ਅਮਲੋਹ, (ਅਜੇ ਕੁਮਾਰ): ਗਊ ਸੇਵਾ ਸੰਮਤੀ ਅਮਲੋਹ ਵੱਲੋਂ 8 ਅਤੇ 9 ਫ਼ਰਵਰੀ ਨੂੰ ਦੁਪਹਿਰ 3 ਵਜੇ ਤੋਂ ਸ਼ਾਮ6 ਵਜੇ ਤੱਕ ਸ੍ਰੀ ਰਾਮ ਲੀਲਾ ਭਵਨ, ਬੁੱਗਾ ਅੱਡਾ ਅਮਲੋਹ ਵਿਚ ਕਰਵਾਈ ਜਾ ਰਹੀ ਗਊ ਸ਼੍ਰੀ ਰਾਮ ਕਥਾ ਦੀਆਂ ਤਿਆਰੀਆਂ ਸਬੰਧੀ ਇਕ ਅਹਿਮ ਮੀਟਿੰਗ ਭੂਸ਼ਨ ਸੂਦ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਦੇ ਸਰਪਰਸਤ ਪ੍ਰੇਮ ਚੰਦ ਸ਼ਰਮਾ, ਪ੍ਰਧਾਨ ਸਿਵ ਕੁਮਾਰ ਗਰਗ, ਸੰਮਤੀ ਦੇ ਜਨਰਲ ਸਕੱਤਰ ਰਜੇਸ ਕੁਮਾਰ, ਮੀਤ ਪ੍ਰਧਾਨ ਸੰਜੀਵ ਧੀਰ, ਸੰਮਤੀ ਦੇ ਜਿਲਾ ਪ੍ਰਧਾਨ ਭੂਪੇਸ਼ ਕੁਮਾਰ, ਰਾਹੁੱਲ ਜਿੰਦਲ ਮੰਡੀ ਗੋਬਿੰਦਗੜ੍ਹ, ਰਾਮ ਮੰਦਰ ਟਰੱਸਟ ਦੇ ਪ੍ਰਧਾਨ ਸੋਹਣ ਲਾਲ ਅਬਰੋਲ, ਖਜ਼ਾਨਚੀ ਸਿਵ ਕੁਮਾਰ ਗਇਲ, ਰਾਮ ਲੀਲਾ ਹਾਲ ਦੇ ਪ੍ਰਧਾਨ ਰਾਜ ਪਾਲ ਗਰਗ, ਰਾਮ ਲੀਲਾ ਕਲਾ ਮੰਚ ਦੇ ਪ੍ਰਧਾਨ ਗੁਲਸ਼ਨ ਤੱਗੜ੍ਹ, ਵੈਦਿਕ ਸਨਾਤਨ ਭਵਨ ਦੇ ਸੰਚਾਲਕ ਸ਼ਾਸਤਰੀ ਗੁਰੂ ਦੱਤ ਸ਼ਰਮਾ, ਬੱਬੀ ਡੰਗ, ਭੂਸ਼ਨ ਗਰਗ, ਚਮਨ ਲਾਲ, ਹਰਮੇਸ਼ ਕੁਮਾਰ, ਅਨਿਲ ਕੁਮਾਰ, ਗਿਆਨ ਚੰਦ ਗੁਪਤਾ ਅਤੇ ਅਸ਼ੋਕ ਮਿੱਤਲ ਆਦਿ ਨੇ ਆਪਣੇ ਸੁਝਾਅ ਦਿਤੇ ਅਤੇ ਤਿਆਰੀਆਂ ਨੂੰ ਅੰਤਮ ਛੋਹਾਂ ਦਿਤੀਆਂ। ਸ਼ਾਸਤਰੀ ਗੁਰੂ ਦੱਤ ਸ਼ਰਮਾ ਨੇ ਵੈਦ ਸ਼ਾਸਤਰਾਂ ਦੇ ਹਵਾਲੇ ਨਾਲ ਗਊ ਮਾਤਾ ਦੀ ਸਨਾਤਨ ਧਰਮ ਵਿਚ ਮਹੱਤਤਾ ਸਬੰਧੀ ਵਿਸਥਾਰ ‘ਚ ਚਾਨਣਾ ਪਾਇਆ ਅਤੇ ਗਊ ਸੇਵਾ ਦੀ ਪ੍ਰੇਰਨਾ ਦਿਤੀ। ਸ੍ਰੀ ਸੂਦ ਨੇ ਦਸਿਆ ਕਿ ਸਮਾਗਮ ਦੌਰਾਨ ਪੰਜਾਬ ਦੇ ਗਊ ਸੇਵਾ ਪ੍ਰਮੁੱਖ ਚੰਦਰ ਕਾਂਤ ਜੀ ਮਹਾਰਾਜ ਆਪਣੇ ਪ੍ਰਵਚਨਾਂ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ। ਉਨ੍ਹਾਂ ਦਸਿਆ ਕਿ ਪਹਿਲੇ ਦਿਨ ਚਾਹ ਬਰੈਡ ਪਕੌੜਿਆ ਦਾ ਲੰਗਰ ਲਗਾਇਆ ਜਾਵੇਗਾ ਜਦੋ ਕਿ ਦੂਸਰੇ ਦਿਨ ਰੋਟੀ, ਹਲਵਾ ਆਦਿ ਦਾ ਅਤੁੱਟ ਲੰਗਰ ਚਲਾਇਆ ਜਾਵੇਗਾ। ਉਨ੍ਹਾਂ ਸ਼ਹਿਰ ਅਤੇ ਇਲਾਕਾ ਨਿਵਾਸੀਆਂ ਨੂੰ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ।
ਫ਼ੋਟੋ ਕੈਪਸਨ: ਸ਼ਹਿਰ ਦੀਆਂ ਧਾਰਮਿਕ ਸੰਸਥਾਵਾਂ ਦੇ ਕਾਰਕੁੰਨ ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ।