ਧਾਰਮਿਕ ਇਕੱਠਾਂ ਨਾਲ ਸ਼ਰਧਾਲੂ ਆਪਣਾ ਜੀਵਨ ਸਫਲ ਬਣਾਉਂਦੇ ਹਨ: ਸੁਭਾਸ਼ ਸੂਦ, ਹਰਮਿੰਦਰ ਸੂਦ
ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਕ੍ਰਿਸ਼ਨਾ ਸੇਵਾ ਸਮਿਤੀ ਵੱਲੋਂ ਕਰਵਾਈ ਗਈ ਸ਼੍ਰੀਮਦ ਭਾਗਵਤ ਕਥਾ
ਫਤਹਿਗੜ੍ਹ ਸਾਹਿਬ(ਅਜੇ ਕੁਮਾਰ)
ਜਿੱਥੇ ਧਾਰਮਿਕ ਇਕੱਠਾਂ ਦਾ ਆਯੋਜਨ ਕਰਕੇ ਸਮਾਜ ਵਿੱਚ ਵਧ ਰਹੀਆਂ ਬੁਰਾਈਆਂ ਨੂੰ ਜੜ੍ਹੋਂ ਪੁੱਟਣਾ ਜ਼ਰੂਰੀ ਹੈ ਉੱਥੇ ਹੀ ਲੋਕ ਇਨ੍ਹਾਂ ਰਾਹੀਂ ਪ੍ਰਮਾਤਮਾ ਪ੍ਰਤੀ ਸ਼ਰਧਾ ਨਾਲ ਜੁੜ ਕੇ ਆਪਣਾ ਜੀਵਨ ਸਫਲ ਵੀ ਬਣਾਉਂਦੇ ਹਨ। ਇਹ ਸ਼ਬਦ ਸੂਦ ਸਭਾ ਦੇ ਸਰਪ੍ਰਸਤ ਸੁਭਾਸ਼ ਸੂਦ ਅਤੇ ਪ੍ਰਧਾਨ ਹਰਮਿੰਦਰ ਸੂਦ ਨੇ ਸਕੱਤਰ ਨਿਤਿਨ ਸੂਦ, ਕੈਸ਼ੀਅਰ ਭਾਵੁਕ ਸੂਦ, ਚੇਅਰਮੈਨ ਅਸ਼ੋਕ ਸੂਦ, ਵਾਈਸ ਚੇਅਰਮੈਨ ਸੰਦੀਪ ਸੂਦ ਸਿੱਪਾ, ਵਿਨੈ ਸੂਦ, ਸਾਹਿਲ ਸੂਦ ਸਮੇਤ ਸ਼੍ਰੀ ਕ੍ਰਿਸ਼ਨਾ ਸੇਵਾ ਸਮਿਤੀ ਵੱਲੋਂ ਆਯੋਜਿਤ ਕੀਤੀ ਗਈ ਸ਼੍ਰੀਮਦ ਭਾਗਵਤ ਕਥਾ ਦੇ ਆਖਰੀ ਦਿਨ ਸ਼ਾਮਿਲ ਹੋਣ ਮੌਕੇ ਕਹੇ। ਉਨ੍ਹਾਂ ਕਿਹਾ ਕਿ ਟਰੱਸਟ ਦੇ ਸਰਪ੍ਰਸਤ ਦਵਿੰਦਰ ਭੱਟ ਅਤੇ ਚੇਅਰਮੈਨ ਵਿਨੈ ਗੁਪਤਾ ਦੀ ਅਗਵਾਈ ਹੇਠ ਕਰਵਾਇਆ ਗਿਆ ਇਹ ਵਿਸ਼ਾਲ ਧਾਰਮਿਕ ਸਮਾਗਮ ਸ਼ਲਾਘਾਯੋਗ ਕਦਮ ਹੈ, ਇਸ ਲਈ ਪ੍ਰਬੰਧਕ ਕਮੇਟੀ ਵਧਾਈ ਦੀ ਹੱਕਦਾਰ ਹੈ ਜੋ ਨਿਰਸਵਾਰਥ ਸੇਵਾ ਕਰਦੇ ਹਨ। ਉਨ੍ਹਾਂ ਕਿਹਾ ਕਿ 7 ਦਿਨਾਂ ਭਾਗਵਤ ਕਥਾ ਵਿੱਚ ਨੰਗਲੀ ਆਸ਼ਰਮ ਤੋਂ ਸੰਤ ਸ਼੍ਰੀ ਅਰਾਧਨਾ ਨੰਦ ਜੀ ਮਹਾਰਾਜ ਦੇ ਚੇਲੇ ਕਥਾ ਵਾਚਕ ਸਨੇਹਿਲ ਸ਼੍ਰੀ ਵਿਸ਼ਾਲ ਠਾਕੁਰ ਨੇ ਆਪਣੇ ਉਪਦੇਸ਼ਾਂ ਰਾਹੀਂ ਸ਼ਰਧਾਲੂਆਂ ਨੂੰ ਮੰਤਰਮੁਗਧ ਕੀਤਾ ਅਤੇ ਇਸ ਮੌਕੇ ਸੂਦ ਸਭਾ ਦੀ ਟੀਮ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਫੋਟੋ ਕੈਪਸ਼ਨ: ਸਭਾ ਦੇ ਅਹੁੱਦੇਦਾਰ ਸਨਮਾਨ ਹਾਸਲ ਕਰਨ ਉਪਰੰਤ ਗਲਬਾਤ ਕਰਦੇ ਹੋਏ।
ਫ਼ੋਟੋ ਕੈਪਸਨ: ਸਭਾ ਦੇ ਅਹੁੱਦੇਦਾਰ ਸੰਤ ਸ੍ਰੀ ਅਰਾਧਨਾ ਨੰਦ ਜੀ ਮਹਾਰਾਜ਼ ਪਾਸੋ ਸਨਮਾਨ ਹਾਸਲ ਕਰਦੇ ਹੋਏ।