ਅਮਲੋਹ,(ਅਜੇ ਕੁਮਾਰ)
ਸੀਨੀਅਰ ਕਾਂਗਰਸ ਆਗੂ ਅਤੇ ਸ੍ਰੀ ਸੰਗਮੇਸਵਰ ਗਊਸ਼ਾਲਾ ਅਮਲੋਹ ਦੇ ਪ੍ਰਧਾਨ ਸ਼ਿਵ ਕੁਮਾਰ ਗਰਗ ਦਾ ਭਤੀਜਾ ਕੇਸ਼ਵ ਗਰਗ ਬਾਰ ਐਸੋਸੀਏਸ਼ਨ ਅਮਲੋਹ ਦੀ ਕਾਰਜਕਾਰਨੀ ਦਾ ਵਗੈਰ ਮੁਕਾਬਲੇ ਮੈਬਰ ਚੁਣਿਆ ਗਿਆ। ਇਸ ਨਿਯੁਕਤੀ ‘ਤੇ ਵੱਖ-ਵੱਖ ਆਗੂਆਂ ਨੇ ਸਵਾਗਤ ਕਰਦੇ ਹੋਏ ਸ੍ਰੀ ਗਰਗ ਨੂੰ ਵਧਾਈ ਦਿਤੀ। ਇਥੇ ਇਹ ਵਰਨਣਯੋਗ ਹੈ ਕਿ ਸ਼੍ਰੀ ਸ਼ਿਵ ਕੁਮਾਰ ਗਰਗ ਪੰਜਾਬ ਦੇ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਦੇ ਨਜਦੀਕੀ ਹਨ। ਗਊ ਸੇਵਾ ਸੰਮਤੀ ਦੇ ਪ੍ਰਧਾਨ ਭੂਸ਼ਨ ਸੂਦ, ਸਰਪਰਸਤ ਪ੍ਰੇਮ ਚੰਦ ਸਰਮਾ ਅਤੇ ਜਨਰਲ ਸਕੱਤਰ ਮਾਸਟਰ ਰਜੇਸ ਕੁਮਾਰ ਨੇ ਵੀ ਇਸ ਨਿਯੁਕਤੀ ਤੇ ਵਧਾਈ ਦਿਤੀ ਹੈ।
*ਫੋਟੋ ਕੈਪਸ਼ਨ: ਐਡਵੋਕੇਟ ਕੇਸ਼ਵ ਗਰਗ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਬਾਰ ਦੇ ਪ੍ਰਧਾਨ ਗੋਪਾਲ ਕ੍ਰਿਸ਼ਨ ਗਰਗ ਅਤੇ ਹੋਰ।*