ਡਾਕਟਰ ਨਰੇਸ਼ ਪਰੂਥੀ ਕੋਆਰਡੀਨੇਟਰ ਦੀ ਅਗਵਾਈ ਹੇਠਾਂ ਸੰਸਥਾ ਦਾ ਵਫਦ ਨੇ ਕੀਤੀ ਡਿਪਟੀ ਕਮਿਸ਼ਨਰ ਦੀ ਸਲਾਘਾ
ਸ੍ਰੀ ਮੁਕਤਸਰ ਸਾਹਿਬ(ਅਵਤਾਰ ਮਰਾੜ੍ਹ)ਮੁਕਤਿਆਂ ਦੀ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਹਰੇਕ ਸਾਲ ਲੱਗਣ ਵਾਲੇ ਮਾਘੀ ਮੇਲੇ ਦੌਰਾਨ ਇਸ ਵਾਰ ਪ੍ਰਸ਼ਾਸਨ ਵੱਲੋਂ ਕੀਤੇ ਗਏ ਸਲਾਘਾ ਯੋਗ ਪਰਬੰਦਾ ਨੂੰ ਦੇਖਦੇ ਹੋਏ ਜਿਲੇ ਦੀਆਂ 50 ਤੋਂ ਵੱਧ ਸਮਾਜ ਸੇਵੀ ਸੰਸਥਾਵਾਂ ਦਾ ਵਫਦ ਡਾਕਟਰ ਨਰੇਸ਼ ਪਰੂਥੀ ਜਿਲ੍ਾ ਕੋਆਰਡੀਨੇਟਰ ਐਨਜੀਓ ਦੀ ਅਗਵਾਈ ਹੇਠ ਅੱਜ ਡਿਪਟੀ ਕਮਿਸ਼ਨਰ ਦਫਤਰ ਵਿਖੇ ਪਹੁੰਚ ਕੇ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਰਜੇਸ਼ ਤ੍ਰਿਪਾਠੀ ਆਈਏਐਸ ਜੀ ਨੂੰ ਸਨਮਾਨਿਤ ਕੀਤਾ ਇਸ ਦੌਰਾਨ ਵਿਸ਼ੇਸ਼ ਤੌਰ ਤੇ ਡਾਕਟਰ ਨਰੇਸ਼ ਪਰੂਥੀ ਜਸਪ੍ਰੀਤ ਸਿੰਘ ਛਾਬੜਾ ਬੂਟਾ ਰਾਮ ਕਮਰਾ ਵਰਿੰਦਰ ਪਾਲ ਸਿੰਘ ਗਲੋਰੀ ਜਸਪਾਲ ਸਿੰਘ ਗੁਰਪਿੰਦਰ ਸਿੰਘ ਰਾਣਾ ਸ਼ਾਮ ਲਾਲ ਗੋਇਲ ਬਲਦੇਵ ਸਿੰਘ ਬੇਦੀ ਨਰਿੰਦਰ ਸਿੰਘ ਅਸ਼ਵਨੀ ਗਿਰਦਰ ਸੁਭਾਸ਼ ਮੈਦਾਨ ਭਾਈ ਰਾਹੁਲ ਸਿੰਘ ਸਿੱਧੂ ਡਾਕਟਰ ਵਿਜੇ ਸੁਖੀਜਾ ਦਵਿੰਦਰ ਗਾਂਧੀ ਤਰਸੇਮ ਗੋਇਲ ਸਰਦਾਰ ਦਰਸ਼ਨ ਸਿੰਘ ਭੋਲਾ ਯਮਲਾ ਤੋ ਇਲਾਵਾ ਵੱਖ-ਵੱਖ ਸਮਾਜ ਸੇਵੀ ਹਾਜ਼ਰ ਸਨ ਇਸ ਦੌਰਾਨ ਜ਼ਿਲਾ ਕੁਆਰਡੀਨੇਟਰ ਡਾਕਟਰ ਨਰੇਸ਼ ਪਰੂਥੀ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਸ਼ਹਿਰ ਮਾਘੀ ਮੇਲੇ ਦੌਰਾਨ ਪ੍ਰਬੰਧ ਬਹੁਤ ਹੀ ਸ਼ਲਾਗਾ ਯੋਗ ਸਨ ਉਹਨਾਂ ਨੇ ਕਿਹਾ ਕਿ ਹਰੇਕ ਚੌਂਕ ਵਿੱਚ ਐਲ ਈ ਡੀ ਲਗਾ ਕੇ ਸ੍ਰੀ ਦਰਬਾਰ ਸਾਹਿਬ ਦਾ ਸਿੱਧਾ ਪ੍ਰਸਾਰਨ ਜੋ ਦਿਖਾਇਆ ਕਿਉਂ ਲੋਕਾਂ ਨੂੰ ਸਿੱਧੇ ਗੁਰੂ ਘਰ ਦੇ ਦਰਸ਼ਨ ਹੋ ਸਕੇ ਉਹਨਾਂ ਨੇ ਕਿਹਾ ਕਿ ਦੋ ਦਿਨਾਂ ਦਾ ਜੋ ਇਥੇ ਸ਼ਹੀਦੀ ਨਾਟਕ ਪੇਸ਼ ਕੀਤਾ ਗਿਆ ਉਹ ਬਹੁਤ ਹੀ ਸ਼ਲਾਘਾਯੋਗ ਸੀ ਉਹਨਾਂ ਨੇ ਕਿਹਾ ਕਿ ਇਸ ਦੌਰਾਨ 24 ਘੰਟੇ ਲਾਈਟ ਦਾ ਪ੍ਰਬੰਧ ਸ਼ਹਿਰ ਦੇ ਵਿੱਚ ਸਫਾਈ ਦਾ ਪ੍ਰਬੰਧ ਹਰੇਕ ਵਿਭਾਗ ਵੱਲੋਂ ਆਪਣੀ ਜਿੰਮੇਵਾਰੀ ਨਾਲ ਸੇਵਾ ਕੀਤੀ ਗਈ ਨਗਰ ਕੌਂਸਲ ਵੱਲੋਂ ਸਫਾਈ ਦਾ ਪ੍ਰਬੰਧ ਸਲਾਗਾ ਯੋਗ ਸੀ ਲੰਗਰਾਂ ਤੋਂ ਬਾਅਦ ਜੋ ਵੀ ਪੱਤਲ ਸਨ ਉਹਨਾਂ ਨੂੰ ਤੁਰੰਤ ਚੱਕ ਲਿਆ ਗਿਆ ਅਤੇ ਸੜਕਾਂ ਦੀ ਸਫਾਈ ਲਗਾਤਾਰ ਜਾਰੀ ਰਹੀ ਬਜ਼ੁਰਗਾਂ ਦਾ ਧਿਆਨ ਰੱਖਦੇ ਹੀ ਰਿਕਸ਼ੇ ਦੀ ਸੇਵਾ ਅਤੇ ਆਰਓ ਦੇ ਪਾਣੀ ਦਾ ਪ੍ਰਬੰਧ ਅਤੇ ਪ੍ਰਸ਼ਾਸਨ ਵੱਲੋਂ ਲੰਗਰ ਦਾ ਪ੍ਰਬੰਧ ਸ਼ਿਲਾਗਾ ਯੋਗ ਸੀ ਉਹਨਾਂ ਨੇ ਕਿਹਾ ਕਿ ਸ਼ਹਿਰ ਤੋਂ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਨੇ ਵੀ ਇਹਨਾਂ ਪ੍ਰਬੰਧਾਂ ਦੀ ਸਲਾਘਾ ਕੀਤੀ ਉਹਨਾਂ ਨੇ ਕਿਹਾ ਕਿ ਇਹੋ ਜਿਹੇ ਉੱਚ ਅਧਿਕਾਰੀਆਂ ਦੀ ਲੋੜ ਹਮੇਸ਼ਾ ਸਾਡੇ ਜਿਲ੍ਹੇ ਨੂੰ ਹੈ ਜੋ ਆਪਣੀ ਡਿਊਟੀ ਦੇ ਨਾਲ ਨਾਲ ਸੇਵਾ ਭਾਵਨਾ ਵਿੱਚ ਵੀ ਵਿਸ਼ਵਾਸ ਰੱਖਦੇ ਹਨ।
ਮੇਲੇ ਦੌਰਾਨ ਸ਼ਲਾਘਾਯੋਗ ਪ੍ਰਬੰਧਾਂ ਨੂੰ ਦੇਖਦੇ ਹੋਏ ਜਿਲੇ ਦੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਰਜੇਸ਼ ਤ੍ਰਿਪਾਠੀ ਆਈ.ਏ.ਐਸ ਜੀ ਨੂੰ ਸਨਮਾਨਿਤ ਕਰਦੇ ਹੋਏ ।ਇਸ ਦੌਰਾਨ ਸਮਾਜ ਸੇਵੀ ਦੀਪਾਕਰ ਕੁਮਾਰ ਵੀ ਹਾਜ਼ਰ ਸਨ।