ਸਰਕਾਰ ਪਿੰਡਾਂ ਦੀ ਨੁਹਾਰ ਬਦਲਣ ਲਈ ਵਚਨਬੱਧ: ਗੁਰਵਿੰਦਰ ਸਿੰਘ ਢਿੱਲੋਂ
ਫਤਹਿਗੜ੍ਹ ਸਾਹਿਬ(ਅਜੇ ਕੁਮਾਰ)
ਆਮ ਆਦਮੀ ਪਾਰਟੀ ਦੇ ਸੂਬਾਈ ਬੁਲਾਰੇ ਅਤੇ ਮਾਰਕੀਟ ਕਮੇਟੀ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿਲੋ ਨੇ ਪਿੰਡ ਲੋਗੋਮਾਜਰੀ ਵਿੱਚ ਪਿੰਡ ਵਾਸੀਆਂ ਨਾਲ ਮੀਟਿੰਗ ਕਰਕੇ ਭਗਵੰਤ ਮਾਨ ਸਰਕਾਰ ਵਲੋਂ ਸਾਢੇ ਚਾਰ ਸਾਲ ਦੌਰਾਨ ਕੀਤੇ ਵੱਖ-ਵੱਖ ਕਾਰਜਾਂ ਬਾਰੇ ਵਿਸਥਾਰ ‘ਚ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਹਰ ਪ੍ਰੀਵਾਰ ਨੂੰ 300 ਯੂਨਿਟ ਬਿਜਲੀ, 10 ਲੱਖ ਦਾ ਹਰ ਪਰਿਵਾਰ ਨੂੰ ਮੁਫ਼ਤ ਇਲਾਜ ਸਹੂਲਤ, ਰਸੋਈ ਲਈ ਕਿਟ, ਮੁੱਖ ਮੰਤਰੀ ਤੀਰਥ ਯਾਤਰਾ, ਮੁਹੱਲਾ ਕਲੀਨਿਕ, ਮੁਫ਼ਤ ਸਿਖਿਆ ਅਤੇ ਔਰਤਾਂ ਨੂੰ 1 ਹਜਾਰ ਅਤੇ 1500 ਰੁਪਏ ਮਹੀਨਾ ਰਾਸ਼ੀ ਆਦਿ ਦਿਤਾ ਗਿਆ ਜਦੋ ਕਿ ਪਿਛਲੀਆਂ ਸਰਕਾਰਾਂ ਨੇ ਇਸ ਪਾਸੇ ਧਿਆਨ ਨਹੀਂ ਦਿਤਾ। ਉਨ੍ਹਾਂ ਦਸਿਆ ਕਿ ਮਾਰਕੀਟ ਕਮੇਟੀ ਵਲੋਂ ਸਾਧੂਗੜ੍ਹ ਤੋਂ ਹੰਸਾਲੀ-ਬਡਾਲੀ ਆਲਾ ਸਿੰਘ ਤੱਕ ਸੜ੍ਹਕ ਬਣਾ ਕੇ ਸੋਲਰ ਲਾਈਟਾਂ ਲਗਵਾਈਆਂ ਗਈਆਂ। ਉਨ੍ਹਾਂ ਸਰਕਾਰ ਦੇ ਹੋਰ ਕਾਰਜਾਂ ਬਾਰੇ ਵੀ ਚਾਨਣਾ ਪਾਇਆ। ਪਿੰਡ ਦੇ ਸਰਪੰਚ ਨੇ ਸਰਕਾਰ ਵਲੋਂ ਹਰ ਸਰਪੰਚ ਨੂੰ 10 ਹਜ਼ਾਰ ਰੁਪਏ ਮਹੀਨਾ ਮਾਣ ਭੱਤਾ ਦੇਣ ਦੇ ਲਈ ਧੰਨਵਾਦ ਕਰਦਿਆ ਪਿੰਡ ਦੇ ਛੱਪੜ ਦੀ ਸਫਾਈ, ਫਿਰਨੀ, ਐਲੀਮੈਟਰੀ ਸਕੂਲ ਅਤੇ ਆਂਗਣਵਾੜੀ ਸੈਟਰ ਲਈ ਗ੍ਰਾਂਟ ਦੀ ਮੰਗ ਕੀਤੀ ਜਿਸ ਨੂੰ ਸ੍ਰੀ ਢਿਲੋ ਨੇ ਸਰਕਾਰ ਤੋਂ ਜਲਦ ਪੂਰਾ ਕਰਵਾਉਂਣ ਦਾ ਭਰੋਸਾ ਦਿਤਾ। ਇਸ ਮੌਕੇ ਬਲਾਕ ਪ੍ਰਧਾਨ ਬਲਬੀਰ ਸਿੰਘ ਸੋਢੀ, ਸਮਾਜ ਸੇਵਕ ਨਰਿੰਦਰਜੀਤ ਕੌਰ, ਅਨਵਰ ਮੁਹੰਮਦ, ਸਰਪੰਚ ਮਨਪ੍ਰੀਤ ਕੌਰ, ਮਨਦੀਪ ਸਿੰਘ ਪੰਚ, ਰਾਣੀ ਪੰਚ, ਪੁਸ਼ਪਿੰਦਰ ਸਿੰਘ ਪੰਚ, ਮਨਜੀਤ ਸਿੰਘ, ਗੁਰਵਿੰਦਰ ਸਿੰਘ, ਮਲਕੀਤ ਸਿੰਘ, ਜਸਪ੍ਰੀਤ ਸਿੰਘ, ਰਣਧੀਰ ਸਿੰਘ, ਰਵਿੰਦਰ ਸਿੰਘ, ਨਵਜੋਤ ਕੌਰ, ਹਰਪ੍ਰੀਤ ਕੌਰ, ਸ਼ਿੰਦਰ ਕੌਰ ਅਤੇ ਅਮਨਦੀਪ ਕੌਰ ਨੇ ਵਿਚਾਰ ਪੇਸ਼ ਕੀਤੇ।
ਫੋਟੋ ਕੈਪਸਨ: ਚੇਅਰਮੈਨ ਗੁਰਵਿੰਦਰ ਸਿੰਘ ਢਿਲੋ ਅਤੇ ਹੋਰ ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ।