ਜਾਗਦਾ ਸਮਾਜ ਵੈਲਫ਼ੇਅਰ ਕਲੱਬ ਰਜਿ. ਅਮਲੋਹ ਵਲੋਂ ਸ਼ਹੀਦੀ ਸਮਾਗਮ 23 ਨੂੰ-ਰਾਜੇਸ, ਸਰਮਾ
ਅਮਲੋਹ,(ਅਜੇ ਕੁਮਾਰ)
ਜਾਗਦਾ ਸਮਾਜ ਵੈਲਫ਼ੇਅਰ ਕਲੱਬ ਰਜਿ. ਅਮਲੋਹ ਦੇ ਪ੍ਰਧਾਨ ਰਾਜੇਸ਼ ਕੁਮਾਰ ਅਤੇ ਸਰਪਰਸਤ ਪ੍ਰੇਮ ਚੰਦ ਸ਼ਰਮਾ ਨੇ ਅੱਜ ਇਥੇ ਦਸਿਆ ਕਿ 23 ਮਾਰਚ ਨੂੰ ਸ਼ਹੀਦਾਂ ਨੂੰ ਸਮਰਪਿਤ ਸਰਧਾਂਜਲੀ ਸਮਾਗਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੋਬਿੰਦਗੜ੍ਹ ਚੌਂਕ ਅਮਲੋਹ ਵਿਖੇ ਸਾਮ4 ਵਜੇ ਤੋਂ 7 ਵਜੇ ਤੱਕ ਕਰਵਾਇਆ ਜਾਵੇਗਾ। ਉਨ੍ਹਾਂ ਦਸਿਆ ਕਿ ਇਸ ਮੌਕੇ ਪੰਜਾਬ ਗੌਰਮਿੰਟ ਕਾਲਜ਼ ਟੀਚਰਜ਼ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਸਿੱਖਿਆ ਸ਼ਾਸਤਰੀ ਪ੍ਰੋ. ਜੈਪਾਲ ਸਿੰਘ ਮੁੱਖ ਬੁਲਾਰੇ ਵਜੋਂ ਸਿਰਕਤ ਕਰਨਗੇ। ਇਸ ਮੌਕੇ ਡਾਕੂਮੈਟਰੀ, ਕੋਰਿਓਗ੍ਰਾਫ਼ੀ ਅਤੇ ਗੀਤ ਆਦਿ ਰਾਹੀ ਦੇਸ ਭਗਤਾਂ ਦੇ ਜੀਵਨ ‘ਤੇ ਚਾਨਣਾ ਪਾਇਆ ਜਾਵੇਗਾ। ਉਨ੍ਹਾਂ ਦਸਿਆ ਕਿ ਸਮਾਗਮ ਦੌਰਾਨ ਕਰਮਯੋਗੀ ਸਖਸ਼ੀਅਤਾਂ ਜਿਨ੍ਹਾਂ ਵਿਚ ਸਿਵਲ ਹਸਪਤਾਲ ਅਮਲੋਹ ਦੇ ਡਾ. ਅਮਨਦੀਪ ਸਿੰਘ ਧੀਮਾਨ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਲੱਖਾ ਸਿੰਘ ਵਾਲਾ ਦੇ ਹੈਡ ਟੀਚਰ ਗੁਰਮੀਤ ਸਿੰਘ ਦਾ ਵਿਸੇਸ਼ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਵੱਧ ਚੜ੍ਹ ਕੇ ਸਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਜਨਰਲ ਸਕੱਤਰ ਗੁਰਵਿੰਦਰ ਸਿੰਘ, ਖਜ਼ਾਨਚੀ ਚੰਦਨ ਅਰੋੜਾ, ਸੀਨੀਅਰ ਮੀਤ ਪ੍ਰਧਾਨ ਰਾਜੀਵ ਕੁਮਾਰ, ਮੀਤ ਪ੍ਰਧਾਨ ਜਗਤਾਰ ਸਿੰਘ ਫੈਜੁੱਲਾਪੁਰ), ਮੀਤ ਪ੍ਰਧਾਨ ਹਰਵਿੰਦਰ ਸਿੰਘ ਤਤਲਾ, ਜਗਤਾਰ ਸਿੰਘ ਤੂਰਾਂ, ਮੁੱਖ ਸਲਾਹਕਾਰ ਜੈਤਿੰਦਰਪਾਲ ਖੁੱਲਰ, ਦਰਸ਼ਨ ਸਿੰਘ ਸਲਾਣੀ, ਪ੍ਰੈਸ ਸਕੱਤਰ ਗਗਨਦੀਪ ਗੁਪਤਾ, ਜੁਆਇੰਟ ਸਕੱਤਰ ਸੰਦੀਪ ਸਿੰਘ, ਵਰਿੰਦਰ ਸਿੰਘ, ਕਾਨੂੰਨੀ ਸਲਾਹਕਾਰ ਲੈਕਚਰਾਰ ਸੁਖਵਿੰਦਰ ਸਿੰਘ, ਸਹਾਇਕ ਪ੍ਰੈਸ ਸਕੱਤਰ ਨਰਿੰਦਰ ਬਾਂਸਲ, ਜਥੇਬੰਦਕ ਸਕੱਤਰ ਸ਼ੇਰ ਬਹਾਦਰ ਭੱਟੀ, ਸੁਖਵਿੰਦਰ ਸਿੰਘ, ਲਖਵਿੰਦਰ ਸਿੰਘ ਅਤੇ ਸਕੱਤਰ ਵਿਦਿਆਰਥੀ ਵਿੰਗ ਜਸਵੀਰ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਮਾਸਟਰ ਰਾਜੇਸ਼ ਕੁਮਾਰ, ਪ੍ਰੇਮ ਚੰਦ ਸ਼ਰਮਾ