ਗਊ ਸੇਵਾ ਸੰਮਤੀ ਨੇ ਗਊਸ਼ਾਲਾ ਅਮਲੋਹ ‘ਚ ਮਨਾਇਆ ਪੂਰਨਮਾਸ਼ੀ ਦਾ ਦਿਹਾੜਾ
*ਅਮਲੋਹ,(ਅਜੇ ਕੁਮਾਰ)*
ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਵਿਚ ਗਊ ਸੇਵਾ ਸੰਮਤੀ ਅਮਲੋਹ ਦੇ ਪ੍ਰਧਾਨ ਭੂਸ਼ਨ ਸੂਦ ਅਤੇ ਸਰਪਰਸਤ ਪ੍ਰੇਮ ਚੰਦ ਸ਼ਰਮਾ ਦੀ ਅਗਵਾਈ ਹੇਠ ਪੂਰਨਮਾਸ਼ੀ ਦਾ ਦਿਹਾੜਾ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਗਊ ਪੂਜਾ ਦੀ ਰਸਮ ਮੰਦਰ ਦੇ ਪੁਜਾਰੀ ਰਵਿੰਦਰ ਰਵੀ ਸਰਮਾ ਨੇ ਕਰਵਾਈ। ਸਮਾਗਮ ਵਿਚ ਗਊਸ਼ਾਲਾ ਅਮਲੋਹ ਦੇ ਪ੍ਰਧਾਨ ਸਿਵ ਕੁਮਾਰ ਗਰਗ, ਸੇਵਾ ਸੰਮਤੀ ਦੇ ਜਨਰਲ ਸਕੱਤਰ ਰਜੇਸ ਕੁਮਾਰ ਸਰਮਾ, ਮੀਤ ਪ੍ਰਧਾਨ ਸੰਦੀਪ ਧੀਰ, ਇੰਦਰ ਮੋਹਨ ਸੂਦ, ਇੰਦੂ ਸੂਦ, ਪ੍ਰਵੀਨ ਗੁਪਤਾ, ਸਿਵ ਕੁਮਾਰ ਗੋਇਲ, ਸੰਜੇ ਗਰਗ, ਅਜੇ ਗਰਗ ਅਤੇ ਸਵਰਨਜੀਤ ਸਿੰਘ ਸੇਠੀ ਆਦਿ ਨੇ ਸਿਰਕਤ ਕੀਤੀ। ਬਾਅਦ ਵਿਚ ਫ਼ਲ, ਗਜਰੇਲਾ ਅਤੇ ਰਸਗੁੱਲਿਆਂ ਦਾ ਪ੍ਰਸ਼ਾਦ ਵੰਡਿਆ ਗਿਆ। ਸ੍ਰੀ ਸੂਦ ਨੇ ਦਸਿਆ ਕਿ ਮਹੀਨੇ ਦੀ ਹਰ ਪੂਰਨਮਾਸ਼ੀ ਅਤੇ ਮੱਸਿਆ ਗਊਸ਼ਾਲਾ ਅਮਲੋਹ ਵਿਚ ਗਊ ਪੂਜਾ ਕਰਵਾ ਕੇ ਮਨਾਈ ਜਾਦੀ ਹੈ। ਬਾਅਦ ਵਿਚ ਗਊਸ਼ਾਲਾ ਵਿਚ ਹੌਲੀ ਉਤਸਵ ਵੀ ਮਨਾਇਆ ਗਿਆ।
ਫ਼ੋਟੋ ਕੈਪਸਨ: ਗਊ ਪੂਜਾ ਕਰਵਾਉਂਦੇ ਹੋਏ ਸੰਮਤੀ ਦੇ ਅਹੁੱਦੇਦਾਰ ਅਤੇ ਮੈਬਰ।
ਫ਼ੋਟੋ ਕੈਪਸਨ: ਆਰਤੀ ਦੀ ਰਸਮ ਕਰਦੇ ਹੋਏ ਸੰਮਤੀ ਅਤੇ ਗਊਸ਼ਾਲਾ ਦੇ ਮੈਬਰ