ਸਰਕਾਰੀ ਸੈਕੰਡਰੀ ਸਮਾਰਟ ਸਕੂਲ ਸਮਸ਼ਪੁਰ ‘ਚ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ

ਸਰਕਾਰੀ ਸੈਕੰਡਰੀ ਸਮਾਰਟ ਸਕੂਲ ਸਮਸ਼ਪੁਰ ‘ਚ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ

ਅਮਲੋਹ,(ਅਜੇ ਕੁਮਾਰ)

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਮਸ਼ਪੁਰ ਵਿਚ ਪ੍ਰਿੰਸੀਪਲ ਰਵਿੰਦਰ ਕੌਰ ਦੀ ਅਗਵਾਈ ਹੇਠ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸਿਹਤ ਵਿਭਾਗ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜ੍ਹੇ ਪ੍ਰਭਾਵ ਬਾਰੇ ਜਾਗਰੂਕ ਕੀਤਾ ਗਿਆ। ਸਵੇਰ ਦੀ ਸਭਾ ਦੌਰਾਨ ਲੱਖਾ ਸਿੰਘ ਵਾਲਾ ਦੇ ਸਿਹਤ ਕੇਦਰ ਦੇ ਇੰਸਪੈਕਟਰ ਹਰਮਿੰਦਰਪਾਲ ਨੇ ਸੰਬੋਧਨ ਕਰਦਿਆ ਨਸ਼ਿਆਂ ਬਾਰੇ ਵਿਸਥਾਰ ਵਿਚ ਦਸਿਆ। ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲੇ ਦੇ ਬਹਿਕਾਵੇ ਵਿਚ ਆ ਕੇ ਪਹਿਲਾ ਵਿਅਕਤੀ ਛੋਟੇ ਨਸ਼ੇ ਕਰਦਾ ਹੈ ਫ਼ਿਰ ਨਸ਼ੇ ਦੀ ਅਜਿਹੀ ਦਲਦਲ ਵਿਚ ਫ਼ਸ ਜਾਦਾ ਹੈ ਜਿਸ ਵਿਚੋ ਨਿਕਲਣਾ ਮੁਸਕਲ ਹੋ ਜਾਦੇ ਹਨ ਅਤੇ ਨਸ਼ੇ ਦੀ ਪੂਰਤੀ ਲਈ ਉਹ ਕਈ ਤਰ੍ਹਾਂ ਦੇ ਅਨੈਤਿਕ ਤਰੀਕਿਆਂ ਦੀ ਵਰਤੋ ਕਰਦਾ ਹੈ ਜਿਸ ਵਿਚ ਲੁੱਟਾਂ ਖੋਹਾਂ ਅਤੇ ਚੋਰੀਆਂ ਆਦਿ ਸਾਮਲ ਹਨ। ਸਿਹਤ ਕਰਮਚਾਰੀ ਰਵੀਇੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਮੁਹਿੰਮ ਵਿਚ ਸਹਿਯੋਗ ਦੇਣ ਅਤੇ ਨਸ਼ਾ ਕਰਨ ਵਾਲਿਆਂ ਨੂੰ ਨਸ਼ਾ ਛਡਾਉ ਕੇਦਰ ਵਿਚ ਦਾਖਲ ਕਰਵਾਉਂਣ ਲਈ ਕਿਹਾ। ਅੰਤ ਵਿਚ ਪੰਜਾਬੀ ਅਧਿਆਪਕ ਸੰਦੀਪ ਸਿੰਘ ਨੇ ਧੰਨਵਾਦ ਕੀਤਾ।

ਫ਼ੋਟੋ ਕੈਪਸਨ: ਨਸ਼ਿਆਂ ਖਿਲਾਫ਼ ਜਾਗਰੂਕ ਕਰਦੇ ਹੋਏ ਸਿਹਤ ਵਿਭਾਗ ਦੇ ਅਧਿਕਾਰੀ।

Leave a Comment

06:54