
ਤੇਜ਼ ਰਫਤਾਰ ਟਰੱਕ ਨੇ ਬਿਜਲੀ ਦੇ ਖੰਭੇ ਤੋੜੇ
ਅਮਲੋਹ (ਅਜੇ ਕੁਮਾਰ)
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਤੇਜ਼ ਰਫਤਾਰ ਟਰੱਕ ਜੋ ਕਿ ਨਾਭਾ ਸਾਈਡ ਤੋਂ ਮੰਡੀ ਗੋਬਿੰਦਗੜ ਵੱਲ ਜਾ ਰਿਹਾ ਸੀ। ਅਮਲੋਹ ਦੇ ਮੰਡੀ ਗੋਬਿੰਦਗੜ ਚੌਂਕ ਵਿੱਚ ਰਫਤਾਰ ਤੇਜ਼ ਹੋਣ ਕਾਰਨ ਟਰੱਕ ਦਾ ਸੰਤੁਲਨ ਵਿਗੜ ਗਿਆ, ਜੋ ਕਿ ਚੌਂਕ ਵਿੱਚ ਲੱਗੇ ਬਿਜਲੀ ਦੇ ਖੰਬੇ ਵਿੱਚ ਜਾ ਵੱਜਿਆ ਅਤੇ ਖੰਭੇ ਤੋੜ ਦਿੱਤੇ ਤੇ ਉੱਥੇ ਰੈਸਟੋਰੈਂਟ ਅੱਗੇ ਖੜੇ ਮੋਟਰਸਾਈਕਲਾਂ ਨੂੰ ਵੀ ਹਾਨੀ ਪਹੁੰਚੀ ਜਿੱਥੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਕਾਰਨ ਬਿਜਲੀ ਦੀ ਸਪਲਾਈ ਦੇਰ ਰਾਤ ਬੰਦ ਰਹੀ ਡਰਾਈਵਰ ਮੌਕੇ ਤੇ ਫਰਾਰ ਹੋ ਗਿਆ।
ਫੋਟੋ ਕੈਪਸ਼ਨ:- ਹਾਦਸਾ ਗ੍ਰਸਤ ਟਰੱਕ