*ਪਿਮਟ ‘ਚ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ*
ਮਾਰਚ 24 (ਜਗਜੀਤ ਸਿੰਘ) ਪੰਜਾਬ ਇੰਸਟੀਟਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਅਲੌੜ੍ਹ ਨੇ ਚੇਅਰਮੈਨ ਨਰੇਸ਼ ਕੁਮਾਰ ਅਗਰਵਾਲ ਅਤੇ ਕਾਰਜਕਾਰੀ ਡਾਇਰੈਕਟਰ ਕੁਲਦੀਪ ਸਿੰਘ ਸੇਖੋਂ, ਅਮਿਤ ਕਪੂਰ ਡੀਨ ਅਕੈਡੇਮਿਕਸ, ਵਿਦਿਆਰਥੀ ਭਲਾਈ ਵਿਭਾਗ ਦੇ ਮੁਖੀ ਗੁਰਪ੍ਰੀਤ ਸਿੰਘ, ਮੈਨੇਜਮੈਂਟ ਵਿਭਾਗ ਦੇ ਮੁਖੀ ਵੰਦਨਾ ਗਰਗ ਅਤੇ ਕੰਪਿਊਟਰ ਐਪਲੀਕੇਸ਼ਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਪੂਜਾ ਦੀ ਨਿਗਰਾਨੀ ਹੇਠ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਸ਼ਹਾਦਤ ਨੂੰ ਸਲਾਮ ਕਰਨ ਲਈ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ, ਕਵਿਤਾਵਾਂ ਅਤੇ ਭਾਸ਼ਣ ਰਾਹੀ ਦੇਸ਼ ਦੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਦਿੱਤੀ। ਕਾਲਜ ਦੀ ਸੱਭਿਆਚਾਰਕ ਟੀਮ ਨੇ ਵਿਦਿਆਰਥੀਆਂ ਲਈ ਇੱਕ ਡਿਜੀਟਲ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ। ਡਿਜੀਟਲ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਅਮਨ ਚੌਧਰੀ (ਬੀਸੀਏ-ਦੂਜਾ ਸਮੈਸਟਰ), ਦੂਜਾ ਸਥਾਨ ਸਤਨਾਮ ਸਿੰਘ (ਐਮਸੀਏ-ਦੂਜਾ ਸਮੈਸਟਰ) ਅਤੇ ਤੀਜਾ ਸਥਾਨ ਮੁਹੰਮਦ ਰੇਹਾਨ (ਬੀਬੀਏ-ਦੂਜਾ ਸਮੈਸਟਰ) ਨੇ ਪ੍ਰਾਪਤ ਕੀਤਾ। ਸ੍ਰੀ ਕੁਲਦੀਪ ਸਿੰਘ ਸੇਖੋਂ, ਕਾਰਜਕਾਰੀ ਨਿਰਦੇਸ਼ਕ ਨੇ ਵਧਾਈ ਦਿੱਤੀ।
ਫੋਟੋ ਕੈਪਸ਼ਨ: ਸੰਸਥਾ ਦੇ ਅਧਿਕਾਰੀ ਜਾਣਕਾਰੀ ਦਿੰਦੇ ਹੋਏ।
ਫੋਟੋ ਕੈਪਸ਼ਨ: ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਦੇ ਦਿਹਾੜੇ ਬਾਰੇ ਜਾਣਕਾਰੀ ਦਿੰਦੇਹੋਏ ਮਹਿਮਾਨ ਅਤੇ ਪ੍ਰਬੰਧਕ।