*ਭਾਦਸੋਂ ਵਿੱਚ ਸੰਸਕ੍ਰਿਤ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ ਹੋਈ ਗੋਸ਼ਟੀ*
*ਸੰਗਠਨ ਮੰਤਰੀ ਨਰਿੰਦਰ ਅਤੇ ਸਹਿ ਮੰਤਰੀ ਅਜੇ ਕੁਮਾਰ ਆਰਿਆ ਦਾ ਸਨਮਾਨ ਕਰਦੇ ਹੋਏ*
( 8 ਜੂਨ ਤੋਂ 20 ਜੂਨ ਤੱਕ ਨਾਭਾ ਵਿਖੇ ਉੱਤਰ ਭਾਰਤ ਪੱਧਰ ਦਾ ਸੰਸਕ੍ਰਿਤ ਅਧਿਆਪਕ ਸਿਖਲਾਈ ਵਰਗ)
ਭਾਦਸੋਂ 23 ਮਈ (ਜਗਜੀਤ ਸਿੰਘ ਕੈਂਥ):- ਸ਼੍ਰੀ ਦੁਰਗਾ ਮੰਦਿਰ ਵਿਖੇ ਸੰਸਕ੍ਰਿਤ ਭਾਰਤੀ ਭਾਦਸੋਂ ਨਗਰ ਦੀ ਗੋਸ਼ਟੀ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਸੰਸਕ੍ਰਿਤ ਭਾਰਤੀ ਉੱਤਰ ਭਾਰਤ ਦੇ ਸੰਗਠਨ ਮੰਤਰੀ ਸ਼੍ਰੀ ਨਰਿੰਦਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਹਨਾਂ ਦੇ ਨਾਲ ਸੰਸਕ੍ਰਿਤ ਭਾਰਤੀ ਪੰਜਾਬ ਪ੍ਰਾਂਤ ਸਹਿ ਮੰਤਰੀ ਅਜੇ ਕੁਮਾਰ ਆਰਿਆ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਸੰਗਠਨ ਮੰਤਰੀ ਨਰਿੰਦਰ ਨੇ ਪੰਜਾਬ ਵਿੱਚ ਸੰਸਕ੍ਰਿਤ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਅਤੇ ਸੰਸਕ੍ਰਿਤ ਭਾਰਤੀ ਪੰਜਾਬ ਪ੍ਰਾਂਤ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਉਹਨਾਂ ਕਿਹਾ ਕਿ ਸੰਸਕ੍ਰਿਤ ਭਾਸ਼ਾ ਵੇਦ ਸ਼ਾਸਤਰਾਂ ਦੀ ਭਾਸ਼ਾ ਹੈ ਜਿਨ੍ਹਾਂ ਦੀ ਰਚਨਾ ਪ੍ਰਾਚੀਨ ਸਮੇਂ ਵਿੱਚ ਪੰਜਾਬ ਦੀ ਧਰਤੀ ਤੇ ਹੀ ਹੋਈ। ਸਾਨੂੰ ਆਪਣੀ ਮਹਾਨ ਸੰਸਕ੍ਰਿਤੀ ਨੂੰ ਬਚਾਉਣ ਲਈ ਸੰਸਕ੍ਰਿਤ ਭਾਸ਼ਾ ਸਿੱਖਣ ਦੀ ਵਿਸ਼ੇਸ਼ ਜ਼ਰੂਰਤ ਹੈ। ਇਸਦੇ ਨਾਲ ਉਹਨਾਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅਗਲੇ ਮਹੀਨੇ 8 ਜੂਨ ਤੋਂ 20 ਜੂਨ ਤੱਕ ਨਾਭਾ ਵਿਖੇ ਉੱਤਰ ਭਾਰਤ ਪੱਧਰ ਦਾ ਅਧਿਆਪਕ ਸਿਖਲਾਈ ਵਰਗ ਲੱਗ ਰਿਹਾ ਹੈ, ਜਿਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ ਅਤੇ ਜੰਮੂ ਕਸ਼ਮੀਰ ਤੋਂ ਸਿਖਿਆਰਥੀ ਭਾਗ ਲੈਣ ਲਈ ਆ ਰਹੇ ਹਨ, ਜੋ ਕਿ ਬਾਅਦ ਵਿੱਚ ਸਮਾਜ ਵਿੱਚ ਸੰਸਕ੍ਰਿਤ ਭਾਸ਼ਾ ਨੂੰ ਸਿਖਾਉਣ ਦਾ ਕੰਮ ਕਰਨਗੇ। ਇਸ ਮੌਕੇ ਸੰਗਠਨ ਮੰਤਰੀ ਨਰਿੰਦਰ ਅਤੇ ਪ੍ਰਾਂਤ ਸਹਿ ਮੰਤਰੀ ਅਜੇ ਆਰਿਆ ਦਾ ਸ਼੍ਰੀ ਬ੍ਰਾਹਮਣ ਸਭਾ ਭਾਦਸੋਂ ਅਤੇ ਸ਼੍ਰੀ ਦੁਰਗਾ ਮੰਦਿਰ ਕਮੇਟੀ ਨੇ ਸਨਮਾਨ ਕੀਤਾ। ਇਸ ਗੋਸ਼ਟੀ ਵਿੱਚ ਪਟਿਆਲਾ ਵਿਭਾਗ ਸੰਯੋਜਕ ਸ਼ਾਸਤਰੀ ਗਗਨਦੀਪ ਪਾਠਕ , ਸੁਰਿੰਦਰ ਸ਼ਰਮਾ ਪ੍ਰਧਾਨ ਸ਼੍ਰੀ ਬ੍ਰਾਹਮਣ ਸਭਾ, ਮਾਸਟਰ ਅਮਰਨਾਥ, ਭਗਵੰਤ ਸਿੰਘ ਮਣਕੂ, ਵੈਦ ਨਿਰਭੈ ਪਾਲ, ਚਰਨਜੀਤ ਸ਼ਰਮਾ, ਵੈਦ ਕਪਿਲ ਸ਼ਰਮਾ, ਵੈਦ ਹਰੀਸ਼ਰਨ ਪਾਠਕ, ਹਰਫੂਲ ਪਾਠਕ, ਕਾਲਾ ਕਿਤਾਬਾਂ ਵਾਲਾ, ਸੁਖਜੀਵਨ ਸ਼ਰਮਾਂ,ਕ੍ਰਿਸ਼ਨ ਦਾਸ, ਬਲਰਾਮ ਦਾਸ, ਪੰਡਿਤ ਹਰੀ ਪ੍ਰਸਾਦ, ਪੰਡਿਤ ਲੋਕੇਂਦਰ, ਮਾਸਟਰ ਅਸ਼ੋਕ ਕੁਮਾਰ, ਡਾ . ਗੁਰਿੰਦਰ ਪਾਲ ਗੌਤਮ, ਧਰਮਪਾਲ ਜੱਸੋਮਾਜਰਾ, ਪਰਵੀਨ ਸ਼ਰਮਾ, ਅਮਨਦੀਪ ਤਿਵਾੜੀ ਆਦਿ ਹਾਜ਼ਰ ਰਹੇ।