ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਨੇ ਕਾਂਗਰਸ ਦਫਤਰ ਅਮਲੋਹ ਵਿਖੇ ਵਰਕਰਾਂ ਨਾਲ ਕੀਤੀ ਮੀਟਿੰਗ
ਅਮਲੋਹ(ਅਜੇ ਕੁਮਾਰ)
-ਪੰਜਾਬ ਦੇ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਨੇ ਕਾਂਗਰਸ ਦਫਤਰ ਅਮਲੋਹ ਵਿਖੇ ਮੀਟਿੰਗ ਦੌਰਾਨ ਹਲਕਾ ਅਮਲੋਹ ਦੇ ਬੂਥ ਇੰਚਾਰਜਾਂ ਨੂੰ ਆਉਂਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਹੁਣ ਤੋਂ ਹੀ ਤਿਆਰੀਆਂ ਵਿੱਢਣ ਦਾ ਸੱਦਾ ਦਿਤਾ ਤਾਂ ਜੋਂ ਪਾਰਟੀ ਸਾਨਦਾਰ ਜਿਤ ਹਾਸਲ ਕਰ ਸਕੇ। ਉਨ੍ਹਾਂ ਬੂਥ ਕਮੇਟੀਆਂ ਦਾ ਦੁਬਾਰਾ ਗਠਨ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਬੂਥ ਲੈਵਲ ਤੋਂ ਮਜ਼ਬੂਤ ਕਰਨ ਦੀ ਜਰੂਰਤ ਹੈ। ਇਸ ਮੌਕੇ ਉਨ੍ਹਾਂ ਆਗੂਆਂ ਅਤੇ ਵਰਕਰਾਂ ਦੇ ਸੁਝਾਅ ਵੀ ਲਏ। ਮੀਟਿੰਗ ਨੂੰ ਬਲਾਕ ਅਮਲੋਹ ਦੇ ਪ੍ਰਧਾਨ ਜਗਵੀਰ ਸਿੰਘ ਸਲਾਣਾ, ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਸੰਜੀਵ ਦੱਤਾ, ਕੌਂਸਲ ਦੇ ਸਾਬਕਾ ਪ੍ਰਧਾਨ ਜਗਮੀਤ ਸਿੰਘ ਸਹੋਤਾ, ਰਣਜੀਤ ਸਿੰਘ ਘੋਲਾ, ਹਰਪ੍ਰੀਤ ਸਿੰਘ ਗੁਰਧਨਪੁਰ, ਗੁਰਪ੍ਰੀਤ ਸਿੰਘ ਗਰੇਵਾਲ, ਬਿੱਕਰ ਸਿੰਘ ਦੀਵਾ, ਦੀਪਾ ਮਹਿਮੂਦਪੁਰ, ਹਰਚੰਦ ਸਿੰਘ ਸਮਸ਼ਪੁਰ, ਜੱਗੀ ਬੜੈਚਾਂ, ਹਰਨੈਲ ਸਿੰਘ ਰਾਮਗੜ੍ਹ, ਜਸਵੰਤ ਸਿੰਘ ਖਨਿਆਣ, ਬਲਵੀਰ ਸਿੰਘ ਮਿੰਟੂ, ਭੂਸਣ ਸ਼ਰਮਾ, ਸਸੀ ਸ਼ਰਮਾ, ਹੈਪੀ ਸੂਦ, ਮਹਿੰਦਰ ਪਜਨੀ, ਰਾਜਵਿੰਦਰ ਸਿੰਘ ਘੁਟੀਡ, ਗੁਰਬਚਨ ਸਿੰਘ ਕਾਹਨਪੁਰਾ, ਜਗਤਾਰ ਸਿੰਘ ਤੰਗਰਾਲਾ, ਗੌਰਵ ਪ੍ਰਭਾਕਰ, ਗੁਰਮੁੱਖ ਸਿੰਘ ਨਰਾਇਣਗੜ੍ਹ, ਰਣਜੀਤ ਸਿੰਘ ਕੋਟਲੀ, ਕੁਲਦੀਪ ਚੋਬਦਰਾਂ, ਐਡਵੋਕੇਟ ਯਾਦਵਿੰਦਰ ਪਾਲ ਸਿੰਘ, ਸਿਵ ਕੁਮਾਰ ਗਰਗ, ਬਿੱਟੂ ਬੁੱਗਾ, ਮੋਹਨ ਸਿੰਘ ਸਲਾਰ ਮਾਜਰਾ, ਪ੍ਰੀਤਮ ਸਿੰਘ ਬੈਣਾ, ਪ੍ਰਭਜੀਤ ਸਿੰਘ, ਸੁਖਵੀਰ ਸਿੰਘ ਕੋਟਲੀ, ਨੀਤੂ ਸਿੰਘੀ, ਦਿਨੇਸ਼ ਸਿੰਘੀ, ਨੀਲਮ ਰਾਣੀ, ਚੇਤਨ ਸ਼ਰਮਾ, ਡਿੰਪਲ ਸ਼ਰਮਾ, ਗੁਰਪ੍ਰੀਤ ਡਡਹੇੜੀ, ਮੇਜਰ ਕੋਟਲਾ, ਰੂਪ ਸਿੰਘ, ਕੌਂਸਲਰ ਕੁਲਵਿੰਦਰ ਸਿੰਘ, ਗੁਰਦੇਵ ਖੁੰਮਣਾ, ਸੁੱਖਾ ਖੁੰਮਣਾ, ਜਗਮੋਹਨ ਰੰਧਾਵਾ, ਰਣਜੀਤ ਕੰਜਾਰੀ, ਕਸ਼ਮੀਰ ਸਿੰਘ, ਅਮ੍ਰਿਤ ਤੰਦਾ ਬੱਧਾ, ਗੁਰਜੰਟ ਪਹੇੜੀ, ਮੋਹਿਤ ਸ਼ਰਮਾ, ਸੋਮਾ ਜੱਸੜਾ, ਰਾਜਾ ਰਾਮ ਅਤੇ ਪੀ ਏ ਮਨਪ੍ਰੀਤ ਸਿੰਘ ਮਿੰਟਾ ਆਦਿ ਹਾਜ਼ਰ ਸਨ।
ਫੋਟੋ ਕੈਪਸਨ: ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ।