‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਜਿਲ੍ਹਾ ਪੁਲਿਸ ਨੇ 12 ਘੰਟੇ ਚਲਾਇਆ ਵਿਸ਼ੇਸ ਨਾਕਾਬੰਦੀ ਤੇ ਨਾਈਟ ਡੋਮੀਨੇਸ਼ਨ ਅਭਿਆਨ
800 ਵਾਹਨਾਂ ਦੀ ਜਾਂਚ, 260 ਦੇ ਕੀਤੇਚਲਾਨ ਅਤੇ 8 ਵਾਹਨ ਕੀਤੇ ਇਮਪਾਊਂਡ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)
ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀਆਂ ਹਦਾਇਤਾਂ ਉੱਤੇ ਜ਼ਿਲ੍ਹਾ ਪੁਲਿਸ ਵੱਲੋਂ 12 ਘੰਟੇ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਵਿਸ਼ੇਸ ਨਾਕਾਬੰਦੀ ‘ਤੇ ਨਾਈਟ ਡੋਮੀਨੇਸ਼ਨ ਅਭਿਆਨ ਚਲਾਇਆ ਗਿਆ ਜਿਸ ਤਹਿਤ ਜਿਲਾ ਪੁਲੀਸ ਮੁਖੀ ਸ਼ੁਭਮ ਅਗਰਵਾਲ ਨੇ ਦੇਰ ਰਾਤ ਖੁਦ ਨਾਕਿਆਂ ਦਾ ਨਿਰੀਖਣ ਕੀਤਾ ਜਦੋ ਕਿ ਐਸਪੀ (ਜਾਂਚ) ਰਾਕੇਸ਼ ਯਾਦਵ ਨੇ ਇਸ ਦੀ ਨਿਗਰਾਨੀ ਕੀਤੀ। ਸ੍ਰੀ ਅਗਰਵਾਲ ਨੇ ਨਾਕਿਆਂ ਉੱਤੇ ਤਾਇਨਾਤ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ‘ਤੇ ਤਸੱਲੀ ਪ੍ਰਗਟਾਈ ਅਤੇ ਪੁਲਿਸ ਮੁਲਾਜਮਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਨੂੰ ਠੱਲ੍ਹ ਪਾਉਣ ਲਈ ਪੁਲਿਸ 24 ਘੰਟੇ ਕਾਰਜਸ਼ੀਲ ਹੈ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਨਾਕਾਬੰਦੀ ਅਤੇ ਨਾਈਟ ਡੋਮੀਨੇਸ਼ਨ ਤਹਿਤ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਚੰਡੀਗੜ੍ਹ -ਲੁਧਿਆਣਾ ਰੋਡ ਉੱਤੇ ਪੈਂਦੇ ਪਿੰਡ ਖੰਟ, ਮੰਡੀ ਗੋਬਿੰਦਗੜ੍ਹ ਵਿਚ ਯੈੱਸ ਬੈਂਕ ਨਜ਼ਦੀਕ ਅਤੇ ਪੁਲਿਸ ਸਟੇਸ਼ਨ ਬਡਾਲੀ ਆਲਾ ਸਿੰਘ ਦੇ ਸਾਹਮਣੇ ਨਾਕਾਬੰਦੀ ਦੌਰਾਨ 800 ਵਾਹਨਾਂ ਦੀ ਜਾਂਚ ਕੀਤੀ ਜਿਸ ਦੌਰਾਨ 260 ਦੇ ਚਲਾਨ ਕੱਟੇ ਅਤੇ 8 ਵਾਹਨਾਂ ਨੂੰ ਇਮਪਾਊਂਡ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋ ਵਿਅਕਤੀਆ ਨੂੰ ਇਲਾਜ ਲਈ ਨਸ਼ਾ ਮੁਕਤੀ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ। ਇਸ ਮੌਕੇ ਡੀਐਸਪੀ (ਸ) ਹਰਤੇਸ਼ ਕੌਸ਼ਿਕ, ਡੀਐਸਪੀ ਬੱਸੀ ਪਠਾਣਾਂ ਰਾਜ ਕੁਮਾਰ ਅਤੇ ਡੀਐਸਪੀ ਫਤਹਿਗੜ੍ਹ ਸਾਹਿਬ ਸੁਖਨਾਜ ਸਿੰਘ ਸਮੇਤ ਥਾਣਾ ਮੁੱਖੀ ਪੁਲਿਸ ਫੌਰਸ ਸਮੇਤ ਮੌਜੂਦ ਸਨ।
ਫੋਟੋ ਕੈਪਸ਼ਨ: ਨਾਈਟ ਡੋਮੀਨੇਸ਼ਨ ਅਭਿਆਨ ਦੌਰਾਨ ਪੁਲਿਸ ਜਾਂਚ ਕਰਦੀ ਹੋਈ।