
ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਨੇ ਸੁਤੰਤਰਤਾ ਸੈਨਾਨੀ ਦੀ ਪਤਨੀ ਦੀ ਮੌਤ ਤੇ ਪ੍ਰੀਵਾਰ ਨਾਲ ਦੁਖ ਵੰਡਾਇਆ
ਮੰਡੀ ਗੋਬਿੰਦਗੜ੍ਹ(ਅਜੇ ਕੁਮਾਰ)
ਪੰਜਾਬ ਦੇ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਵੱਲੋਂ ਪਿੰਡ ਕੁੰਭੜਾ ਵਿਖੇ ਸੁਤੰਤਰਤਾ ਸੈਨਾਨੀ ਸਵ ਕਰਤਾਰ ਸਿੰਘ ਰੰਧਾਵਾ ਦੀ ਧਰਮ ਪਤਨੀ ਭਜਨ ਕੌਰ ਦੇ ਅਕਾਲ ਚਲਾਣੇ ‘ਤੇ ਉਨ੍ਹਾਂ ਦੀ ਰਿਹਾਇਸ਼ ‘ਤੇ ਜਾ ਕੇ ਦੁਖ ਦਾ ਪ੍ਰਗਟਾਵਾ ਕੀਤਾ ਅਤੇ ਰੰਧਾਵਾ ਪ੍ਰੀਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਇਸ ਮੌਕੇ ਗੁਰਪ੍ਰੀਤ ਸਿੰਘ ਅਤੇ ਕੁੜਮ ਹਰਪ੍ਰੀਤ ਸਿੰਘ ਗੁਰਧਨਪੁਰ ਮੌਜੂਦ ਸਨ। ਮਾਤਾ ਭਜਨ ਕੌਰ ਦੇ ਪੋਤੇ ਕਨੇਡਾ ਵਿੱਚ ਬਿਜਨੈਸ ਕਰਦੇ ਹਨ ਅਤੇ ਪੜਪੋਤੇ ਜੋਬਨਵੀਰ ਸਿੰਘ ਰੰਧਾਵਾ ਅਤੇ ਸਿਮਰਨ ਕੌਰ ਹੁੰਦਲ ਨਾਲ ਉਨ੍ਹਾਂ ਫੋਨ ‘ਤੇ ਦੁੱਖ ਸਾਂਝਾ ਕੀਤਾ। ਇਸ ਮੌਕੇ ਬਲਾਕ ਕਾਂਗਰਸ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਸੰਜੀਵ ਦੱਤਾ, ਕੌਂਸਲਰ ਅਤੇ ਜਿਲਾ ਮੀਤ ਪ੍ਰਧਾਨ ਅਰਵਿੰਦ ਸਿੰਗਲਾ, ਬਲਜੀਤ ਸਿੰਘ ਮਰਾਰੜੂ, ਕੌਸਲਰ ਰਣਜੀਤ ਸਿੰਘ, ਸਾਬਕਾ ਸਰਪੰਚ ਸੋਮਾ ਜੱਸੜਾਂ, ਸੁਖਵਿੰਦਰ ਸਿੰਘ ਸੁੱਖਾ, ਕਮਲ ਖੱਟੜਾ, ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਲੱਕੀ ਸ਼ਰਮਾ, ਦਮਨਵੀਰ, ਪਾਲ ਸਿੰਘ, ਸਾਬਕਾ ਪੰਚ ਦਰਸਨ ਰਾਮ, ਐਨਐਸਯੂਆਈ ਦੇ ਪ੍ਰਧਾਨ ਜਗਦੀਪ ਮਾਨ, ਜਸਵੀਰ ਕੁਮਾਰ, ਪਰਮਜੀਤ ਸਿੰਘ, ਤਾਰਾ ਰਾਮ, ਰਾਜੂ ਸਾਹੀ ਅਤੇ ਦਫ਼ਤਰ ਸਕੱਤਰ ਮਨਪ੍ਰੀਤ ਸਿੰਘ ਮਿੰਟਾ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਪ੍ਰੀਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ।