ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਸਕੂਲ ਵਿੱਚ ਨਵੇਂ ਕਮਰੇ ਦਾ ਕੀਤਾ ਉਦਘਾਟਨ ।
ਭਾਦਸੋਂ, 18 ਅਪ੍ਰੈਲ ( ਜਗਜੀਤ ਸਿੰਘ ਕੈਂਥ)
ਸਰਕਾਰੀ ਹਾਈ ਸਕੂਲ ਰੰਨੋ ਵਿਖੇ ਇੱਕ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਹਲਕਾ ਵਿਧਾਇਕ ਗੁਰਦੇਵ ਮਾਨ ਅਤੇ ਪ੍ਰਿੰਸੀਪਲ ਪ੍ਰੀਤਇੰਦਰ ਘਈ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਨਵੇਂ ਬਣੇ ਕਮਰੇ ਅਤੇ ਵਾਸ਼ਰੂਮ ਦਾ ਉਦਘਾਟਨ ਕੀਤਾ। ਸਮਾਗਮ ਦੀ ਸ਼ੁਰੂਆਤ ਵਿੱਚ ਸਕੂਲ ਦੀ ਮੁੱਖ ਅਧਿਆਪਕਾ ਮਨਪ੍ਰੀਤ ਕੌਰ ਅਤੇ ਸਮੁੱਚੇ ਸਟਾਫ਼ ਵੱਲੋਂ ਵਿਧਾਇਕ ਦਾ ਸਵਾਗਤ ਕੀਤਾ ਗਿਆ ਅਤੇ ਫਿਰ ਨਵੇਂ ਬਣੇ ਕਮਰੇ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਮੁੱਖ ਅਧਿਆਪਕਾ ਮਨਪ੍ਰੀਤ ਕੌਰ ਨੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇਜਿੰਦਰਪਾਲ ਖੈਹਰਾ, ਗੁਰਦੀਪ ਸਿੰਘ ਦੀਪਾ ਰਾਮਗੜ੍ਹ, ਭੁਪਿੰਦਰ ਸਿੰਘ ਕੱਲਰ ਮਾਜਰੀ, ਪ੍ਰੀਤਇੰਦਰ ਘਈ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਭਾਦਸੋਂ, ਚੰਦਰ ਵਿਕਰਮਜੀਤ ਕੌਰ, ਪਰਮਿੰਦਰ ਕੌਰ, ਜਸਵੰਤ ਸਿੰਘ, ਗਗਨਦੀਪ, ਮਨਜੀਤ ਕੌਰ, ਮਨਦੀਪ ਪਾਲ ਸ਼ੁਕਲਾ, ਗੁਰਜੀਤ ਕੌਰ ਅਤੇ ਜਗਦੇਵ ਸਿੰਘ ਹਾਜ਼ਰ ਸਨ।
ਕੈਪਸ਼ਨ:ਵਿਧਾਇਕ ਗੁਰਦੇਵ ਮਾਨ ਦਾ ਸਨਮਾਨ ਕਰਦੇ ਅਤੇ ਉਨ੍ਹਾਂ ਦਾ ਸਵਾਗਤ ਕਰਦੇ ਪ੍ਰਿੰਸੀਪਲ ਪ੍ਰੀਤਇੰਦਰ ਘਈ, ਸਕੂਲ ਮੁਖੀ ਮਨਪ੍ਰੀਤ ਕੌਰ ਸਕੂਲ ਸਟਾਫ਼ ਅਤੇ ਹੋਰ