ਰੇਲਵੇ ਰੋਡ ਹਮਾਂਯੂਪੁਰ ਵਿਖੇ ਸ਼ਰਮਾਂ ਪਰਿਵਾਰ ਨੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ
ਫਤਹਿਗੜ੍ਹ ਸਾਹਿਬ(ਅਜੇ ਕੁਮਾਰ)
ਰੇਲਵੇ ਰੋਡ ਹਮਾਯੂਪੁਰ ਸਰਹਿੰਦ ਵਿਖੇ ਸ਼ਰਮਾ ਪਰਿਵਾਰ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਬਲਜੀਤ ਸਿੰਘ ਭੁੱਟਾ ਨੇ ਵਿਸ਼ੇਸ਼ ਤੌਰ ‘ਤੇ ਸਿਰਕਤ ਕੀਤੀ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ ਅਤੇ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਮਾਨਵਤਾ ਦੀ ਸੇਵਾ ਦੇ ਨਾਲ-ਨਾਲ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਦਾ ਉਪਦੇਸ਼ ਦਿੱਤਾ ਹੈ ਜਿਸ ਤੇ ਚੱਲ੍ਹ ਕੇ ਸਾਨੂੰ ਖੁਸ਼ੀਆਂ ਹਾਸਲ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਅੱਤ ਦੀ ਗਰਮੀ ਵਿੱਚ ਪਿਆਸਿਆਂ ਨੂੰ ਪਾਣੀ ਪਿਲਾਉਣ ਦੀ ਵੱਡੀ ਸੇਵਾ ਹੈ। ਉਨ੍ਹਾਂ ਸਰਮਾ ਪ੍ਰੀਵਾਰ ਦੀ ਇਸ ਕਾਰਜ ਲਈ ਸਲਾਘਾ ਕਰਦਿਆ ਕਿਹਾ ਕਿ ਸਾਨੂੰ ਅਜਿਹੇ ਸਮਾਜ ਭਲਾਈ ਦੇ ਕਾਰਜਾਂ ਵਿਚ ਅੱਗੇ ਆਉਂਣਾ ਚਾਹੀਦਾ ਹੈ। ਇਸ ਮੌਕੇ ਪੰਕਜ ਸ਼ਰਮਾ, ਲਿਵਾਸ਼ੰਕਾ ਸ਼ਰਮਾ, ਹਰਸੀਤਾ ਸ਼ਰਮਾ, ਵਨਸ਼ ਸ਼ਰਮਾ, ਕਾਰਤਿਕ ਸ਼ਰਮਾ, ਅਸ਼ੋਕ ਸ਼ਰਮਾ, ਸਚਿਨ ਸ਼ਰਮਾ, ਗੌਰਵ ਸ਼ਰਮਾ, ਅਮਿਤ ਸ਼ਰਮਾ, ਖੁਸ਼ਾਸ ਸ਼ਰਮਾ, ਆਰੂਸ਼ ਸ਼ਰਮਾ, ਤਰਨਾਸ਼ ਸ਼ਰਮਾ, ਤੇਜਿੰਦਰ ਕੋਹਲੀ, ਗਿਆਨੀ ਕੁਲਵਿੰਦਰ ਸਿੰਘ ਰਾਜੂ ਅਤੇ ਮਨਪ੍ਰੀਤ ਸ਼ਾਹਪੁਰ ਆਦਿ ਹਾਜ਼ਰ ਸਨ।
ਫੋਟੋ ਕੈਪਸਨ: ਛਬੀਲ ਉਪਰ ਸੇਵਾ ਕਰਦੇ ਹੋਏ ਬਲਜੀਤ ਸਿੰਘ ਭੁੱਟਾ ਅਤੇ ਹੋਰ।