ਰੈੱਡ ਕਰਾਸ ਸੁਸਾਇਟੀ ਵਲੋਂ ਦਿਖਾਇਆ ਗਿਆ ਜਾਦੂਗਰ ਦਾ ਹੁਨਰ
ਭਾਦਸੋਂ,16 ਮਈ (ਜਗਜੀਤ ਸਿੰਘ ਕੈਂਥ) :- ਸੰਤ ਫਰੀਦ ਪਬਲਿਕ ਸਕੂਲ ਕਾਲਸਨਾ ਸਥਿਤ ਗੋਬਿੰਦਪੁਰਾ ਰੋਡ ਮਿਤੀ 15-3-2026 ਦਿਨ ਸ਼ੁਕਰਵਾਰ ਨੂੰ ਸਕੂਲ ਦੇ ਚੇਅਰਮੈਨ ਸ਼੍ਰੀ. ਹਰਮੇਲ ਸਿੰਘ, ਪ੍ਰਿੰਸੀਪਲ ਸ੍ਰੀਮਤੀ ਤੇਜਿੰਦਰ ਪਾਲ ਕੌਰ ਜੀ ਅਤੇ ਸਮੂਹ ਸਟਾਫ ਦੀ ਅਗਵਾਈ ਹੇਠ ਰੈੱਡ ਕਰਾਸ ਸੁਸਾਇਟੀ ਵਲੋਂ ਜਾਦੂਗਰ ਦਾ ਹੁਨਰ ਦਿਖਾਇਆ ਗਿਆ। ਸਾਰੇ ਬੱਚਿਆਂ ਨੇ ਬੜੇ ਹੀ ਸੁਚੱਜੇ ਢੰਗ ਨਾਲ ਜਾਦੂਗਰ ਦਾ ਖੇਲ ਦੇਖਿਆ। ਜਾਦੂਗਰ ਨੇ ਅਪਣੇ ਹੁਨਰ ਨਾਲ ਸਾਰਿਆਂ ਨੂੰ ਹੈਰਾਨ ਕੀਤਾ। ਇਹ ਉਪਰਾਲਾ ਰੈੱਡ ਕਰਾਸ ਸੁਸਾਇਟੀ ਦੇ ਵਲੋਂ ਕੀਤਾ ਗਿਆ। ਇਸ ਤੋਂ ਹੋਣ ਵਾਲੀ ਆਮਦਨ ਨਾਲ ਜਰੂਰਤਮੰਦ ਲੋਕਾਂ ਦੀ ਸਹਾਇਤਾ ਕੀਤੀ ਜਾਵੇਗੀ। ਜਾਦੂਗਰ ਨੇ ਇਸ ਕਲਾ ਨੂੰ ਜਾਦੂ ਟੋਟਕੇ ਨਾ ਦੱਸਦੇ ਹੋਏ ਸਗੋਂ ਕਈ ਕਲਾਵਾਂ ਨੂੰ ਵਿਗਿਆਨ ਦੀ ਕਾਢ ਹੀ ਦੱਸਿਆ । ਇਸ ਤਰ੍ਹਾਂ ਕਰਨ ਨਾਲ ਬੱਚਿਆ ਦੇ ਦਿਮਾਗ ਦੀ ਕਸਰਤ ਵੀ ਹੁੰਦੀ ਹੈ। ਸਾਰਿਆ ਨੇ ਇਸ ਮੌਕੇ ਪੂਰਾ ਆਨੰਦ ਮਾਣਿਆ ।