ਭਾਦਸੋਂ ਵਿੱਚ ਬੱਚਿਆਂ ਵੱਲੋਂ ਹੋਲੀ ਦਾ ਤਿਉਹਾਰ ਰਲ ਮਿਲ ਕੇ ਮਨਾਇਆ ਗਿਆ

ਭਾਦਸੋਂ ਵਿੱਚ ਬੱਚਿਆਂ ਵੱਲੋਂ ਹੋਲੀ ਦਾ ਤਿਉਹਾਰ ਰਲ ਮਿਲ ਕੇ ਮਨਾਇਆ ਗਿਆ

ਭਾਦਸੋਂ :- ਮਾਰਚ 14 (ਜਗਜੀਤ ਸਿੰਘ ) ਦੇਸ਼ ਭਰ ’ਚ ਹੋਲੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਜਾਦਾ ਹੈ। ਉੱਥੇ ਹੀ ਸਬ ਤਹਿਸੀਲ ਭਾਦਸੋ ਵਿੱਚ ਬੱਚਿਆਂ ਵੱਲੋਂ ਰੰਗ ਬਰੰਗੇ ਸੁੱਕੇ ਰੰਗਾਂ ਨਾਲ ਅਤੇ ਪਾਣੀ ਵਾਲੇ ਰੰਗਾਂ ਨਾਲ ਹੋਲੀ ਦਾ ਤਿਉਹਾਰ ਮਨਾਇਆ ਗਿਆ। ਬੱਚਿਆਂ ਵੱਲੋਂ ਇਹ ਵੀ ਕਿਹਾ ਗਿਆ ਕਿ ਸਾਨੂੰ ਹੋਲੀ ਸੁੱਕੇ ਅਤੇ ਕੈਮੀਕਲ ਰਹਿਤ ਰੰਗਾਂ ਨਾਲ ਹੋਲੀ ਮਨਾਉਣੀ ਚਾਹੀਦੀ ਹੈ। ਬਾਜ਼ਾਰ ’ਚ ਜਗ੍ਹਾ -ਜਗ੍ਹਾ ਰੰਗ ਬਰੰਗੇ ਰੰਗਾਂ ਅਤੇ ਵੱਖ- ਵੱਖ ਤਰ੍ਹਾਂ ਦੀਆਂ ਪਚਕਾਰੀਆਂ ਨਾਲ ਦੁਕਾਨਾਂ ਸਜਾਈਆਂ ਗਈਆਂ । ਇਹਨਾਂ ਦੁਕਾਨਾਂ ’ਤੇ ਵੱਡੀ ਗਿਣਤੀ ’ਚ ਲੋਕ ਖਰੀਦਦਾਰੀ ਕਰਨ ਲਈ ਪਹੁੰਚੇ ਸਨ। ਹੋਲੀ ਖੇਡਦੇ ਬੱਚੇ ਦੈਨਿਸ਼ ਭਾਦਸੋਂ, ਸਾਹਿਬ ,ਅਗਮ, ਗੁਰਸੇਵਕ ਅਵਿਨਾਸ਼, ਰਣਵੀਰ, ਗੁਰਮਾਨ ਆਦਿ ਸ਼ਾਮਿਲ ਸਨ।

ਫੋਟੋ ਕੈਪਸ਼ਨ:- ਹੋਲੀ ਖੇਡਦੇ ਬੱਚਿਆਂ ਦੀ ਤਸਵੀਰ

Leave a Comment

07:57