ਭਾਦਸੋਂ ਫਰਵਰੀ 28 (ਜਗਜੀਤ ਸਿੰਘ) ਸ਼ਿਵ ਮੰਦਿਰ ਭਾਦਸੋਂ ਵੱਲੋਂ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵ ਮੰਦਰ ਕਮੇਟੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਛੋਲੇ ਪੂਰੀਆਂ ਦਾ ਲੰਗਰ ਲਗਾਇਆ ਗਿਆ । ਇਸ ਮੌਕੇ ਸ਼ਿਵ ਮੰਦਰ ਕਮੇਟੀ ਭਾਦਸੋਂ ਵੱਲੋਂ ਕੋਆਰਡੀਨੇਟਰ ਕਾਲਾ ਕਿਤਾਬਾਂ ਵਾਲੇ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪੰਡਿਤ ਰਾਜੇਸ਼ ਜੋਸ਼ੀ, ਮੰਦਰ ਕਮੇਟੀ ਦੇ ਪ੍ਰਧਾਨ ਸੁਰਿੰਦਰ ਸ਼ਰਮਾ, ਮਨੋਜ਼ ਕੁਮਾਰ ਗਰਗ ,ਨਰਿੰਦਰ ਸ਼ਰਮਾ, ਚਰਨਜੀਤ ਸ਼ਰਮਾ, ਜਤਿੰਦਰ ਸ਼ਰਮਾ ਆਦਿ ਸ਼ਾਮਿਲ ਸਨ।
ਫੋਟੋ ਕੈਪਸ਼ਨ :- ਸਨਮਾਨ ਕਰਦੇਸ਼ਿਵ ਮੰਦਿਰ ਕਮੇਟੀ ਮੈਂਬਰ