ਸਾਬਕਾ ਚੇਅਰਮੈਨ ਢਿਲੋ ਨੇ ਤਰਖਾਣਮਾਜਰਾ ‘ਚ ਰਸੋਈ ਯੋਜਨਾਂ ਦੀਆਂ ਕਿੱਟਾਂ ਵੰਡੀਆਂ
ਫ਼ਤਹਿਗੜ੍ਹ ਸਾਹਿਬ/ ਅਮਲੋਹ ਅਜੇ ਕੁਮਾਰ
ਮੁੱਖ ਮੰਤਰੀ ਪੰਜਾਬ ਵੱਲੋਂ ਹਰ ਲੋੜਵੰਦ ਲਈ ਸ਼ੁਰੂ ਕੀਤੀ ‘ਰਸੋਈ ਯੋਜਨਾ’ ਦੀਆਂ ਕਿੱਟਾਂ ਦੀ ਵੰਡ ਪਿੰਡ ਤਰਖਾਣ ਮਾਜਰਾ ਤੋਂ ਸ਼ੁਰੂ ਕਰਨ ਸਮੇਂ ਮਾਰਕੀਟ ਕਮੇਟੀ ਸਰਹਿੰਦ-ਫਤਹਿਗੜ੍ਹ ਸਾਹਿਬ ਦੇ ਚੇਅਰਮੈਨ ਅਤੇ ਪਾਰਟੀ ਦੇ ਸੂਬਾਈ ਬੁਲਾਰੇ ਗੁਰਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਜੋ ਵਾਅਦੇ ਗਰੰਟੀਆਂ ਨਹੀਂ ਕੀਤੇ ਗਏ ਉਹ ਵੀ ਸਹੂਲਤਾਂ ਬਿਨਾਂ ਮੰਗੇ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਇਸ ਮੌਕੇ 316 ਕਿੱਟਾਂ ਵੰਡੀਆਂ ਅਤੇ ਹਰ ਕਿੱਟ ਵਿਚ 2 ਕਿਲੋ ਖੰਡ, 2 ਕਿਲੋ ਦਾਲ, ਇੱਕ ਲਿਟਰ ਸਰੋ ਦਾ ਤੇਲ, ਹਲਦੀ ਅਤੇ ਨਮਕ ਆਦਿ ਸਾਮਲ ਸੀ। ਸ੍ਰੀ ਢਿਲੋ ਨੇ ਕਿਹਾ ਕਿ ਸਰਕਾਰ ਦੀ ਵਧੀਆ ਕਾਰਗੁਜਾਰੀ ਸੱਦਕਾ ਹਾਲ ਵਿਚ ਹੀ ਹੋਈਆਂ ਨਗਰ ਨਿਗਮ ਤੇ ਕੌਂਸਲ ਚੋਣਾਂ ਵਿੱਚ ਭਾਰੀ ਬਹੁਮਤ ਮਿਲਿਆ ਹੈ। ਇਸ ਮੌਕੇ ਜ਼ਿਲ੍ਹਾ ਮੀਡੀਆ ਕੋ-ਇੰਚਾਰਜ ਬਿਕਰਮਜੀਤ ਸਿੰਘ ਵਿੱਕੀ, ਦਰਸ਼ਨ ਸਿੰਘ, ਗੁਰਤੇਜ ਸਿੰਘ, ਤਰਸੇਮ ਲਾਲ, ਮਾਸਟਰ ਸਮਸ਼ੇਰ ਸਿੰਘ, ਦਲੇਲ ਸਿੰਘ, ਨਾਗਰ ਸਿੰਘ, ਸੁਖਵਿੰਦਰ ਸਿੰਘ, ਮਹਿੰਦਰ ਸਿੰਘ, ਜਗਜੀਤ ਸਿੰਘ, ਹੰਸ ਰਾਜ, ਬਲਵਿੰਦਰ ਸਿੰਘ, ਸਰਬਜੀਤ ਕੌਰ, ਮੁਖਤਿਆਰ ਕੌਰ, ਦਲਬੀਰ ਕੌਰ, ਕਿਰਨਾ ਅਤੇ ਗੁਰਦਰਸ਼ਨ ਸਿੰਘ ਆਦਿ ਹਾਜਰ ਸਨ।
ਫੋਟੋ ਕੈਪਸ਼ਨ : ਤਰਖਾਣ ਮਾਜਰਾ ਵਿੱਚ ਰਸੋਈ ਯੋਜਨਾ ਤਹਿਤ ਕਿੱਟਾਂ ਦੀ ਵੰਡਦੇ ਹੋਏ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋ।