ਬਲਾਕ ਸੰਮਤੀ ਵਾਈਸ ਚੇਅਰਮੈਨ ਭੁਪਿੰਦਰ ਸਿੰਘ ਕੱਲਰਮਾਜਰੀ ਦਾ ਕੀਤਾ ਗਿਆ ਸਨਮਾਣ
ਭਾਦਸੋਂ, 22 ਮਾਰਚ (ਜਗਜੀਤ ਸਿੰਘ ਕੈਂਥ)
ਅੱਜ ਭੁਪਿੰਦਰ ਸਿੰਘ ਕੱਲਰਮਾਜਰੀ ਨੂੰ ਵਿਧਾਇਕ ਗੁਰਦੇਵ ਸਿੰਘ ਦੇਵਮਾਨ (ਨਾਭਾ) ਅਤੇ ਪਿੰਡ ਖਨੌੜਾ ਦੇ ਵਾਸੀਆਂ ਵੱਲੋਂ ਬਲਾਕ ਸੰਮਤੀ ਦੇ ਵਾਈਸ ਚੇਅਰਮੈਨ ਬਣਨ ‘ਤੇ ਵਧਾਈ ਦਿੱਤੀ ਗਈ ਅਤੇ ਸਿਰੋਪਾ ਪਾਕੇ ਸਨਮਾਨਿਤ ਕੀਤਾ ਗਿਆ।
ਨਵ ਨਿਯੁਕਤ ਵਾਈਸ ਚੇਅਰਮੈਨ ਭੁਪਿੰਦਰ ਸਿੰਘ ਕੱਲਰਮਾਜਰੀ ਨੇ ਕਿਹਾ ਕਿ ਉਹਨਾਂ ਨੂੰ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਨਾਭਾ ਹਲਕੇ ਦੇ ਵਿਕਾਸ ਲਈ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕੋਈ ਕਸਰ ਨਹੀਂ ਛੱਡੀ ਜਾ ਰਹੀ।
ਇਸ ਮੌਕੇ ਆਪ ਆਗੂਆਂ ਵੱਲੋਂ ਵੀ ਨਵ ਨਿਯੁਕਤ ਵਾਈਸ ਚੇਅਰਮੈਨ ਨੂੰ ਵਧਾਈਆਂ ਦਿੱਤੀਆਂ ਗਈਆਂ। ਸਮਾਗਮ ਦੌਰਾਨ ਡਾ. ਗਿਆਨ ਸਿੰਘ ਰਾਮਗੜੀਆ (ਬੀਸੀ ਵਿੰਗ ਕੋਆਰਡੀਨੇਟਰ, ਨਾਭਾ), ਤਰਨਵੀਰ ਸਿੰਘ (ਬਲਾਕ ਪ੍ਰਧਾਨ ਭਾਦਸੋਂ), ਤੇਜਿੰਦਰ ਟਿਵਾਣਾ (ਸੈਕਟਰੀ, ਵਿਰਾਸਤ ਸੇਵਾ ਸੰਗਠਨ) ਅਤੇ ਸਦੀਕ ਖਾਨ (ਬਲਾਕ ਪ੍ਰਧਾਨ) ਸਮੇਤ ਹੋਰ ਸ਼ਖ਼ਸੀਅਤਾਂ ਮੌਜੂਦ ਸਨ।