ਪੱਤਰਕਾਰ ਭਾਈਚਾਰੇ ਦੀ ਮੀਟਿੰਗ ‘ਚ ਪੱਤਰਕਾਰਾਂ ਦੀਆਂ ਸਮੱਸਿਆਵਾਂ ਬਾਰੇ ਹੋਈਆਂ ਵਿਚਾਰਾਂ
ਅਮਲੋਹ(ਅਜੇ ਕੁਮਾਰ)
ਪੱਤਰਕਾਰ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਇਕ ਮੀਟਿੰਗ ਗੋਲਡ ਸਵੀਟਸ਼ ਅਮਲੋਹ ਵਿਖੇ ਸ੍ਰੀ ਜਸਵੰਤ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪੱਤਰਕਾਰਾਂ ਦੀਆਂ ਸਮੱਸਿਆਵਾਂ ਬਾਰੇ ਖੁੱਲ ਕੇ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਪੰਜਾਬ ਅਤੇ ਚੰਡੀਗੜ੍ਹ ਜਨਰਲਿਸਟ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਭੂਸ਼ਨ ਸੂਦ ਨੇ ਪੱਤਰਕਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਇਕਮੁੱਠ ਹੋਣ ਦੀ ਅਪੀਲ ਕੀਤੀ। ਉਨ੍ਹਾਂ ਸਰਕਾਰ ਨੂੰ ਵੀ ਪੱਤਰਕਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਦੀ ਅਪੀਲ ਕੀਤੀ। ਉਨ੍ਹਾਂ ਦਸਿਆ ਕਿ ਇੰਡੀਅਨ ਜਰਨਲਿਸਟ ਯੂਨੀਅਨ ਵਲੋਂ ਦੇਸ ਭਰ ਵਿਚ 2 ਅਕਤੂਬਰ ਨੂੰ ਜ਼ਿਲ੍ਹਾ ਪੱਧਰ ‘ਤੇ ਮੰਗ ਦਿਵਸ ਮਨਾਉਂਣ ਦਾ ਫੈਸਲਾ ਕੀਤਾ ਗਿਆ ਹੈ ਜਿਸ ਅਧੀਨ ਸੂਬਾਈ ਜਥੇਬੰਦੀ ਦੇ ਸੱਦੇ ਉਪਰ ਪੱਤਰਕਾਰਾਂ ਦੀਆਂ ਸਮੱਸਿਆਵਾਂ ਸਬੰਧੀ ਮੰਗ ਪੱਤਰ ਦਿਤਾ ਜਾਵੇਗਾ। ਮੀਟਿੰਗ ਵਿਚ ਪੱਤਰਕਾਰ ਭਾਈਚਾਰੇ ਦਾ ਕਸੌਲੀ ਟੂਰ ਲਿਜਾਣ ਬਾਰੇ ਵੀ ਵਿਚਾਰ ਕੀਤਾ ਗਿਆ। ਮੀਟਿੰਗ ਵਿਚ ਸੀਨੀਅਰ ਪੱਤਰਕਾਰ ਹਰਪ੍ਰੀਤ ਸਿੰਘ ਗਿੱਲ, ਰਾਮ ਸਰਨ ਸੂਦ, ਬ੍ਰਿਜ ਭੂਸ਼ਨ ਗਰਗ, ਰਣਜੀਤ ਸਿੰਘ ਘੁੰਮਣ, ਕੇਵਲ ਸਿੰਘ, ਜੋਗਿੰਦਰ ਪਾਲ ਫੈਜੂਲਾਪੁਰੀਆ, ਗੁਰਚਰਨ ਸਿੰਘ ਜੰਜੂਆਂ, ਸਵਰਨਜੀਤ ਸਿੰਘ ਸੇਠੀ, ਰਵਿੰਦਰ ਕੌਰ, ਮਨਦੀਪ ਕੁਮਾਰ ਪੁਰੀ, ਜਗਦੇਵ ਸਿੰਘ, ਨਾਹਰ ਸਿੰਘ ਰੰਗੀਲਾ, ਰਜਨੀਸ ਡੱਲਾ, ਜਗਮੀਤ ਸਿੰਘ, ਜਗਦੀਪ ਸਿੰਘ ਮਾਨਗੜ੍ਹ, ਅਜੇ ਕੁਮਾਰ ਅਤੇ ਲਖਵੀਰ ਸਿੰਘ ਲੱਖਾ ਆਦਿ ਸਾਮਲ ਹੋਏ। ਮੀਟਿੰਗ ਵਿਚ ਹਰ ਮਹੀਨੇ ਮੀਟਿੰਗ ਕਰਨ ਦਾ ਵੀ ਫੈਸਲਾ ਕੀਤਾ ਗਿਆ।
ਫੋਟੋ ਕੈਪਸਨ: ਮੀਟਿੰਗ ਉਪਰੰਤ ਪੱਤਰਕਾਰ ਭਾਈਚਾਰਾ ਸਾਂਝੀ ਤਸਵੀਰ ਕਰਵਾਉਂਦਾ ਹੋਇਆ।