ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ‘ਚ ਹੋਇਆ ਧਾਰਮਿਕ ਸਮਾਗਮ
ਅਮਲੋਹ(ਅਜੇ ਕੁਮਾਰ)
ਗਊ ਸੇਵਾ ਸਮਿਤੀ ਅਮਲੋਹ ਵੱਲੋਂ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਵਿਚ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਆਯੂਸ਼ ਜਿੰਦਲ, ਰਾਧਾ ਰਾਣੀ ਸੰਕੀਰਤਨ ਮੰਡਲੀ ਪਟਿਆਲਾ ਦੀ ਟੀਮ ਨੇ ਭੇਟਾਂ ਦਾ ਗੁਣਗਾਣ ਕੀਤਾ। ਇਸ ਮੌਕੇ ਸ਼ਾਮ ਪ੍ਰੀਵਾਰ ਦੇ ਅਹੁੱਦੇਦਾਰ ਅਤੇ ਮੈਬਰ ਹਾਜ਼ਰ ਸਨ। ਦੋ ਘੰਟੇ ਦੇ ਕਰੀਬ ਚਲੇ ਪ੍ਰੋਗਰਾਮ ਦੌਰਾਨ ਮੰਡਲੀ ਵਲੋਂ ਸਾਨਦਾਰ ਭੇਟਾਂ ਦਾ ਗੁਣਗਾਣ ਕੀਤਾ ਗਿਆ ਅਤੇ ਸਰੋਤਿਆਂ ਨੂੰ ਨੱਚਣ ਲਈ ਮਜਬੂਰ ਕਰ ਦਿਤਾ। ਇਸ ਮੌਕੇ ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ, ਸਰਪਰਸਤ ਪ੍ਰੇਮ ਚੰਦ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਸੰਜੀਵ ਧੀਰ, ਜਨਰਲ ਸਕੱਤਰ ਮਾਸਟਰ ਰਾਜੇਸ਼ ਕੁਮਾਰ ਅਤੇ ਜੁਆਇੰਟ ਸਕੱਤਰ ਸੁੰਦਰ ਲਾਲ ਝੱਟਾ ਨੇ ਟੀਮ ਦਾ ਸਨਮਾਨ ਕੀਤਾ। ਸਮਾਗਮ ਵਿਚ ਸ਼ਹਿਰ ਦੇ ਵੱਡੀ ਗਿਣਤੀ ਵਿਚ ਪਤਵੰਤਿਆਂ ਤੋਂ ਇਲਾਵਾ ਪੱਤਰਕਾਰਾਂ ਦੀ ਟੀਮ ਵਿਚੋ ਗੁਰਪ੍ਰੀਤ ਸਿੰਘ, ਡਾ. ਅਨਿਲ ਲੁਟਾਵਾ, ਬ੍ਰਿਜ ਭੂਸ਼ਨ ਗਰਗ, ਗੁਰਚਰਨ ਸਿੰਘ ਜੰਜੂਆਂ, ਜਸਵੰਤ ਸਿੰਘ ਗੋਲਡ, ਰਣਜੀਤ ਸਿੰਘ ਘੁੰਮਣ, ਰਜ਼ਨੀਸ ਡੱਲਾ, ਸਵਰਨਜੀਤ ਸਿੰਘ ਸੇਠੀ, ਅਜੇ ਕੁਮਾਰ, ਨਾਹਰ ਸਿੰਘ ਰੰਗੀਲਾ, ਜਗਦੀਪ ਸਿੰਘ ਮਾਨਗੜ੍ਹ ਅਤੇ ਲਖਵੀਰ ਸਿੰਘ ਆਦਿ ਸਾਮਲ ਸਨ।
ਫ਼ੋਟੋ ਕੈਪਸਨ: ਭੇਟਾਂ ਦਾ ਗੁਣਗਾਣ ਕਰਦੇ ਹੋਏ ਮੰਡਲੀ ਦੇ ਮੈਬਰ।