ਲੋੜਵੰਦਾਂ ਦੀ ਸੇਵਾ ਨਾਲ ਮਨ ਨੂੰ ਸਕੂਨ ਅਤੇ ਗੁਰੂਆਂ ਦਾ ਅਸੀਰਵਾਦ ਮਿਲਦਾ-ਡਾ. ਤੀਰਥ ਬਾਲਾ
ਮਾਨਵ ਭਾਲਾਈ ਮੰਚ ਨੇ ਲੋੜਵੰਦ ਪ੍ਰੀਵਾਰਾਂ ਨੂੰ ਮਹੀਨਾ ਵਾਰ ਰਾਸਨ ਵਡਿਆ
ਅਮਲੋਹ(ਅਜੇ ਕੁਮਾਰ)
ਗੁਰਤੀਰਥ ਨਰਸਿੰਗ ਹੋਮ ਦੀ ਮਾਲਕ, ਔਰਤ ਰੋਗਾਂ ਦੀ ਮਾਹਰ ਅਤੇ ਸਮਾਜ ਸੇਵਕਾ ਡਾ. ਤੀਰਥ ਬਾਲਾ ਨੇ ਕਿਹਾ ਕਿ ਸਾਡੇ ਗੁਰਆਂ ਪੀਰਾਂ ਨੇ ਸਾਨੂੰ ਮਾਨਵਤਾ ਦੀ ਸੇਵਾ ਦਾ ਮਾਰਗ ਦਿਖਾਇਆ ਹੈ ਇਸ ਲਈ ਸਾਨੂੰ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ, ਜਿਸ ਨਾਲ ਮਨ ਨੂੰ ਸਕੂਨ ਅਤੇ ਪ੍ਰਮਾਤਮਾ ਦਾ ਅਸੀਰਵਾਦ ਮਿਲਦਾ ਹੈ। ਇਹ ਵਿਚਾਰਾਂ ਦਾ ਪ੍ਰਗਟਾਵਾ ਉਨ੍ਹਾਂ ਮਾਨਵ ਭਲਾਈ ਮੰਚ ਅਮਲੋਹ ਵਲੋ 262ਵੇ ਰਾਸ਼ਨ ਵੰਡ ਸਮਾਰੋਹ ਵਿਚ ਬਤੌਰ ਮੁੱਖ-ਮਹਿਮਾਨ ਸਾਮਲ ਹੋ ਕੇ ਲੋੜਵੰਦਾਂ ਨੂੰ ਰਾਸਨ ਵੰਡਣ ਮੌਕੇ ਕੀਤਾ। ਉਨ੍ਹਾਂ ਮੰਚ ਵਲੋਂ ਹਰ ਮਹੀਨੇ ਲਵੰਦ ਪ੍ਰੀਵਾਰਾਂ ਨੂੰ ਰਾਸਨ ਅਤੇ ਹੋਰ ਲੋੜੀਦਾ ਸਮਾਨ ਵੰਡਣ ਦੇ ਕਾਰਜ ਦੀ ਸਲਾਘਾ ਕਰਦਿਆ ਕਿਹਾ ਕਿ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਤਰ੍ਹਾਂ ਦੇ ਕਾਰਜ ਕਰਨ ਦੀ ਲੋੜ ਹੈ। ਉਨ੍ਹਾਂ ਆਪਣੇ ਵਲੋਂ ਵੀ ਮੰਚ ਦੀ ਮਾਲੀ ਸਹਾਇਤਾ ਕੀਤੀ। ਉਨ੍ਹਾਂ ਕਿਹਾ ਕਿ ਮਾਨਵ ਭਲਾਈ ਮੰਚ ਵਲੋਂ ਲੰਬੇ ਸਮੇਂ ਤੋਂ ਲੋੜਵੰਦਾਂ ਦੀ ਕੀਤੀ ਜਾ ਰਹੀ ਸੇਵਾ ਇੱਕ ਮੀਲ ਪੱਥਰ ਹੈ। ਉਨ੍ਹਾਂ ਖੁਸ਼ੀ ਪ੍ਰਗਟ ਕੀਤੀ ਕਿ ਸੰਸਥਾ ਦੇ ਬਜੁਰਗ ਮੈਬਰਾਂ ਵਲੋਂ ਮਿਲ ਕੇ ਇਹ ਸੰਸਥਾ ੁਬਣਾ ਕੇ ਦਸਵੰਧ ਕੱਢਦੇ ਹੋਏ ਲੋੜਵੰਦ ਪ੍ਰੀਵਾਰਾਂ ਦੀ ਸੇਵਾ ਕੀਤੀ ਜਾ ਰਹੀ ਹੈ। ਮੰਚ ਦੇ ਪ੍ਰਧਾਨ ਮਨੋਹਰ ਲਾਲ ਵਰਮਾ ਨੇ ਮੁੱਖ-ਮਹਿਮਾਨ ਅਤੇ ਪਤਵੰਤਿਆਂ ਦਾ ਸਵਾਗਤ ਕਰਦਿਆ ਮੰਚ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸਲਾਘਾ ਕੀਤੀ ਅਤੇ ਇਸ ਕਾਰਜ ਨੂੰ ਚਲਾਉਂਣ ਲਈ ਦਾਨੀਆਂ ਵਲੋਂ ਦਿਤੇ ਜਾਦੇ ਸਹਿਯੋਗੋ ਲਈ ਧੰਨਵਾਦ ਵੀ ਕੀਤਾ। ਉਨ੍ਹਾਂ ਭਵਿਖ ਵਿਚ ਵੀ ਇਹ ਕਾਰਜ ਜਾਰੀ ਰਖਣ ਦਾ ਐਲਾਨ ਕੀਤਾ। ਇਸ ਮੌਕੇ ਗਊ ਸੇਵਾ ਸਮਿਤੀ ਦੇ ਪ੍ਰਧਾਨ, ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ, ਮੰਚ ਦੇ ਅਹੁੱਦੇਦਾਰ ਡਾ. ਅਰਜਨ ਸਿੰਘ, ਜਗਦੀਸ ਚੰਦ ਵਰਮਾ, ਮਦਨ ਮੋਹਨ ਅਬਰੋਲ, ਸਾਬਕਾ ਪੁਲੀਸ ਇੰਸਪੈਕਟਰ ਮੇਜਰ ਸਿੰਘ, ਭਗਵਾਨ ਸਿੰਘ, ਰਿਟ. ਰੋਡਵੇਜ ਇੰਸਪੈਕਟਰ ਅਮਰਜੀਤ ਸਿੰਘ ਸੌਂਟੀ, ਕੁਲਵਿੰਦਰ ਸਿੰਘ ਮਹਿਮੀ ਅਤੇ ਡਾ. ਪਰਵੀਨ ਸਿੰਘ ਮਿੱਤਲ ਆਦਿ ਹਾਜ਼ਰ ਸਨ।
ਫੋਟੋ ਕੈਪਸਨ: ਡਾ. ਤੀਰਥ ਬਾਲਾ, ਪ੍ਰਧਾਨ ਮਨੋਹਰ ਲਾਲ ਵਰਮਾ, ਭੂਸ਼ਨ ਸੂਦ, ਡਾ. ਅਰਜਨ ਸਿੰਘ ਅਤੇ ਹੋਰ ਲੋੜਵੰਦਾਂ ਨੂੰ ਰਾਸਨ ਵੰਡਦੇ ਹੋਏ।