ਸ਼੍ਰੋਮਣੀ ਅਕਾਲੀ ਦਲ ਹੀ ਇਕ ਅਜਿਹੀ ਪਾਰਟੀ ਹੈ, ਜੋ ਸੱਚੇ ਅਰਥਾਂ ਵਿਚ ਪੰਜਾਬੀਅਤ ਅਤੇ ਲੋਕਹਿੱਤ ਲਈ ਸਮਰਪਿਤ ਹੈ :— ਰਾਜੂ ਖੰਨਾ
ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋੜ
ਹੜਪੀੜਤ ਕਿਸਾਨਾਂ ਦੇ ਮੁਕੰਮਲ ਕਰਜੇ ਮੁਆਫ਼ ਕਰੇ ਸਰਕਾਰ
ਅਮਲੋਹ(ਅਜੇ ਕੁਮਾਰ)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਪੰਜਾਬ ਦੇ ਲੋਕਾਂ ਦੀਆਂ ਮੁੱਖ ਸਮੱਸਿਆਵਾਂ ਨੂੰ ਲੈ ਕੇ ਜ਼ਮੀਨੀ ਪੱਧਰ ਤੇ ਜ਼ਬਰਦਸਤ ਲੜਾਈ ਲੜ ਰਿਹਾ ਹੈ। ਚਾਹੇ ਇਹ ਲੜਾਈ ਪੰਜਾਬ ਸਰਕਾਰ ਜਾ ਕੇਂਦਰ ਸਰਕਾਰ ਦੇ ਖਿਲਾਫ ਕਿਉ ਨਾ ਹੋਵੇ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਾਰਟੀ ਦਫ਼ਤਰ ਅਮਲੋਹ ਵਿਖੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਂਵਾਂ ਸੁਣਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਹਾਲ ਹੀ ਦੇ ਕੁਦਰਤੀ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਲਈ ਕੇਂਦਰ ਤੇ ਸੂਬਾ ਸਰਕਾਰ ਤੋਂ 20 ਹਜ਼ਾਰ ਕਰੋੜ ਰੁਪਏ ਦੇ ਖ਼ਾਸ ਰਾਹਤ ਪੈਕੇਜ ਦੀ ਮੰਗ ਕੀਤੀ ਸੀ,ਪਰ ਕੇਂਦਰ ਸਰਕਾਰ ਵੱਲੋਂ ਇਹ ਪੈਕੇਜ ਹੋਏ ਨੁਕਸਾਨ ਦੀ ਤਾ ਭਾਵੇਂ ਪੂਰਤੀ ਨਹੀਂ ਕਰ ਸਕਦਾ ਪਰ ਇਸ ਪੈਕੇਜ ਵਿਚ ਕਿਸਾਨਾਂ ਦੀਆਂ ਫ਼ਸਲਾਂ ਦੇ ਨੁਕਸਾਨ,ਘਰਾਂ ਦੇ ਟੁੱਟਣ,ਸੜਕਾਂ ਅਤੇ ਬਿਜਲੀ ਪ੍ਰਣਾਲੀ ਨੂੰ ਪਹੁੰਚੇ ਨੁਕਸਾਨ ਦੀ ਪੂਰੀ ਭਰਪਾਈ ਲਈ ਵਰਤਣਾ ਚਾਹੀਦਾ ਹੈ। ਅਕਾਲੀ ਦਲ ਸਮੇਤ ਸਾਰੀਆਂ ਪਾਰਟੀਆਂ ਨੇ ਇਸ ਸਥਿਤੀ ਚ ਆਪੋ ਆਪਣਾ ਬਣਦਾ ਯੋਗਦਾਨ ਸੌ ਫੀਸਦੀ ਦਿੱਤਾ ਪਰ ਅਫਸੋਸ – ਨਾਲ ਕਹਿਣਾ ਪੈ ਰਿਹਾ ਹੈ । ਨਿਰਾਸ਼ ਕਿਸਾਨਾਂ ਲਈ ਸਰਕਾਰ ਨੂੰ ਹੁਣ ਫੋਰੀਨਵੀਂ ਕਿਸਾਨ ਨੀਤੀ ਬਣਾਉਣ ਦੀ ਲੋੜ ਸੀ ਪਰ ਬਾਸਮਤੀ ਜਾਂ ਮੱਕੀ ਦੀ ਫਸਲ ਤੇ ਕੋਈ ਖੰਨਾ ਨੇ ਦੱਸਿਆ ਕਿ ਸੁਖਬੀਰ ਬਾਦਲ ਨੇ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਕਰਨ ਦੀ ਵੀ ਜ਼ੋਰਦਾਰ ਮੰਗ ਉਠਾਈ ਹੈ, ਤਾਂ ਜੋ ਉਹ ਆਰਥਿਕ ਸੰਕਟ ਤੋਂ ਬਾਹਰ ਨਿਕਲ ਸਕਣ ਇਸ ਦੇ ਨਾਲ ਹੀ ਬਾਦਲ ਨੇ 5 ਏਕੜ ਦੀ ਹੱਦ ਹਟਾਉਣ ਦੀ ਗੁਹਾਰ ਵੀ ਲਾਈ ਹੈ, ਤਾਂ ਜੋ ਹਰੇਕ ਕਿਸਾਨ ਨੂੰ ਬਿਨਾਂ ਕਿਸੇ ਪਾਬੰਦੀ ਦੇ ਮੁਆਵਜ਼ਾ ਮਿਲ ਸਕੇ ਉਨ੍ਹਾਂਨੇ ਕਿਹਾ ਕਿ ਸੁਖਬੀਰ ਬਾਦਲ ਨੇ ਨਾ ਸਿਰਫ਼ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ,ਸਗੋਂ ਖੁਦ ਪ੍ਰਭਾਵਿਤ ਇਲਾਕਿਆਂ ਵਿਚ ਜਾ ਕੇ ਲੋਕਾਂ ਨੂੰ ਨਕਦ ਰਕਮ,ਡੀਜ਼ਲ ਅਤੇ ਹੋਰ ਜ਼ਰੂਰੀ ਸਹਾਇਤਾ ਵੰਡ ਕੇ ਆਪਣੀ ਲੋਕਸੇਵਾ ਦੀ ਪ੍ਰੰਪਰਾ ਨੂੰ ਜ਼ਿੰਦਾ ਰੱਖਿਆ ਹੈ।ਇਸ ਤੋਂ ਇਲਾਵਾ ਪਾਰਟੀ ਨੇ ਐਮਰਜੈਂਸੀ ਮੀਟਿੰਗਾਂ ਕਰ ਕੇ ਸੰਗਠਨਕ ਪੱਧਰ ਤੇ ਵੀ ਰਾਹਤ ਕਾਰਜਾਂ ਦੀ ਯੋਜਨਾ ਤਿਆਰ ਕੀਤੀ ਹੈ ਉਹਨਾਂ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਹੀ ਇਕੱਲੀ ਪਾਰਟੀ ਹੈ,ਜੋ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਆਮ ਪੀੜਤ ਲੋਕਾਂ ਨਾਲ ਡਟ ਕੇ ਖੜ੍ਹੀ ਹੈ ਅਕਾਲੀ ਦਲ ਨੇ ਨਾ ਸਿਰਫ਼ ਤੁਰੰਤ ਰਾਹਤ ਅਤੇ ਮੁੜ-ਵਸੇਬੇ ਲਈ ਮੰਗ ਕੀਤੀ ਹੈ,ਸਗੋਂ ਭਵਿੱਖ ਵਿਚ ਅਜਿਹੀਆਂ ਆਫ਼ਤਾਂ ਤੋਂ ਬਚਾਅ ਲਈ ਨਦੀਆਂ-ਨਾਲਿਆਂ ਦੀ ਡੀ-ਸਿਲਟਿੰਗ ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੀ ਸਰਕਾਰ ਤੇ ਦਬਾਅ ਬਣਾਇਆ ਹੈ। ਰਾਜੂ ਖੰਨਾ ਨੇ ਅਪੀਲ ਕੀਤੀ ਕਿ ਜੇ ਪੰਜਾਬ ਨੂੰ ਸੁਰੱਖਿਅਤ,ਖੁਸ਼ਹਾਲ ਅਤੇ ਖੁਦਮੁਖਤਿਆਰ ਬਣਾਉਣਾ ਹੈ ਤਾਂ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜ੍ਹਨਾ ਪਵੇਗਾ ਕਿਉਂਕਿ ਇਹੋ ਇਕ ਪਾਰਟੀ ਹੈ,ਜੋ ਸੱਚੇ ਅਰਥਾਂ ਵਿਚ ਪੰਜਾਬੀਅਤ ਅਤੇ ਲੋਕਹਿੱਤ ਲਈ ਸਮਰਪਿਤ ਹੈ। ਇਸ ਗੱਲਬਾਤ ਸਮੇਂ ਉਹਨਾਂ ਨਾਲ ਹਲਕਾ ਆਬਜ਼ਰਵਰ ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇਦਾਰ ਜਰਨੈਲ ਸਿੰਘ ਮਾਜਰੀ, ਡਾ ਅਰੁਜਨ ਸਿੰਘ ਹਲਕਾ ਪ੍ਰਧਾਨ,ਜਥੇਦਾਰ ਹਰਵਿੰਦਰ ਸਿੰਘ ਬਿੰਦਾ ਮਾਜਰੀ, ਜਥੇਦਾਰ ਕੁਲਵਿੰਦਰ ਸਿੰਘ ਭੰਗੂ, ਜਥੇਦਾਰ ਹਰਿੰਦਰ ਸਿੰਘ ਦੀਵਾ ਤੇ ਮਨਪ੍ਰੀਤ ਸਿੰਘ ਮਾਜਰੀ ਮੌਜੂਦ ਸਨ।
ਫੋਟੋ ਕੈਪਸਨ:–ਸ੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਪਾਰਟੀ ਦਫ਼ਤਰ ਅਮਲੋਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਸਮੇਂ ਹਲਕੇ ਦੀ ਲੀਡਰਸ਼ਿਪ ਨਾਲ।