ਸਾਬਕਾ ਮੰਤਰੀ ਧਰਮਸੌਤ ਦੇ ਘਰ ਪਹੁੰਚਣ ‘ਤੇ ਕਾਂਗਰਸ ਵਰਕਰਾਂ ਦਾ ਲੱਗਿਆ ਤਾਤਾਂ
ਵਰਕਰਾਂ ਨੇ ਲੱਡੂਆਂ ਨਾਲ ਮੂੰਹ ਮਿੱਠਾ ਕਰਕੇ ਦਿਤੀ ਵਧਾਈ
ਅਮਲੋਹ(ਅਜੇ ਕੁਮਾਰ)
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਦੇ ਅੱਜ ਇਥੇ ਆਪਣੀ ਰਿਹਾਇਸ਼ ਉਪਰ ਜੇਲ੍ਹ ਵਿਚੋ ਰਿਹਾਅ ਹੋਣ ਊੁਪਰੰਤ ਪਹੁੰਚਣ ‘ਤੇ ਵੱਡੀ ਗਿਣਤੀ ਵਿਚ ਕਾਂਗਰਸ ਵਰਕਰਾਂ ਨੇ ਭਰਵਾਂ ਸਵਾਗਤ ਕੀਤਾ ਅਤੇ ਲੱਡੂ ਵੰਡੇ ਕੇ ਖੁਸ਼ੀ ਮਨਾਈ। ਅੱਜ ਜਿਉਂ ਹੀ ਵਰਕਰਾਂ ਨੂੰ ਉਸ ਦੀ ਆਮਦ ਦਾ ਪੱਤਾ ਲੱਗਿਆ ਤਾਂ ਵਰਕਰਾਂ ਦਾ ਉਸ ਦੀ ਰਿਹਾਇਸ਼ ਉਪਰ ਤਾਤਾਂ ਲੱਗ ਗਿਆ। ਪੱਤਰਕਾਰਾਂ ਨਾਲ ਗਲਬਾਤ ਕਰਦਿਆ ਸ੍ਰੀ ਧਰਮਸੌਤ ਨੇ ਕਿਹਾ ਕਿ ਮਾਨਯੋਗ ਅਦਾਲਤ ਦੇ ਫ਼ੈਸਲੇ ਦਾ ਉਹ ਸਵਾਗਤ ਕਰਦੇ ਹਨ ਜਿਨ੍ਹਾਂ ਨੇ ਸੱਚਾਈ ਦੀ ਅਵਾਜ ਨੂੰ ਦੇਖਦੇ ਹੋਏ ਉਸ ਨੂੰ ਇਹ ਰਾਹਤ ਦਿਤੀ ਹੈ। ਉਸ ਨੇ ਕਿਹਾ ਕਿ ਉਹ ਵਰਕਰਾਂ ਦੀਆਂ ਮੰਗਾਂ ਅਤੇ ਪੰਜਾਬ ਦੇ ਹਿਤਾਂ ਨੂੰ ਲੈ ਕੇ ਲਗਾਤਾਰ ਜਦੋਜਹਿਦ ਸੁਰੂ ਕਰਨਗੇ ਅਤੇ ਪਾਰਟੀ ਦੀ ਹੋਰ ਮਜਬੂਤੀ ਲਈ ਹਰ ਸੰਭਵ ਕੋਸਿਸ ਕਰਨਗੇ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਦੇਵ ਸਿੰਘ ਔਲਖ, ਪ੍ਰਦੇਸ਼ ਕਾਂਗਰਸ ਦੇ ਸਕੱਤਰ ਡਾ. ਸਵਤੰਤਰ ਕਰਕਰਾ, ਪ੍ਰਦੇਸ਼ ਕਾਂਗਰਸ ਦੇ ਐਸਸੀ ਸੈਲ ਦੀ ਤਾਲਮੇਲ ਕਮੇਟੀ ਦੇ ਸਾਬਕਾ ਚੇਅਰਮੈਨ ਲਾਲ ਸਿੰਘ ਟੌਹੜਾ, ਸਾਬਕਾ ਪ੍ਰਧਾਨ ਬੀਰੂ ਰਾਮ, ਲਾਲ ਚੰਦ ਕਾਲਾ, ਸਾਬਕਾ ਸਰਪੰਚ ਮੇਵਾ ਸਿੰਘ ਭਗਵਾਨਪੁਰਾ, ਅਮਰਜੀਤ ਸਿੰਘ ਅਮਲੋਹ, ਖਜ਼ਾਨਾ ਰਾਮ, ਮੰਗਤ ਰਾਮ, ਪਿਆਰਾ ਸਿੰਘ ਟੌਹੜਾ, ਸਾਬਕਾ ਜੇਈ ਜਗਬੀਰ ਸਿੰਘ, ਬਲਬੀਰ ਸਿੰਘ ਅਮਲੋਹ, ਅਮਰ ਸਿੰਘ ਅਮਲੋਹ, ਕਪੂਰ ਸਿੰਘ ਅਮਲੋਹ, ਸੁਰਜੀਤ ਸਿੰਘ ਅਮਲੋਹ, ਹਰਬੰਸ ਸਿੰਘ ਗੋਗੀ, ਨਵਜੋਤ ਸਿੰਘ ਚਾਂਸਵਾਲ ਅਤੇ ਬਿੰਦਰ ਸਿੰਘ ਆਦਿ ਮੌਜੂਦ ਸਨ।
ਫ਼ੋਟੋ ਕੈਪਸਨ: ਕਾਂਗਰਸ ਵਰਕਰ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੌਤ ਦਾ ਲੱਡੂਆਂ ਨਾਲ ਮੂੰਹ ਮਿੰਠਾ ਕਰਵਾਉਂਦੇ ਹੋਏ।