ਜਲੰਧਰ, 24 ਸਤੰਬਰ (ਪਰਮਿੰਦਰ ਸਿੰਘ ) ਸੋਡਲ ਦੇ ਸਲਾਨਾ ਮੇਲੇ ਤੇ ਅੱਜ ਗੁਰਦੁਆਰਾ ਛਾਉਣੀ ਨਿਹੰਗ ਸਿੰਘਾਂ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਜਿਸ ਦਾ ਕੁਲਵੰਤ ਸਿੰਘ ਮੰਨਣ ਨੇ ਸਾਥੀਆਂ ਸਮੇਤ ਮੱਥਾ ਟੇਕਿਆ । ਉਥੇ ਉਹਨਾਂ ਕਿਹਾ ਕਿ ਸੰਤ ਬਾਬਾ ਨਿਹਾਲ ਸਿੰਘ ਤਰਨਾ ਦਲ ਹਰੀਆਂ ਵੇਲਾਂ ਦੀ ਅਗਵਾਈ ਹੇਠ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੰਥਕ ਸਫਾ ਅੰਦਰ ਜਾਣਿਆ ਪਛਾਣਿਆ ਅਸਥਾਨ ਬਣ ਚੁੱਕਾ ਹੈ ਜਿੱਥੇ ਸੰਗਤਾਂ ਵੱਡੀ ਗਿਣਤੀ ਵਿੱਚ ਆ ਕੇ ਨਮਸਤਕ ਹੁੰਦੀਆਂ ਹਨ । ਇਸ ਮੌਕੇ ਗੁਰਦੁਆਰਾ ਸੋਲੋ ਸੋਣੀ ਨਿਹਾਰ ਸਿੰਘਾਂ ਦੇ ਮੁੱਖ ਸੇਵਾਦਾਰ ਕੁਲਦੀਪ ਸਿੰਘ ਪਾਇਲਟ ਨੇ ਜਥੇਦਾਰ ਕੁਲਵੰਤ ਸਿੰਘ ਮੰਨਣ ਦਾ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਅਤੇ ਉਹਨਾਂ ਦੇ ਨਾਲ ਆਏ ਹੋਏ ਸਾਥੀਆਂ ਨੂੰ ਵੀ ਗੁਰੂ ਘਰ ਦੀ ਬਖਸ਼ਿਸ਼ ਦਿੱਤੀ । ਇਸ ਮੌਕੇ ਉਹਨਾਂ ਨਾਲ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਰਣਜੀਤ ਸਿੰਘ ਰਾਣਾ ਸੁਤੰਤਰ ਸਿੰਘ ਪੀਤਾ ਜਗਜੀਤ ਸਿੰਘ ਖਾਲਸਾ ਦਲਜੀਤ ਸਿੰਘ ਲੰਮਾ ਪਿੰਡ ਸੁਰਿੰਦਰ ਸਿੰਘ ਰਾਜ ਹਰਪ੍ਰੀਤ ਸਿੰਘ ਉਰਫ ਅਕਾਲ ਸਿੰਘ ਸਤਨਾਮ ਸਿੰਘ ਵਿੱਕੀ ਅਮਰਜੀਤ ਸਿੰਘ ਬਹਾਦਰ ਸਿੰਘ ਫੁੰਮਣ ਸਿੰਘ ਜਤਿੰਦਰ ਸਿੰਘ ਰਿੰਕਾ ਕਮਲਦੀਪ ਸਿੰਘ ਲਾਇਲ ਸੁਰਿੰਦਰ ਪਾਲ ਸਿੰਘ ਪਪਾ ਸਮੇਤ ਬਹੁਤ ਸਾਰੇ ਸ਼ਰਧਾਲੂ ਵੀ ਸ਼ਾਮਿਲ ਹੋਏ ।