ਡਾਕਟਰ ਗਿਆਨ ਸਿੰਘ ਖਨੌੜਾ ਨੂੰ ਬੀ ਸੀ ਵਿੰਗ ਕੋਆਰਡੀਨੇਟਰ ਬਣਨ ‘ਤੇ ਸਨਮਾਨਿਤ ਕੀਤਾ ਗਿਆ
ਨਾਭਾ, 22 ਮਾਰਚ (ਜਗਜੀਤ ਸਿੰਘ ਕੈਂਥ)
ਆਮ ਆਦਮੀ ਪਾਰਟੀ ਵੱਲੋਂ ਡਾਕਟਰ ਗਿਆਨ ਸਿੰਘ ਖਨੌੜਾ ਨੂੰ ਵਿਧਾਨ ਸਭਾ ਹਲਕਾ ਨਾਭਾ ਦਾ ਬੀ ਸੀ ਵਿੰਗ ਕੋਆਰਡੀਨੇਟਰ ਨਿਯੁਕਤ ਕਰਨ ‘ਤੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵੱਲੋਂ ਉਨ੍ਹਾਂ ਦਾ ਮਾਣ-ਸਨਮਾਨ ਕੀਤਾ ਗਿਆ।
ਡਾਕਟਰ ਗਿਆਨ ਸਿੰਘ ਖਨੌੜਾ ਇਸ ਤੋਂ ਪਹਿਲਾਂ ਵਪਾਰ ਵਿੰਗ ਭਾਦਸੋਂ ਸ਼ਹਿਰੀ ਦੇ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਪਾਰਟੀ ਹਾਈਕਮਾਂਡ ਅਤੇ ਆਪਣੇ ਸੰਘਰਸ਼ੀ ਸਾਥੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਹ ਪਹਿਲਾਂ ਨਾਲੋਂ ਵੱਧ ਮਿਹਨਤ ਅਤੇ ਲਗਨ ਨਾਲ ਨਿਭਾਉਣਗੇ।
ਇਸ ਮੌਕੇ ਤਰਨਵੀਰ ਸਿੰਘ (ਬਲਾਕ ਪ੍ਰਧਾਨ ਭਾਦਸੋਂ), ਬਿਕਰ ਸਿੰਘ ਖਨੌੜਾ (ਜ਼ਿਲਾ ਮੀਤ ਪ੍ਰਧਾਨ), ਸਦੀਕ ਖਾਨ (ਯੁੱਧ ਨਸ਼ਿਆਂ ਵਿਰੁੱਧ ਬਲਾਕ ਪ੍ਰਧਾਨ), ਮਾਤਾ ਸਵਰਨ ਕੌਰ, ਡਾਕਟਰ ਅਮਨਦੀਪ ਕੌਰ ਖਨੌੜਾ, ਜਗਦੀਪ ਕੌਰ, ਗੋਨੀ ਪੂਣੀਵਾਲ, ਡਾਕਟਰ ਨਿਰਭੈ ਸਿੰਘ, ਭੁਪਿੰਦਰ ਸਿੰਘ ਕਲਰਮਾਜਰੀ (ਵਾਈਸ ਚੇਅਰਮੈਨ ਬਲਾਕ ਸੰਮਤੀ ਨਾਭਾ), ਵਿਸਾਖ ਸਿੰਘ, ਵਿਰਾਸਤ ਸੇਵਾ ਸੰਗਠਨ ਦੇ ਸਕੱਤਰ ਤਜਿੰਦਰ ਟਿਵਾਣਾ, ਜਤਿੰਦਰ ਰਾਮਗੜੀਆ, ਸਰਵਣ ਰਾਮਗੜੀਆ, ਸੁਰਜੀਤ ਕੌਰ ਅਤੇ ਨਗਰ ਖਨੌੜਾ ਦੇ ਹੋਰ ਨਿਵਾਸੀ ਸਮੇਤ ਕਈ ਪਾਰਟੀ ਅਹੁਦੇਦਾਰ ਮੌਜੂਦ ਸਨ।