ਰਿਮਟ ਹਸਪਤਾਲ ‘ਚ ਮੁਫ਼ਤ ਸਰਜਰੀ ਸੇਵਾਵਾਂ 31 ਅਗਸਤ ਤੱਕ ਜਾਰੀ-ਡਾ. ਸੁਨੀਲ ਕਤਿਆਲ
ਮੰਡੀ ਗੋਬਿੰਦਗੜ੍ਹ(ਅਜੇ ਕੁਮਾਰ ਅਮਲੋਹ)
ਰਿਮਟ ਹਸਪਤਾਲ ਮੰਡੀ ਗੋਬਿੰਦਗੜ੍ਹ ਵਿੱਚ ਮਰੀਜਾਂ ਦੀ ਸਹੂਲਤ ਨੂੰ ਮੁੱਖ ਰੱਖ ਕੇ ਮੁੁਫ਼ਤ ਮੈਡੀਕਲ ਸੇਵਾਵਾਂ ਜਾਰੀ ਹਨ। ਰਿਮਟ ਯੂਨੀਵਰਸਿਟੀ ਦੇ ਪ੍ਰੋ. ਵਾਈਸ ਚਾਂਸਲਰ ਡਾ. ਸੁਨੀਲ ਕਤਿਆਲ ਨੇ ਦਸਿਆ ਕਿ ਕੁਲਪਤੀ ਵਿਜਯੰਤ ਬਾਂਸਲ ਵਲੋਂ ਹਰ ਵਿਅਕਤੀ ਤੱਕ ਸਸਤੀਆਂ ਅਤੇ ਮਿਆਰੀ ਸਹੂਲਤਾਂ ਦੇਣ ਦੀ ਸੋਚ ਤਹਿਤ ਇਹ ਸਹੂਲਤਾਂ ਲਗਾਤਾਰ ਜਾਰੀ ਹਨ ਜਿਸ ਦੌਰਾਨ ਕੰਨ, ਅੱਖਾਂ, ਦਿਲ, ਹੱਡੀਆਂ ਅਤੇ ਹੋਰ ਬਿਮਾਰੀਆਂ ਦੀ ਮੁਫ਼ਤ ਓ.ਪੀ.ਡੀ. ਦੀ ਸਹੂਲਤ ਦਿਤੀ ਗਈ ਹੈ। ਉਨ੍ਹਾਂ ਦਸਿਆ ਕਿ ਟੈਸਟ ਵੀ ਮੁਫ਼ਤ ਕੀਤੇ ਜਾਦੇ ਹਨ, ਜੇਕਰ ਕਿਸੇ ਮਰੀਜ ਨੂੰ ਅਲਟਰਾਸਾਉਂਡ, ਸੀਟੀ ਸਕੈਨ, ਈਸੀਜੀ, ਖੂਨ ਦੀ ਜਾਂਚ ਅਤੇ ਐਕਸਰੇ ਆਦਿ ਕਰਵਾਉਂਣ ਦੀ ਲੋੜ ਹੋਵੇ ਉਹ ਵੀ ਸਹੂਲਤ ਹੈ ਜਦੋ ਕਿ ਮਰੀਜਾਂ ਦੀ ਸਹੂਲਤ ਲਈ ਦਵਾਈਆਂ ਵੀ ਘੱਟ ਰੇਟ ‘ਤੇ ਦਿੱਤੀਆਂ ਜਾਦੀਆਂ ਹਨ। ਉਨ੍ਹਾਂ ਦਸਿਆ ਕਿ ਹਸਪਤਾਲ ਵਿਚ ਆਯੂਸ਼ਮਾਨ ਭਾਰਤ ਅਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਮਰੀਜਾਂ ਦਾ ਮੁਫ਼ਤ ਇਲਾਜ ਕੀਤਾ ਜਾਦਾ ਹੈ। ਉਨ੍ਹਾਂ ਇਹ ਵੀ ਦਸਿਆ ਕਿ ਦੂਰਬੀਨ ਰਾਹੀ ਗੁਰਦੇ ਦੀ ਪੱਥਰੀ, ਦੂਰਬੀਨ ਰਾਹੀ ਗਦੂਦਾਂ, ਦੂਰਬੀਨ ਰਾਹੀ ਪਿਸਾਬ ਦੀ ਨਾਲੀ ਦੀ ਪੱਥਰੀ ਦਾ ਅਪਰੇਸ਼ਨ ਵੀ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਦੂਰਬੀਨ ਰਾਹੀ ਦਿਮਾਗ ਦੀ ਸਰਜਰੀ, ਦੂਰਬੀਨ ਰਾਹੀ ਰੀੜ ਦੀ ਹੱਡੀ ਦੀ ਸਰਜਰੀ ਅਤੇ ਨਵਜਾਤ ਬੱਚਿਆਂ ਦੀ ਦੇਖਭਾਲ ਆਦਿ ਦਾ ਵੀ ਪ੍ਰਬੰਧ ਹੈ। ਉਨ੍ਹਾਂ ਦਸਿਆ ਕਿ ਚੂਲੇ ਬਦਲਣ ਦਾ ਵੀ ਇਥੇ ਸਫਲ ਪ੍ਰਬੰਧ ਹੈ ਅਤੇ ਆਯੂਸਮਾਨ ਕਾਰਡ ਧਾਰਕਾਂ ਲਈ ਮੁਫਤ ਓਪੀਡੀ ਦਾ ਪ੍ਰਬੰਧ ਹੈ। ਉਨ੍ਹਾਂ ਦਸਿਆ ਕਿ ਹਸਪਤਾਲ ਵਿਚ ਹਰ ਕਿਸਮ ਦੇ ਮੁਫ਼ਤ ਅਪਰੇਸ਼ਨ ਦੀ ਸਹੂਲਤ ਦੀ ਮਿਆਦ ਵੀ 31 ਅਗਸਤ ਤੱਕ ਵਧਾਈ ਗਈ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਹਸਪਤਾਲ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕਰਦਿਆ ਦਸਿਆ ਕਿ ਰਿਮਟ ਮੈਡੀਕਲ ਕਾਲਜ ਅਤੇ ਹਸਪਤਾਲ ਵਲੋਂ ਲੋਕਾਂ ਨੂੰ ਪੂਰੀ ਬੌਡੀ ਦੇ ਟੈਸਟ ਦੀ ਵੀ ਸਹੂਲਤ ਹੈ।
ਫੋਟੋ ਕੈਪਸਨ: ਡਾ. ਸੁਨੀਲ ਕਤਿਆਲ ਜਾਣਕਾਰੀ ਦਿੰਦੇ ਹੋਏ।