*ਨਿਸ਼ਕਾਮ ਸੁਸਾਇਟੀ ਵੱਲੋ ਭਰਾਵਾ ਦਾ ਫਰਜ਼ ਨਿਭਾਉਦੇ ਹੋਏ 252ਵੇ ਲੋੜਵੰਦ ਪ੍ਰੀਵਾਰ ਦੀ ਲੜਕੀ ਦਾ ਕੀਤਾ ਵਿਆਹ*
*ਮੰਡੀ ਗੋਬਿੰਦਗੜ੍ਹ,(ਅਜੇ ਕੁਮਾਰ)*
ਲੋੜਵੰਦ ਪ੍ਰੀਵਾਰਾਂ ਦੀਆਂ ਲੜਕੀਆਂ ਦੀ ਸ਼ਾਦੀ, ਉਨ੍ਹਾਂ ਨੂੰ ਆਤਮ ਨਿਰਭਰ ਕਰਨ ਲਈ ਸਿਲਾਈ ਸੈਟਰ ਅਤੇ ਹੋਰ ਸਮਾਜ ਸੇਵਾ ਦੇ ਕਾਰਜ਼ਾਂ ਨੂੰ ਲੰਮੇ ਸਮੇਂ ਤੋਂ ਆਪਣੀ ਕਮਾਈ ਵਿਚੋ ਦਸਵੰਧ ਕੱਢ ਕੇ ਚਲ ਰਹੀ ਨਿਯਕਾਮ ਕੀਰਤਨ ਸੇਵਾ ਸੁਸਾਇਟੀ ਮੰਡੀ ਗੋਬਿੰਦਗੜ੍ਹ ਨੇ ਆਪਣੇ ਕਾਰਜਾਂ ਨੂੰ ਹੋਰ ਅੱਗੇ ਤੋਰਦੇ ਹੋਏ ਪਿੰਡ ਬੀਜਾ ਵਿਖੇ ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਕਰਵਾਇਆ ਗਿਆ। ਇਸ ਮੌਕੇ ਸੁਸਾਇਟੀ ਪ੍ਰਧਾਨ ਕਰਮਜੀਤ ਸਿੰਘ ਬਿੱਟੂ, ਮੀਤ ਪ੍ਰਧਾਨ ਰਵਿੰਦਰ ਸਿੰਘ ਰਵੀ, ਪ੍ਰੈਸ ਸਕੱਤਰ ਅਸੋਕ ਚੋਪੜਾ, ਜੁਆਇੰਟ ਸਕੱਤਰ ਮਨਜੀਤ ਸਿੰਘ, ਮੈਬਰ ਹਰਚਰਨ ਸਿੰਘ ਨਾਗਰਾ, ਕਮਲੇਸ਼ ਕੁਮਾਰ, ਗੋਬਿੰਦ ਸਿੰਘ, ਬਹਾਦਰ ਸਿੰਘ, ਸਾਹਿਬਜੋਤ ਸਿੰਘ ਅਤੇ ਰਾਜਵਿੰਦਰ ਸਿੰਘ ਮੁੰਡੀ ਆਦਿ ਨੇ ਜੋੜੇ ਨੂੰ ਅਸ਼ੀਰਵਾਦ ਦਿਤਾ। ਸੁਸਾਇਟੀ ਪ੍ਰਧਾਨ ਕਰਮਜੀਤ ਸਿੰਘ ਬਿੱਟੂ ਅਤੇ ਮੀਤ ਪ੍ਰਧਾਨ ਰਵਿੰਦਰ ਸਿੰਘ ਰਵੀ ਨੇ ਕਿਹਾ ਕਿ ਲੋੜਵੰਦ ਪਰਿਵਾਰ ਲੜਕੀਆਂ ਨੂੰ ਬੋਝ ਨਾ ਸਮਝਣ ਇਸ ਲਈ ਸੁਸਾਇਟੀ ਮੈਬਰ ਲੜਕੀਆਂ ਦੇ ਭਰਾਂ ਬਣ ਕੇ ਸਾਰੇ ਫਰਜ਼ ਨਿਭਾ ਰਹੇ ਹਨ। ਉਨ੍ਹਾਂ ਲੋੜਵੰਦਾ ਪ੍ਰੀਵਾਰਾਂ ਨੂੰ ਵਿਆਹ ਦੀ ਤਰੀਕ ਰੱਖਣ ਤੋ ਪਹਿਲਾ ਸੁਸਾਇਟੀ ਦੇ ਦਫਤਰ ਨੇੜੇ ਲਾਲ ਬੱਤੀ ਚੋਕ ਮੰਡੀ ਗੋਬਿੰਦਗੜ੍ਹ ਵਿਖੇ ਸੰਪਰਕ ਕਰਨ ਲਈ ਕਿਹਾ ਤਾਂ ਜੋਂ ਵੱਧ ਤੋਂ ਵੱਧ ਮਦਦ ਹੋ ਸਕੇ। ਉਨ੍ਹਾਂ ਦਸਿਆ ਕਿ ਸੁਸਾਇਟੀ ਵਲੋਂ ਅਰੰਭੇ ਸਮਾਜ ਸੇਵਾ ਦੇ ਕਾਰਜ ਜਿਵੇ ਜਰੂਰਤਮੰਦ ਪਰਿਵਾਰਾਂ ਦੀਆ ਲੜਕੀਆਂ ਦੇ ਵਿਆਹ, ਲੜਕੀਆਂ ਅਤੇ ਅੋਰਤਾ ਨੂੰ ਆਤਮ ਨਿਰਭਰ ਬਣਾਉਣ ਲਈ ਕਟਿੰਗ ਅਤੇ ਸਟਿੰਚਿਗ ਦੇ ਮੁਫ਼ਤ ਸਿਲਾਈ ਸੈਂਟਰ, ਅਪਾਹਿਜਾ ਨੂੰ ਟਰਾਈਸਾਇਕਲ ਅਤੇ ਜਰੂਰਤਮੰਦ ਮਰੀਜ਼ਾ ਨੂੰ ਖੂਨ ਦਾਨ, ਲੋੜਵੰਦ ਅਤੇ ਵਿਧਵਾ ਅੋਰਤਾ ਨੂੰ ਸਿਲਾਈ ਮਸ਼ੀਨਾਂ, ਜਰੂਰਤਮੰਦ ਬੱਚਿਆਂ ਨੂੰ ਕਿਤਾਬਾਂ ਅਤੇ ਫੀਸਾਂ, ਜਰੂਰਤਮੰਦਾ ਨੂੰ ਦਵਾਈਆਂ, ਕਨੂੰਨੀ ਕਾਰਵਾਈ ਉਪਰੰਤ ਲਾਵਾਰਿਸ ਲਾਸ਼ਾਂ ਦਾ ਸੰਸਕਾਰ, ਠੰਡੇ ਪਾਣੀ ਦੇ ਕੁੱਲਰ ਲਗਾਉਣ ਆਦਿ ਕਾਰਜ਼ ਕੀਤੇ ਜਾਦੇ ਹਨ।
*ਫੋਟੋ ਕੈਪਸਨ: ਨਵ-ਵਿਆਹੇ ਜੋੜੇ ਨੂੰ ਅਸ਼ੀਰਵਾਦ ਦਿੰਦੇ ਹੋਏ ਪ੍ਰਧਾਨ ਕਰਮਜੀਤ ਸਿੰਘ ਬਿੱਟੂ,ਮੀਤ ਪ੍ਰਧਾਨ ਰਵਿੰਦਰ ਸਿੰਘ ਰਵੀ ਅਤੇ ਹੋਰ*