰਤ ਹੈ ਜਿਸ ਨੇ ’ਤੇ ਸਾਡੀ ਸਿੱਖ ਕੌਮ ’ਤੇ ਹਮਲਾ ਕੀਤਾ, ਤੇ ਕਿਸਾਨੀ ਅੰਦੋਲਨ ਦੌਰਾਨ ਸਾਡੀਆਂ ਮਾਵਾਂ, ਭੈਣਾਂ ਲਈ ਭੱਦੀ ਸ਼ਬਦਾਵਲੀ ਵਰਤੀ ਹੈ, ਇਸ ਲਈ ਅਸੀਂ ਬਤੌਰ ਸਿਨੇਮਾ ਮਾਲਕ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨੁਮਾਇੰਦੇ ਹੋਣ ਦੇ ਨਾਤੇ ਉਦੋਂ ਤੱਕ ਕੰਗਨਾ ਰਣੌਤ ਦੀ ਫਿਲਮ ਨੂੰ ਆਪਣੇ ਸਿਨੇਮਾ ਘਰਾਂ ’ਚ ਨਹੀਂ ਲੱਗਣ ਦੇਣਾ ਜਦੋਂ ਤੱਕ ਕੰਗਨਾ ਰਣੌਤ ਖਨੌਰੀ ਬਾਰਡਰ ’ਤੇ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਜਗਜੀਤ ਸਿੰਘ ਡੱਲੇਵਾਲ, ਸਮੁੱਚੀਆਂ ਕਿਸਾਨ ਜਥੇਬੰਦੀਆਂ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਹਰਮੰਦਰ ਸਾਹਿਬ ਵਿਖੇ ਜਾ ਕੇ ਸਮੁੱਚੇ ਗੁਰਧਾਮਾਂ ’ਚ ਨਤਮਸਤਕ ਹੋ ਕੇ ਮਾਫੀ ਨਹੀਂ ਮੰਗ ਲੈਂਦੀ।
ਪੰਜਾਬ ਦੇ ਸਮੁੱਚੇ ਸਿਨੇਮਾ ਮਾਲਕਾਂ ਨੂੰ ਅਪੀਲ ਹਨੀ ਫੱਤਣਵਾਲਾ ਨੇ ਪੰਜਾਬ ਦੇ ਸਮੁੱਚੇ ਸਿਨੇਮਾ ਮਾਲਕਾਂ ਨੂੰ ਅਪੀਲ ਕੀਤੀ ਕਿ ਅਜਿਹੀ ਔਰਤ ਦੀ ਫਿਲਮ ਆਪਣੇ ਸਿਨੇਮਾ ਘਰਾਂ ’ਚ ਨਾ ਦਿਖਾਈ ਜਾਵੇ ਜੋ ਸਮੁੱਚੀ ਪੰਜਾਬੀਅਤ ਦੀ ਵਿਰੋਧੀ ਹੈ।
ਚੰਡੀਗੜ੍ਹ ਏਅਰਪੋਰਟ ’ਤੇ ਸਕਿਓਰਟੀ ਦੌਰਾਨ ਡਿਊਟੀ ਨਿਭਾਅ ਰਹੀ ਭੈਣ ਨੂੰ ਸਲੂਟ ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ਚੰਡੀਗੜ੍ਹ ਏਅਰਪੋਰਟ ’ਤੇ ਸਕਿਓਰਟੀ ਦੌਰਾਨ ਡਿਊਟੀ ਨਿਭਾਅ ਰਹੀ ਭੈਣ ਨੂੰ ਸਲੂਟ ਕਰਦੇ ਹੋਏ ਕਿਹਾ ਕਿ ਉਸ ਭੈਣ ਨੇ ਕੰਗਨਾ ਰਣੌਤ ਨੂੰ ਦੱਸ ਦਿੱਤਾ ਕਿ ਪੰਜਾਬ ਦਾ ਅਸਲ ਵਿਰਸਾ ਕੀ ਹੁੰਦਾ ? ਹੁਣ ਅੱਗੇ ਤੋਂ ਪੰਜਾਬ ਤੇ ਪੰਜਾਬੀਆਂ ਦੇ ਪ੍ਰਤਿ ਬੋਲਣ ਲੱਗੇ ਸ਼ਾਇਦ ਕਈ ਵਾਰ ਕੰਗਨਾ ਰਣੌਤ ਸੋਚਿਆ ਕਰੇਗੀ। ਉਨ੍ਹਾਂ ਇਸ ਫਿਲਮ ਨੂੰ ਰੋਕਣ ਲਈ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ।
ਪੈ੍ਸ ਕਾਂਨਫਰੰਸ ਦੌਰਾਨ ਗੱਲਬਾਤ ਕਰਦੇ ਹਨੀ ਫੱਤਣਵਾਲਾ।

Leave a Comment