ਥਾਣਾ ਸਰਹਿੰਦ ਵਿੱਚ ਰਣਵੀਰ ਸਿੰਘ ਢੀਡਸਾ ਨੇ ਮੁੱਖ ਮੁਨਸ਼ੀ ਵਜੋਂ ਅਹੁਦਾ ਸੰਭਾਲਿਆ
ਸਰਹਿੰਦ, ਪੱਤਰਕਾਰ( ਅਜੇ ਕੁਮਾਰ ਅਮਲੋਹ)
ਪੁਲਿਸ ਵਿਭਾਗ ਵੱਲੋਂ ਕੀਤੀਆਂ ਗਈਆਂ ਤਾਇਨਾਤੀਆਂ ਦੇ ਤਹਿਤ ਰਣਵੀਰ ਸਿੰਘ ਢੀਂਡਸਾ ਨੇ ਥਾਣਾ ਸਰਹੰਦ ਵਿੱਚ ਮੁੱਖ ਮੁਨਸ਼ੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਜਾਣਕਾਰੀ ਅਨੁਸਾਰ ਰਣਵੀਰ ਸਿੰਘ ਪਹਿਲਾਂ ਥਾਣਾ ਅਮਲੋਹ ਵਿੱਚ ਮੁੱਖ ਮੁਨਸ਼ੀ ਵਜੋਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ।
ਉਹਨਾਂ ਦੀ ਇਮਾਨਦਾਰੀ ਅਤੇ ਕੰਮ ਪ੍ਰਤੀ ਨਿਸ਼ਠਾ ਕਰਕੇ ਪੁਲਿਸ ਵਿਭਾਗ ਵਿੱਚ ਚੰਗੀ ਪਹਿਚਾਣ ਬਣੀ ਹੋਈ ਹੈ। ਅਹੁਦਾ ਸੰਭਾਲਣ ਤੋਂ ਬਾਅਦ ਰਣਵੀਰ ਸਿੰਘ ਨੇ ਕਿਹਾ ਕਿ ਉਹ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਉਣ ਅਤੇ ਲੋਕਾਂ ਦੀ ਸੇਵਾ ਲਈ ਪੂਰੀ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਣਗੇ।
ਥਾਣਾ ਸਰਹਿੰਦ ਦੇ ਸਟਾਫ਼ ਵੱਲੋਂ ਵੀ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਗਈ।