ਫ਼ਤਹਿਗੜ੍ਹ ਸਾਹਿਬ, (ਅਜੇ ਕੁਮਾਰ): ਇਥੋ ਨਜਦੀਕ ਮੀਆਂ ਪੁਰ ਵਿਚ ਨਗਰ ਨਿਵਾਸੀਆਂ ਅਤੇ ਪੰਚਾਇਤ ਵੱਲੋਂ ਪਿਛਲੇ ਦਿਨਾਂ ਹੋਈਆਂ ਲਗਾਤਾਰ ਮੌਤਾਂ ਕਾਰਣ ਪਿੰਡ ਵਿੱਚ ਸੁੱਖ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਮਾਰਕੀਟ ਕਮੇਟੀ ਸਰਹਿੰਦ-ਫਤਹਿਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਵਿਸੇਸ ਤੌਰ ‘ਤੇ ਸਿਰਕਤ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਸਾਹਿਬ ਅੱਗੇ ਦੇਹ ਅਰੋਗਤਾ ਦੇ ਨਾਲ ਨਾਲ ਸੁੱਖ ਸ਼ਾਂਤੀ ਮੰਗਣੀ ਚਾਹੀਦੀ ਹੈ ਕਿਉਂਕਿ ਪਰਮ ਪਿਤਾ ਪ੍ਰਮਾਤਮਾ ਬਖ਼ਸ਼ਣਹਾਰ ਹਨ ਜੋ ਬਖਸ਼ਿਸ਼ ਵੀ ਕਰਦੇ ਹਨ ਪਰ ਆਪਾਂ ਸਾਰੇ ਕੁਦਰਤ ਤੋਂ ਦੂਰ ਰਹਿਣ ਦਾ ਖਮਿਆਜ਼ਾ ਭੁਗਤ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀ ਕੈਮੀਕਲ ਰਹਿਤ ਖੇਤੀ, ਕੈਮੀਕਲ ਰਹਿਤ ਦੁੱਧ, ਦਾਲਾਂ, ਸਬਜ਼ੀਆਂ, ਹਰ ਰੋਜ਼ ਮੱਲਾਹ ਦੀਆਂ ਵਸਤਾਂ ਆਪਣੀ ਰਸੋਈ ਵਿਚੋਂ ਗਾਇਬ ਕਰ ਰਹੇ ਹਾਂ, ਜਿਸ ਦਾ ਸਾਨੂੰ ਨਤੀਜਾ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਘਰਾਂ ਵਿੱਚ ਦੁੱਧ, ਸਬਜੀ, ਫਲ ਅਤੇ ਰੋਜ਼ਾਨਾ ਖਾਣ ਲਈ ਕਣਕ, ਮੱਕੀ, ਚਾਵਲ ਬਿਨਾਂ ਖਾਦਾਂ ਸਪਰੇਆਂ ਤੋਂ ਪੈਦਾ ਕਰਨੇ ਚਾਹੀਦੇ ਹਨ। ਇਸ ਮੌਕੇ ਸਰਪੰਚ ਦਲੇਰ ਸਿੰਘ, ਬਲਾਕ ਪ੍ਰਧਾਨ ਬਲਬੀਰ ਸਿੰਘ ਸੋਢੀ ਅਤੇ ਇੰਦਰ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਚੇਅਰਮੈਨ ਗੁਰਵਿੰਦਰ ਸਿੰਘ ਢਿਲੋ ਸੰਬੋਧਨ ਕਰਦੇ ਹੋਏ।
ਫੋਟੋ ਕੈਪਸ਼ਨ: ਭੋਗ ਸਮਾਗਮ ਵਿਚ ਸਾਮਲ ਚੇਅਰਮੈਨ ਗੁਰਵਿੰਦਰ ਸਿੰਘ ਢਿਲੋ ਅਤੇ ਹੋਰ।