ਰਾਮ ਮੰਦਿਰ ਨਿਰਮਾਣ ਦੇ ਸਲਾਨਾ ਮਹੋਤਸਵ ਮੌਕੇ ਪ੍ਰਭੂ ਭਗਤਾਂ ਨੇ ਡਾਕਖਾਨਾ ਰੋਡ ਸਰਹਿੰਦ ਵਿਖੇ ਲਗਾਇਆ ਲੰਗਰ

ਜਨਵਰੀ 28 (ਜਗਜੀਤ ਸਿੰਘ) ਸ਼੍ਰੀ ਰਾਮ ਮੰਦਿਰ ਨਿਰਮਾਣ ਮਹੋਤਸਵ ਮੌਕੇ ਸਰਹਿੰਦ ਡਾਕਖਾਨਾ ਰੋਡ ਮਾਰਕੀਟ ਵਿਖੇ ਵਿਸ਼ਾਲ ਲੰਗਰ ਲਗਾਇਆ ਗਿਆ। ਇਸ ਦੀ ਸ਼ੁਰੂਆਤ ਡਾਕਖਾਨਾ ਰੋਡ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਗੁਣਗਾਨ ਕਰਨ ਉਪਰੰਤ ਕੀਤੀ ਗਈ। ਇਸ ਮੌਕੇ ਰਾਕੇਸ਼ ਕੁਮਾਰ, ਦੀਪਕ ਕੁਮਾਰ, ਉਦਿਤ ਗਰਗ,ਸੂਦ ਸਭਾ ਦੇ ਕੈਸ਼ੀਅਰ ਭਾਵੁਕ ਸੂਦ, ਹੇਮੰਤ ਭੱਲਾ, ਜਗਜੀਤ ਸਿੰਘ ਜੱਗੀ, ਹਰਕਮਲ ਸਿੰਘ, ਰਸ਼ਪਾਲ, ਲੇਖ ਰਾਜ ਧਵਨ, ਰਜਿੰਦਰ ਸਿੰਘ ਰਾਣਾ, ਪਰਬੁੱਧ, ਰਿੰਕੂ, ਰੋਹਿਤ ਅਤੇ ਮਾਰਕੀਟ ਦੇ ਦੁਕਾਨਦਾਰਾਂ ਨੇ ਲੰਗਰ ਦੌਰਾਨ ਸੇਵਾ ਕੀਤੀ। ਪ੍ਰਭੂ ਭਗਤਾਂ ਨੇ ਕਿਹਾ ਕਿ ਭਗਵਾਨ ਸ਼੍ਰੀ ਰਾਮ ਚੰਦਰ ਜੀ ਨੂੰ 22 ਜਨਵਰੀ ਨੂੰ ਮੁੜ ਅਯੁੱਧਿਆ ਪਹੁੰਚੇ ਨੂੰ ਇੱਕ ਸਾਲ ਹੋ ਗਿਆ ਅਤੇ ਉਹ ਦਿਨ ਸਾਰਿਆਂ ਨੂੰ ਯਾਦ ਰਹੇਗਾ। ਸਾਡੇ ਲਈ ਇਹ ਇੱਕ ਮਹਾਨ ਦਿਨ ਸੀ ਅਤੇ ਸਾਰੇ ਹਿੰਦੂਆਂ ਨੂੰ ਇਸ ਦਿਨ ਨੂੰ ਧੂਮ ਧਾਮ ਨਾਲ ਮਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਇਸ ਦਿਨ ਮਾਰਕੀਟ ਵੱਲੋਂ ਵਿਸ਼ਾਲ ਭੰਡਾਰਾ ਕਰਵਾਇਆ ਗਿਆ ਸੀ ਅਤੇ ਅੱਜ ਵੀ ਇਸ ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਗਵਾਨ ਸ਼੍ਰੀ ਰਾਮ ਚੰਦਰ ਜੀ ਮਹਾਰਾਜ 500 ਸਾਲ ਬਾਅਦ ਫਿਰ ਤੋਂ ਅਯੁੱਧਿਆ ’ਚ ਬਿਰਾਜਮਾਨ ਹੋਏ ਹਨ ਅਤੇ ਇਸ ਦਿਨ ਨੂੰ ਸਾਰੀ ਦੁਨੀਆ ਖੁਸ਼ੀ ਨਾਲ ਮਨਾ ਰਹੀ ਹੈ।

*ਫੋਟੋ ਕੈਪਸ਼ਨ: ਲੰਗਰ ਦੌਰਾਨ ਸੇਵਾ ਕਰਦੇ ਹੋਏ ਦੁਕਾਨਦਾਰ।*

Leave a Comment

04:08