ਖੂਨਦਾਨ ਤੋਂ ਉੱਤਮ ਦਾਨ ਕੋਈ ਨਹੀਂ :— ਰਾਜੂ ਖੰਨਾ
ਰਿਮਟ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਲਗਾਇਆ ਵਿਸ਼ਾਲ ਖੂਨਦਾਨ ਕੈਂਪ
ਮੰਡੀਗੌਬਿੰਦਗੜ(ਅਜੇ ਕੁਮਾਰ)
ਖੂਨਦਾਨ ਕਰਨਾ ਇੱਕ ਉੱਤਮ ਦਾਨ ਹੈ।ਇਸ ਦਾਨ ਕੀਤੇ ਖੂਨ ਨਾਲ ਕਿਸੇ ਵੀ ਲੋੜਵੰਦ ਵਿਅਕਤੀ ਦੀ ਜ਼ਿੰਦਗੀ ਵਿੱਚ ਰੌਸ਼ਨੀ ਭਰੀ ਜਾ ਸਕਦੀ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਰਿਮਟ ਯੂਨੀਵਰਸਿਟੀ ਮੰਡੀਗੌਬਿੰਦਗੜ ਦੇ ਵਿਦਿਆਰਥੀਆਂ ਵੱਲੋਂ ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਲਗਾਏ ਗਏ ਵਿਸ਼ਾਲ ਖੂਨਦਾਨ ਕੈਂਪ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਅੱਜ ਵੱਡੇ ਵੱਡੇ ਹਸਪਤਾਲਾਂ ਵਿੱਚ ਖੂਨ ਦੀ ਘਾਟ ਨੂੰ ਪੂਰਾ ਕਰਨ ਲਈ ਤੇ ਥਲਸੀਮੀਆ ਬਿਮਾਰੀ ਤੋਂ ਪੀੜਤ ਬੱਚਿਆਂ ਲਈ ਖੂਨਦਾਨ ਕਰਨਾ ਵਧੇਰੇ ਜ਼ਰੂਰੀ ਹੈ। ਕਿਉਂ ਕਿ ਤੁਹਾਡੇ ਵੱਲੋਂ ਦਾਨ ਕੀਤੀ ਖੂਨ ਦੀ ਇੱਕ ਬੂੰਦ ਵੀ ਕਿਸੇ ਲੋੜਵੰਦ ਦੀ ਜ਼ਿੰਦਗੀ ਬਚਾ ਸਕਦੀ ਹੈ। ਰਾਜੂ ਖੰਨਾ ਨੇ ਰਿਮਟ ਯੂਨੀਵਰਸਿਟੀ ਮੰਡੀਗੌਬਿੰਦਗੜ ਦੇ ਵਿਦਿਆਰਥੀਆਂ ਦੀ ਵਿਸ਼ੇਸ਼ ਤੌਰ ਤੇ ਸ਼ਲਾਘਾ ਕੀਤੀ ਜਿਹਨਾਂ ਵੱਲੋਂ ਇਹ ਖੂਨਦਾਨ ਕੈਂਪ ਲਗਾ ਕੇ ਵੱਡਾ ਉਪਰਾਲਾ ਕੀਤਾ ਗਿਆ ਹੈ। ਇਸ ਖੂਨਦਾਨ ਕੈਂਪ ਵਿੱਚ ਦੀਪ ਹਸਪਤਾਲ ਲੁਧਿਆਣਾ ਦੀ ਡਾਕਟਰੀ ਟੀਮ ਨੇ 100 ਦੇ ਕਰੀਬ ਜਿਥੇ ਖੂਨ ਦੇ ਯੂਨਿਟ ਇਕੱਤਰ ਕੀਤੇ ਉਥੇ ਵਿਦਿਆਰਥੀ ਬਿੱਲਾ ਖੰਨਾ ਤੇ ਅਜ਼ੇ ਗੌਬਿੰਦਗੜ ਦੀ ਅਗਵਾਈ ਵਿੱਚ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ, ਜਥੇਦਾਰ ਜਰਨੈਲ ਸਿੰਘ ਮਾਜਰੀ,ਐਸ ਓ ਆਈ ਦੇ ਆਗੂ ਗੁਰਕੀਰਤ ਸਿੰਘ ਪਨਾਗ ਤੇ ਗੋਰਾ ਅਜਨਾਲੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਕੈਪ ਵਿੱਚ ਮੈਡੀ ਖੰਨਾ, ਜਸਪਾਲ ਸਿੰਘ, ਬੌਬੀ ਮੰਡੀ,ਵਿੱਕੀ ਨਾਗਰਾ,ਰੋਹਿਤ ਖੰਨਾ,ਸਨੂੰ ਕਾਸਲ, ਗੁਰਪ੍ਰੀਤ ਸਿੰਘ ਭਲਵਾਨ, ਵਿਸ਼ਾਲ ਲੁਧਿਆਣਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਰਹੇ।
ਫੋਟੋ ਕੈਪਸਨ:– ਰਿਮਟ ਯੂਨੀਵਰਸਿਟੀ ਮੰਡੀਗੌਬਿੰਦਗੜ ਦੇ ਵਿਦਿਆਰਥੀਆਂ ਵੱਲੋਂ ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਲਗਾਏ ਗਏ ਵਿਸ਼ਾਲ ਖੂਨਦਾਨ ਕੈਂਪ ਵਿੱਚ ਬਤੌਰ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਸ਼ਾਮਿਲ ਹੋ ਕਿ ਖੂਨਦਾਨੀਆਂ ਨੂੰ ਸਨਮਾਨਿਤ ਕਰਦੇ ਹੋਏ।