27 ਜੁਲਾਈ ਅਤੇ 27 ਅਕਤੂਬਰ ਨੂੰ ਜਿਲਾ ਹੈਡਕੁਆਟਰ ਰਾਹੀ ਰਾਸਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਭੇਜੇ ਜਾਣਗੇ ਹਸਤਾਖਰ ਪੱਤਰ
ਅਮਲੋਹ( ਅਜੇ ਕੁਮਾਰ)
ਗਊ ਸਨਮਾਨ ਹਸਤਾਖਰ ਅਭਿਆਨ ਵਲੋਂ ਸ੍ਰੀ ਸੰਗਮੇਸਵਰ ਗਊਸ਼ਾਲਾ ਅਮਲੋਹ ਵਿਚ ਗਊ ਮਾਤਾ ਨੂੰ ਕਾਨੂੰਨੀ ਤੌਰ ‘ਤੇ ਰਾਸਟਰ ਮਾਤਾ ਦਾ ਦਰਜਾ ਦਵਾਉਂਣ ਦੀ ਮੰਗ ਨੂੰ ਲੈ ਕੇ ਇਕ ਪ੍ਰੋਗਰਾਮ ਦੌਰਾਨ ਚਲਾਈ ਜਾ ਰਹੀ ਮੁਹਿੰਮ ਵਿਚ ਸਮੂਹ ਗਊ ਭਗਤਾਂ ਅਤੇ ਇਲਾਕਾ ਨਿਵਾਸੀਆਂ ਨੂੰ ਇਸ ਮੁਹਿੰਮ ਦਾ ਹਿਸਾ ਬਨਾਉਂਣ ਲਈ ਸਮਾਗਮ ਅਮਲੋਹ ਯੂਨਿਟ ਦੇ ਪ੍ਰਧਾਨ ਭੂਸ਼ਨ ਸੂਦ, ਸਰਪਰਸਤ ਪ੍ਰੇਮ ਚੰਦ ਸ਼ਰਮਾ, ਸਿਵ ਕੁਮਾਰ ਗਰਗ ਦੀ ਅਗਵਾਈ ਵਿਚ ਕਰਵਾਇਆ ਗਿਆ ਜਿਸ ਵਿਚ ਮੁੱਖ ਰੂਪ ਵਿਚ ਜ਼ਿਲ੍ਹਾ ਇੰਚਾਰਜ ਸ਼ਾਸਤਰੀ ਗੁਰੂ ਦੱਤ ਸਰਮਾ ਨੇ ਵਿਸੇਸ ਤੌਰ ‘ਤੇ ਸਿਰਕਤ ਕੀਤੀ। ਇਸ ਮੌਕੇ ਸਾਸਤਰੀ ਗੁਰੂ ਦੱਤ ਸਰਮਾ ਨੇ ਦਸਿਆ ਕਿ ਉਨ੍ਹਾਂ ਵਲੋਂ ਆਪਣੇ ਪਾਸੋ 2 ਹਜਾਰ ਪੰਜਾਬੀ ਵਿਚ ‘ਪੈਪਲਿਟ’ ਛਪਾ ਕੇ ਸੰਗਤਾਂ ਨੂੰ ਵੰਡੇ ਗਏ ਤਾਂ ਜੋਂ ਹੇਠਲੇ ਪੱਧਰ ਤੱਕ ਵੀ ਲੋਕਾਂ ਨੂੰ ਗਊ ਅਭਿਆਨ ਸਨਮਾਨ ਨਾਲ ਜੋੜਿਆ ਜਾ ਸਕੇ। ਉਨ੍ਹਾਂ ਦਸਿਆ ਕਿ 27 ਜੁਲਾਈ ਅਤੇ 27 ਅਕਤੂਬਰ ਨੂੰ ਜਿਲਾ ਹੈਡਕੁਆਟਰ ਰਾਹੀ ਰਾਸਟਰਪਤੀ, ਪ੍ਰਧਾਨ ਮੰਤਰੀ, ਗਵਰਨਰ ਅਤੇ ਮੁੱਖ ਮੰਤਰੀ ਨੂੰ ਹਸਤਾਖਰ ਮੰਗ ਪੱਤਰ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ ਗਊ ਮਾਤਾ ਸਾਨੂੰ ਦੁੱਧ ਦੇ ਕੇ ਸਾਡਾ ਪਾਲਣ ਪੋਸਣ ਕਰਦੀ ਹੈ ਜਿਸ ਨੂੰ ਰਾਸਟਰ ਮਾਤਾ ਦਾ ਦਰਜਾ ਦੇਣਾ ਜਰੂਰੀ ਹੈ। ਉਨ੍ਹਾਂ ਗਊ ਸੇਵਾ ਸਮਿਤੀ ਅਮਲੋਹ ਵਲੋਂ ਗਊ ਮਾਤਾ ਦੇ ਸਨਮਾਨ ਵਿਚ ਹਰ ਪੂਰਨਮਾਸੀ ਅਤੇ ਮੱਸਿਆ ਨੂੰ ਸ੍ਰੀ ਭੂਸ਼ਨ ਸੂਦ ਦੀ ਅਗਵਾਈ ਹੇਠ ਕੀਤੇ ਜਾ ਰਹੇ ਸਮਾਗਮਾਂ ਦੀ ਸਲਾਘਾ ਵੀ ਕੀਤੀ। ਇਸ ਮੌਕੇ ਸ੍ਰੀ ਭੂਸ਼ਨ ਸੂਦ ਨੇ ਕਿਹਾ ਕਿ ਗਊ ਹੱਤਿਆ ਵਿਚ ਸਹਿਯੋਗ ਕਰਨ ਵਾਲਿਆਂ ਦਾ ਸਮਾਜ ਵਲੋਂ ਬਾਈਕਾਟ ਕੀਤਾ ਜਾਵੇ ਅਤੇ ਸਮੂਹ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਉਸ ਦਾ ਬਾਈਕਾਟ ਕਰਨ। ਇਸ ਮੌਕੇ ਮਾਨਵ ਭਲਾਈ ਮੰਚ ਦੇ ਪ੍ਰਧਾਨ ਮਾਸਟਰ ਮਨੋਹਰ ਲਾਲ ਵਰਮਾ, ਗਊਸ਼ਾਲਾ ਦੇ ਸੇਵਾਦਾਰ ਅਸ਼ੋਕ ਗੁਪਤਾ, ਰਾਮ ਸਰਧਾ ਮੰਚ ਦੇ ਪ੍ਰਧਾਨ ਰਕੇਸ ਕੁਮਾਰ ਚਾਵਲਾ ਗੋਗੀ, ਰਮੇਸਵਰ ਮਹਾਂਦੇਵ ਮੰਦਰ ਦੇ ਪ੍ਰਧਾਨ ਦਿਨੇਸ ਗੋਇਲ, ਮਾਸਟਰ ਸਿਵ ਸੰਕਰ, ਮਨੋਜ ਕੁਮਾਰ ਖੁੱਲਰ, ਭੂਸ਼ਨ ਗਰਗ, ਗੁਰਮੀਤ ਸਿੰਘ ਮਿੰਟੂ ਅਰੋੜਾ, ਪ੍ਰੇਮ ਕੁਮਾਰ ਚਾਵਲਾ, ਪੰਜਾਬੀ ਹਿੰਦੂ ਵੈਲਫੇਅਰ ਬੋਰਡ ਦੇ ਤਹਿਸੀਲ ਪ੍ਰਧਾਨ ਸਵਰਨਜੀਤ ਸਿੰਘ ਅਤੇ ਕਿਆਂਸ਼ ਸੂਦ ਆਦਿ ਨੇ ਭਾਗ ਲਿਆ।