*R. S. F. O. ਵੱਲੋਂ ਮਨਾਇਆ ਗਿਆ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦਾ 303ਵਾਂ ਪ੍ਰਕਾਸ਼ ਦਿਹਾੜਾ*
ਜੂਨ 23 (ਜਗਜੀਤ ਸਿੰਘ ਕੈਂਥ) :- ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ “ਸੈ਼ਚੂਰੀ ਗਾਰਡਨ ਰੀਕ੍ਰੀਏਸ਼ਨ ਸੈਂਟਰ ਦੇ ਹਾਲ ਨੰਬਰ 2” ਵਿੱਚ ਰਾਮਗੜ੍ਹੀਆ ਸਿੱਖ ਫੈਡਰੇਸ਼ਨ ਆਫ਼ ਓਂਟਾਰੀਓ ਵੱਲੋਂ 21 ਜੂਨ 2026 ਨੂੰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦਾ 303ਵਾਂ ਪ੍ਰਕਾਸ਼ ਦਿਹਾੜਾ ਪੂਰੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਗੱਲ ਦਾ ਪ੍ਰਗਟਾਵਾ ਭਾਰਤ ਦੇ ਮੀਡੀਆ ਇੰਚਾਰਜ ਸ. ਭਗਵੰਤ ਸਿੰਘ ਮਣਕੂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮੌਕੇ ‘ਤੇ ਸਨਮਾਨਯੋਗ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਜਿਸ ਵਿੱਚ ਕਾਊਂਸਲੇਟ ਜਨਰਲ ਆਫ਼ ਇੰਡੀਆ (ਕੈਨੇਡਾ ) ਵਲੋਂ ਸ੍ਰੀ ਗਰੀਸ਼ ਜੁਨੇਜਾ ਜੀ ਨੇ ਮੁੱਖ ਮਹਿਮਾਨ ਵਜੋਂ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਉੱਘੇ ਲੇਖਕ ਅਤੇ ਚਿੰਤਕ ਸ ਪੂਰਨ ਸਿੰਘ ਪਾਂਧੀ ਜੀ ਅਤੇ ਚੇਅਰਮੈਨ ਸ ਦਲਜੀਤ ਸਿੰਘ ਗੈਦੂ ਵੱਲੋਂ ਕੀਤੀ ਗਈ ਅਤੇ ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਮੋਹਿੰਦਰ ਸਿੰਘ ਕੁੰਦੀ, ਬਲਦੇਵ ਸਿੰਘ ਮਣਕੂ, ਸ. ਰਵਿੰਦਰ ਸਿੰਘ ਰੂਪਰਾਏ, ਸ. ਜਸਬੀਰ ਸਿੰਘ ਸੈ਼ਭੀ, ਸ. ਦਿਲਬਾਗ ਸਿੰਘ ਦੇਵਗੰਨ, ਸ ਪਰਮਿੰਦਰ ਸਿੰਘ ਲੁਧਿਆਣਾ, ਲੈਕਚਰਾਰ ਬਲਬੀਰ ਕੌਰ ਰਾਏਕੋਟੀ ਆਦਿ ਸ਼ਾਮਿਲ ਰਹੇ। ਇਸ ਸਮੇਂ ਸਨਮਾਨਿਤ ਸ਼ਖ਼ਸੀਅਤਾਂ ਵਿੱਚ ਐਡਵੋਕੇਟ ਗੁਰਮੀਤ ਸਿੰਘ ਪਨੇਸਰ ਨਾਭਾ, ਸ.ਸਤਵਿੰਦਰ ਸਿੰਘ ਪਟਿਆਲਾ, ਸ ਗੁਰਚਰਨ ਸਿੰਘ ਜੰਡੂ, ਸ ਸਤਨਾਮ ਸਿੰਘ ਵਿਰਦੀ (ਦਿੱਲੀ ਵਾਲੇ) ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਚੇਅਰਮੈਨ ਸ ਦਲਜੀਤ ਸਿੰਘ ਗੈਦੂ ਜੀ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੇ ਰਹਿਬਰਾਂ ਅਤੇ ਵਿਰਸੇ ਨੂੰ ਨਹੀਂ ਭੁਲਾਣਾ ਚਾਹੀਦਾ।ਸਭਾ ਜਿੱਥੇ ਆਪਣੇ ਵਿਰਾਸਤੀ ਮੁੱਲਾਂ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਲਈ ਪਿਛਲੇ ਸਾਲਾਂ ਤੋਂ ਕਾਰਜਸ਼ੀਲ ਹੈ ਉੱਥੇ ਹੀ ਪੰਜਾਬੀਆਂ ਅਤੇ ਪੰਜਾਬੀ ਵਿਰਾਸਤ ਨੂੰ ਸੰਭਾਲਣ ਵਾਲੀਆਂ ਸ਼ਖ਼ਸੀਅਤਾਂ ਨੂੰ ਮਾਨ ਸਨਮਾਨ ਦੇ ਕੇ ਸਨਮਾਨਿਤ ਕਰਦੀ ਹੈ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਅਤੇ ਇਤਿਹਾਸ ਨਾਲ ਜੋੜਿਆ ਜਾ ਸਕੇ। ਸ ਜਸਬੀਰ ਸੈ਼ਭੀ ਨੇ ਫਾਊਂਡੇਸ਼ਨ ਦੀਆਂ ਸਰਗਰਮੀਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਅਤੇ ਭਵਿੱਖ ਵਿੱਚ ਹੋਰ ਵਧੇਰੇ ਕਾਰਜਾਂ ਲਈ ਯਤਨਸ਼ੀਲ ਰਹਿਣ ਦਾ ਪ੍ਰਣ ਕੀਤਾ। ਪੰਜਾਬ ਤੋਂ ਹੀ ਸਭਾ ਦੇ ਕੋਆਰਡੀਨੇਟਰ ਸ ਜਰਨੈਲ ਸਿੰਘ ਮਠਾੜੂ ਅਤੇ ਮੀਡੀਆ ਇੰਚਾਰਜ ਸ.ਭਗਵੰਤ ਸਿੰਘ ਮਣਕੂ ਨੇ ਸਮਾਗਮ ਦੀ ਸਫਲਤਾ ਲਈ ਵਧਾਈਆਂ ਦਿੱਤੀਆਂ ਅਤੇ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸ ਹਰਦਿਆਲ ਸਿੰਘ ਝੀਤਾ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ। ਸਮਾਗਮ ਦੇ ਅੰਤ ਵਿੱਚ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਸੁਰਜੀਤ ਕੌਰ, ਸੁੰਦਰਪਾਲ ਰਾਜਾਸਾਂਸੀ, ਕੁਲਵੰਤ ਕੌਰ ਗੈਦੂ, ਰਣਜੀਤ ਸਿੰਘ ਲਾਲ, ਸੁਜਾਨ ਸਿੰਘ ਸੁਜਾਨ, ਪ੍ਰੋ ਜਗੀਰ ਸਿੰਘ ਕਾਹਲੋਂ, ਗਿਆਨ ਸਿੰਘ ਘਈ, ਮਕਸੂਦ ਚੌਧਰੀ, ਭੁਪਿੰਦਰ ਭੋਡੇ ਯੂ ਕੇ ਅਤੇ ਪੰਜਾਬ ਤੋਂ ਪਹੁੰਚੇ ਸਤਨਾਮ ਸਿੰਘ ਦਮਦਮੀ ਅਤੇ ਪ੍ਰਚਾਰਕ ਬਲਵੀਰ ਸਿੰਘ ਨੇ ਹਾਜ਼ਰੀ ਭਰੀ। ਸਮਾਗਮ ਵਿੱਚ ਸ ਰਵਿੰਦਰ ਸਿੰਘ ਸੌਂਦ, ਸ ਪਰਮਜੀਤ ਸਿੰਘ ਬਿਰਦੀ, ਰਛਪਾਲ ਸਿੰਘ ਧੰਜਲ, ਭੁਪਿੰਦਰ ਸਿੰਘ ਰਤਨ, ਹਰਜੀਤ ਸਿੰਘ ਬਾਜਵਾ, ਸਤਨਾਮ ਸਿੰਘ ਗੈਦੂ, ਇੰਦਰਜੀਤ ਸਿੰਘ ਗੈਦੂ, ਇੰਦਰਪਾਲ ਸਿੰਘ ਰੌਕੀ, ਸਤਵੀਰ ਸਿੰਘ ਗੋਲਡੀ, ਪਰਮਜੀਤ ਸਿੰਘ ਮਠਾੜੂ, ਸਰਬਜੀਤ ਕੌਰ ਕਾਹਲੋਂ, ਗੁਰਜਸ ਸਿੰਘ ਗੈਦੂ, ਮਨਦੀਪ ਸਿੰਘ ਗੈਦੂ, ਮਹਿਤਾਬ ਸਿੰਘ ਗੈਦੂ, ਹਰੀ ਸਿੰਘ, ਗੈਦੂ ਪਰਿਵਾਰ ਅਤੇ ਝੀਤਾ ਪਰਿਵਾਰ ਬੱਚਿਆਂ ਸਮੇਤ ਹਾਜ਼ਰ ਹੋਏ।ਇਹ ਸਮਾਗਮ ਇੱਕ ਯਾਦਗਾਰੀ ਸਮਾਗਮ ਹੋ ਨਿੱਬੜਿਆ !!