
*ਪੰਜਾਬ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣ ਲਈ ਵੱਡੇ ਪੱਧਰ ‘ਤੇ ਵਿਕਾਸ ਕਾਰਜ਼ ਜਾਰੀ-ਵਿਧਾਇਕ ਗੈਰੀ ਬੜਿੰਗ*
*ਵਿਧਾਇਕ ਗੈਰੀ ਬੜਿੰਗ ਨੇ ਪਿੰਡ ਕੰਜਾਰੀ ਵਿਖੇ ਵਿਕਾਸ ਕੰਮਾਂ ਦਾ ਕੀਤਾ ਉਦਘਾਟਨ*
*ਅਮਲੋਹ,(ਅਜੇ ਕੁਮਾਰ)*
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿੱਥੇ ਸੂਬੇ ਦੇ ਲੋਕਾਂ ਨੂੰ ਬਣਦੀਆਂ ਸਹੂਲਤਾਂ ਮੁਹਈਆ ਕਰਵਾਈਆ ਜਾ ਰਹੀਆਂ ਹਨ ਉਥੇ ਸੂਬੇ ਅੰਦਰ ਵਿਕਾਸ ਦੇ ਕੰਮ ਵੀ ਜੰਗੀ ਪੱਧਰ ਤੇ ਚੱਲ ਰਹੇ ਹਨ ਤਾਂ ਕਿ ਪੰਜਾਬ ਵਿਕਾਸ ਪੱਖੋਂ ਮੋਹਰੀ ਸੂਬਾ ਬਣ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਪਿੰਡ ਕੰਜਾਰੀ ਵਿਖੇ ਵਿਕਾਸ ਕੰਮਾਂ ਦਾ ਉਦਘਾਟਨ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਸਰਪੰਚ ਪ੍ਰਦੀਪ ਸਿੰਘ ਦੀ ਅਗਵਾਈ ‘ਚ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਵਿਧਾਇਕ ਦਾ ਸਵਾਗਤ ਕੀਤਾ। ਸ੍ਰੀ ਗੈਰੀ ਬੜਿੰਗ ਨੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ‘ਚ ਬੋਲਦਿਆਂ ਲੋਕਾਂ ਨੂੰ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਵਿਚ ਸਹਿਯੋਗ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਪਾਸ ਲੋਕਾਂ ‘ਚ ਜਾਣ ਲਈ ਕੋਈ ਠੋਸ ਪ੍ਰੋਗਰਾਮ ਨਹੀਂ ਜਿਸ ਕਾਰਣ ਝੂਠ ਦਾ ਸਹਾਰਾ ਲੈ ਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਜਿਸ ਤੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਪਿੰਡ ਦੀਆਂ ਰਹਿੰਦੀਆਂ ਮੁਸਕਲਾਂ ਦਾ ਜਲਦ ਹੱਲ ਕਰਨ ਦਾ ਭਰੋਸਾ ਦਿਤਾ। ਇਸ ਮੌਕੇ ਪਿੰਡ ਵਿੱਚ ਜੰਝਘਰ ਵਿੱਚ ਡਰਾਇੰਗ ਰੂਮ, ਰਸੋਈ ਦੀ ਉਸਾਰੀ, ਜਿਮ ਘਰ ਦੇ ਵਿੱਚ ਨਵੀਆਂ ਵੇਟ ਲਿਫਟਿੰਗ ਮਸ਼ੀਨਾਂ, ਪਿੰਡ ਵਿੱਚ ਸੋਲਿਡ ਵੇਸਟ ਪਲਾਂਟ, ਉਸਦੀ ਚਾਰ ਦੀਵਾਰੀ, ਸ਼ਮਸ਼ਾਨ ਘਾਟ ਦੇ ਰਾਸਤੇ ਓੁੱਤੇ ਇੰਟਰਲੋਕ ਟਾਈਲਾਂ ਲਾ ਕੇ ਕੰਮ ਮੁਕੰਮਲ ਕਰਨ ਅਤੇ ਕਬਰਸਤਾਨ ਦੀ ਚਾਰ ਦੀਵਾਰੀ ਆਦਿ ਕਾਰਜ਼ਾਂ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਆਪ ਦੇ ਸੀਨੀਅਰ ਆਗੂ ਸਿੰਗਾਰਾ ਸਿੰਘ ਸਲਾਣਾ, ਸਰਪੰਚ ਪ੍ਰਦੀਪ ਸਿੰਘ ਕੰਜਾਰੀ, ਯਾਦਵਿੰਦਰ ਸਿੰਘ ਲੱਕੀ ਭਲਵਾਨ ਸਲਾਣਾ, ਤਰਸੇਮ ਸਿੰਘ ਕੋਟਲੀ, ਬਲਾਕ ਪ੍ਰਧਾਨ ਜਗਦੀਪ ਸਿੰਘ ਜਿੰਮੀ ਲਾਡਪੁਰ, ਸਰਪੰਚ ਲਖਵੀਰ ਲੱਖਾ ਦੀਵਾ, ਸਰਪੰਚ ਹਰਪ੍ਰੀਤ ਸਿੰਘ ਕੋਟਲੀ, ਸਰਪੰਚ ਗਿਆਨ ਸਿੰਘ, ਜਸਮੇਲ ਸਿੰਘ, ਪ੍ਰੇਮ ਸਿੰਘ ਪੰਚ, ਗੁਰਚਰਨ ਸਿੰਘ ਪੰਚ, ਹਰਮਨਦੀਪ ਕੌਰ ਢੀਂਡਸਾ ਪੰਚ, ਰਘਵੀਰ ਸਿੰਘ ਪੰਚ, ਸਰਬਜੀਤ ਕੌਰ ਪੰਚ, ਅਮਰਜੀਤ ਸਿੰਘ, ਮਨਪ੍ਰੀਤ ਸਿੰਘ, ਰਾਜਦੀਪ ਸਿੰਘ ਅਤੇ ਕਰਨਵੀਰ ਸਿੰਘ ਢਿੱਲੋਂ ਆਦਿ ਹਾਜ਼ਰ ਸਨ।
- *ਫੋਟੋ ਕੈਪਸਨ: ਪਿੰਡ ਕੰਜਾਰੀ ‘ਚ ਵਿਕਾਸ ਕੰਮਾਂ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਹੋਰ।*