ਅਮਲੋਹ ‘ਚ ਰਾਮ ਲੀਲਾ ਦੀ ਰਿਹਰਸਲ ਸੁਰੂ
ਅਮਲੋਹ(ਅਜੇ ਕੁਮਾਰ)
ਸ੍ਰੀ ਰਾਮ ਕਲਾ ਮੰਚ ਅਮਲੋਹ ਦੀ ਅਹਿਮ ਮੀਟਿੰਗ ਸਮਾਜ ਸੇਵੀ ਕੁਲਦੀਪ ਮੋਦੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਦੇਵ ਸੇਢਾ ਅਤੇ ਅਸ਼ੋਕ ਮੋਦੀ ਦੀ ਅਗਵਾਈ ਹੇਠ ਅੱਜ ਇਥੇ ਹੋਈ ਜਿਸ ਵਿਚ 20 ਸਤੰਬਰ ਤੋਂ 1 ਅਕਤੂਬਰ ਤੱਕ ਪਬਲਿਕ ਸਰਾਏ ਅਮਲੋਹ ਵਿਚ ਸ੍ਰੀ ਰਾਮ ਲੀਲਾ ਕਰਵਾਉਂਣ ਦਾ ਫ਼ੈਸਲਾ ਕੀਤਾ ਗਿਆ। ਉਨ੍ਹਾਂ ਦਸਿਆ ਕਿ ਇਸ ਦੀ ਰਿਹਰਸਲ ਸੁਰੂ ਹੋ ਚੁਕੀ ਹੈ ਅਤੇ ਰਾਮ ਲੀਲਾ ਰੋਜ਼ਾਨਾ 9 ਵਜੇ ਸਾਮ ਤੋਂ 11 ਵਜੇ ਤੱਕ ਹੋਵੇਗੀ ਜਿਸ ਦੌਰਾਨ ਸਟੇਜ ਸਕੱਤਰ ਦਾ ਫ਼ਰਜ ਮਾਸਟਰ ਰਜੇਸ਼ ਕੁਮਾਰ ਨਿਭਾਉਂਣਗੇ। ਮੀਟਿੰਗ ਵਿਚ ਕੌਂਸਲ ਦੇ ਸਾਬਕਾ ਪ੍ਰਧਾਨ ਬਲਦੇਵ ਸੇਢਾ ਅਤੇ ਕੁਲਦੀਪ ਮੋਦੀ ਨੂੰ ਸਰਪਰਸਤ ਚੁਣਿਆ ਗਿਆ। ਮੀਟਿੰਗ ਵਿਚ ਗੁਲਸ਼ਨ ਤੱਗੜ, ਸੁਸ਼ੀਲ ਸ਼ਾਸਤਰੀ, ਸੋਨੂੰ ਧੰਮੀ, ਮਹਿੰਦਰਪਾਲ ਲੁਟਾਵਾ, ਹੈਪੀ ਤੱਗੜ, ਧੀਰਜ ਵਰਮਾ, ਪ੍ਰਿੰਸ ਸਰਮਾ, ਜੀਤਾ ਲੁਟਾਵਾ ਅਤੇ ਬੁੱਧ ਰਾਮ ਆਦਿ ਨੇ ਸਿਰਕਤ ਕੀਤੀ।
ਫ਼ੋਟੋ ਕੈਪਸਨ: ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਕੁਲਦੀਪ ਮੋਦੀ, ਬਲਦੇਵ ਸੇਢਾ ਅਤੇ ਹੋਰ।