ਸੀਨੀਅਰ ਸਿਟੀਜ਼ਨ ਅਤੇ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹੋਈ
ਅਮਲੋਹ(ਅਜੇ ਕੁਮਾਰ)
ਸੀਨੀਅਰ ਸਿਟੀਜ਼ਨ ਅਤੇ ਪੈਨਸਨਰਜ਼ ਵੈਲਫੇਅਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਰੋਸ਼ਨ ਸੂਦਦੀ ਪ੍ਰਧਾਨਗੀ ਹੇਠ ਹੋਈ। ਜਨਰਲ ਸਕੱਤਰ ਦਰਸ਼ਨ ਸਿੰਘ ਸਲਾਣੀ ਨੇ ਸ਼ਹੀਦ ਊਧਮ ਸਿੰਘ ਸੁਨਾਮ ਦੇ ਜੀਵਨ ਅਤੇ ਸੰਘਰਸ਼ ਬਾਰੇ ਚਾਨਣਾ ਪਾਇਆ। ਸ੍ਰੀ ਬਲਬੀਰ ਸਿੰਘ ਮੁੱਲਾਂਪੁਰ ਨੇ ਮਹਾਰਾਜਾ ਰਣਜੀਤ ਸਿੰਘ ਦੇ ਮਰਨ ਤੋਂ ਬਾਅਦ ਪੰਜਾਬ ਦੀ ਹੋਈ ਦੁਰਗਤੀ ਬਾਰੇ ਜਾਣਕਾਰੀ ਦਿੱਤੀ, ਅਮਰ ਸਿੰਘ ਬਿਲਿੰਗ ਨੇ ਪੰਜਾਬ ਸਰਕਾਰ ਦੁਆਰਾ ਡੀ.ਏ. ਦੇ ਮਾਮਲੇ ਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਕੀਤੇ ਜਾ ਰਹੇ ਵਿਤਕਰੇ ਦੀ ਨਿੰਦਾ ਕਰਦਿਆ ਕਿਹਾ ਕਿ ਮਾਣਯੋਗ ਕੋਰਟ ਦੇ ਹੁਕਮਾਂ ਨੂੰ ਵੀ ਸਰਕਾਰ ਟਿੱਚ ਜਾਣਦੀ ਹੈ ਕਿਉਂਕਿ ਅਦਾਲਤ ਨੇ 30 ਜੂਨ ਤੱਕ ਡੀ.ਏ. ਦਾ ਬਕਾਇਆ ਦੇਣ ਦਾ ਹੁਕਮ ਕੀਤਾ ਸੀ ਪਰ ਸਰਕਾਰ ਨੇ ਕੋਈ ਪ੍ਰਵਾਹ ਨਹੀਂ ਕੀਤੀ, ਸ੍ਰੀ ਮਾਂਗੇ ਰਾਮ ਨੇ ਸੀਨੀਅਰ ਸਿਟੀਜ਼ਨਾਂ ਦੀਆਂ ਮੁਸਕਲਾ ਣਾਂ ਜ਼ਿਕਰ ਕਰਦਿਆਂ ਆਪਣਾ ਘਰ ਛੱਡ ਕੇ ਬਿਰਧ ਆਸ਼ਰਮਾਂ ਵਿੱਚ ਜ਼ਿੰਦਗੀ ਗੁਜ਼ਾਰ ਰਹੇ ਬਜ਼ੁਰਗਾਂ ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਬੱਚਿਆਂ ਨੂੰ ਆਪਣੇ ਮਾਪਿਆਂ ਦੀ ਸੇਵਾ ਸੰਭਾਲ ਅਤੇ ਇੱਜ਼ਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਯੁੱਧ ਦੀ ਆੜ ਵਿੱਚ ਵੱਧ ਰਹੀ ਨਜ਼ਾਇਜ਼ ਮਹਿੰਗਾਈ ਤੇ ਵੀ ਚਿੰਤਾ ਪ੍ਰਗਟ ਕਰਦਿਆਂ ਸਰਕਾਰ ਨੂੰ ਇਸ ਤੇ ਕਾਬੂ ਪਾਉਣ ਦੀ ਮੰਗ ਕੀਤੀ, ਸ੍ਰੀ ਅਮਰਜੀਤ ਗਰੇਵਾਲ ਨੇ ਆਮਦਨ ਖ਼ਰਚ ਦਾ ਵੇਰਵਾ ਦਿਤਾ। ਇਸ ਮੌਕੇ ਇਸ ਮਹੀਨੇ ਦੇ ਜਨਮ ਦਿਨ ਵਾਲੇ ਅਹੁੱਦੇਦਾਰ ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ, ਮਾਂਗੇ ਰਾਮ ਅਤੇ ਸ਼ਿੰਗਾਰਾ ਰਾਮ ਚਹਿਲ ਦਾ ਸਨਮਾਨ ਕੀਤਾ ਗਿਆ। ਪ੍ਰਧਾਨ ਰੋਸ਼ਨ ਸੂਦ ਨੇ ਦਸਿਆ ਕਿ ਐਸੋਸ਼ੀਏਸ਼ਨ ਨੂੰ ਕਮਰਾ ਉਪਲਬਧ ਕਰਵਾਉਣ ਲਈ ਡੀ. ਸੀ. ਮੈਡਮ ਵੱਲੋਂ ਕਾਰਜ ਸਾਧਕ ਅਫ਼ਸਰ ਨੂੰ ਆਦੇਸ਼ ਦਿਤੇ ਹਨ। ਉਨ੍ਹਾਂ ਸਰਕਾਰ ਵੱਲੋਂ ਕਰਜ਼ੇ ਦੀ ਪੰਡ ਨੂੰ ਹੋਰ ਭਾਰੀ ਕਰਨ ਲਈ ਨਿੰਦਾ ਕੀਤੀ। ਅੰਤ ਵਿੱਚ ਸਰਪ੍ਰਸਤ ਰਾਮ ਸਰਨ ਸੂਦ ਨੇ ਧੰਨਵਾਦ ਕੀਤਾ। ਇਸ ਮੌਕੇ ਮੱਘਰ ਸਿੰਘ ਸਲਾਣਾ, ਮਹਿੰਦਰ ਸਿੰਘ ਖਨਿਆਣ, ਹਾਕਮ ਰਾਏ, ਦੇਵਰਾਜ, ਕਰਨੈਲ ਸਿੰਘ, ਲੈਕਚਰਾਰ ਜਗਦੀਸ਼ ਮੋਦੀ, ਨਰਿੰਦਰ ਸਿੰਘ, ਜਤਿੰਦਰ ਕੁਮਾਰ, ਭੀਮ ਸਿੰਘ, ਜਗਦੀਸ਼ ਸਿੰਘ, ਜ਼ੋਰਾ ਸਿੰਘ ਗਿੱਲ, ਕਰਮਜੀਤ ਸਿੰਘ ਕਾਨੂੰਗੋ, ਗੁਰਮਿੰਦਰ ਸਿੰਘ ਕਾਨੂੰਗੋ, ਚਰਨਜੀਤ ਸਿੰਘ, ਰਾਮ ਸਰੂਪ ਥੌਰ, ਸੁਰਜੀਤ ਸਿੰਘ, ਕੌਰ ਸਿੰਘ, ਬਲਕਾਰ ਸਿੰਘ ਪਟਵਾਰੀ ਅਤੇ ਕੇਸਰ ਸਿੰਘ ਕਾਨੂੰਗੋ ਆਦਿ ਹਾਜ਼ਰ ਸਨ।
ਫੋਟੋ ਕੈਪਸਨ: ਐਸੋਸੀਏਸਨ ਦੇ ਅਹੁੱਦੇਦਾਰ ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ।–