*ਪਿੰਡ ਖਨੌੜਾ ਵਿਖੇ ਬੀਬੀ ਬਲਜਿੰਦਰ ਕੌਰ ਪੰਧੇਰ ਦੇ ਗ੍ਰਹਿ ਵਿਖੇ ਹੋਈ ਰਾਤ ਜਗ੍ਹਾ*
ਭਾਦਸੋਂ 16 ਮਈ (ਜਗਜੀਤ ਸਿੰਘ ਕੈਂਥ) ਪਿੰਡ ਖਨੋੜਾ ਵਿਖੇ ਬੀਬੀ ਬਲਜਿੰਦਰ ਕੌਰ ਪੰਧੇਰ ਦੇ ਗ੍ਰਹਿ ਵਿਖੇ ਬਾਬਾ ਹੈਪੀਨਾਥ ਜੀ ਦੀ ਅਗਵਾਈ ਹੇਠ ਰਾਤ ਜਗ੍ਹਾ ਹੋਈ । ਇਸ ਮੌਕੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਐਮਐਲਏ ਨਾਭਾ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ । ਵਿਧਾਇਕ ਦੇਵਮਾਨ ਦਾ ਪਹੁੰਚਣ ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਅਤੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ । ਇਸ ਵਿੱਚ ਭੁਪਿੰਦਰ ਸਿੰਘ ਕਲਰਮਾਜਰੀ ਵਾਇਸ ਚੇਅਰਮੈਨ ਬਲਾਕ ਸੰਮਤੀ ਨਾਭਾ, ਡਾਕਟਰ ਗਿਆਨ ਸਿੰਘ ਖਨੌੜਾ ਰਾਮਗੜ੍ਹੀਆ BC ਵਿੰਗ ਹਲਕਾ ਇੰਚਾਰਜ ਨਾਭਾ, ਸਿਮਰਨ ਅਰਕ ਚੌਹਾਨ ਆਪ ਆਗੂ ਨਾਭਾ, ਬਿੱਕਰ ਸਿੰਘ ਖਨੌੜਾ ਮੀਤ ਪ੍ਰਧਾਨ ਆਮ ਆਦਮੀ ਪਾਰਟੀ, ਡਾਕਟਰ ਨਿਰਭੈ ਸਿੰਘ, ਡਾਕਟਰ ਅਮਨਦੀਪ ਕੌਰ ਖਨੌੜਾ, ਕਰਨਵੀਰ ਸਿੰਘ ਰਾਮਗੜੀਆ, ਸਦੀਕ ਖਾਨ ਬਲਾਕ ਪ੍ਰਧਾਨ, ਸਵਰਨ ਕੌਰ, ਇਸਮਾਈਲ ਖਾਨ, ਜੋਬਨਪ੍ਰੀਤ ਪੰਧੇਰ ਆਦਿ ਹਾਜ਼ਰ ਹੋਏ ।