ਅਮਲੋਹ ਅਨਾਜ ਮੰਡੀ ਵਿੱਚ ਬਰਸਾਤ ਨੇ ਕੀਤਾ ਜਲਥਲ,ਝੋਨੇ ਦੀ ਖਰੀਦ ਨੂੰ ਲੈਕੇ ਆਪ ਸਰਕਾਰ ਦੇ ਪ੍ਰਬੰਧ ਬੁਰੀ ਤਰ੍ਹਾਂ ਹੋਏ ਫੇਲ:—- ਰਾਜੂ ਖੰਨਾ
ਝੋਨੇ ਦੀ ਲਿਫਟਿੰਗ ਨੂੰ ਲੈਕੇ ਅਜੇ ਤੱਕ ਨਹੀਂ ਕਰਵਾ ਸਕੀ ਸਰਕਾਰ ਟੈਂਡਰ
ਜੇਕਰ ਆਉਣ ਵਾਲੇ ਦਿਨਾਂ ਵਿੱਚ ਲਿਫਟਿੰਗ ਨਾ ਹੋਈ ਤਾ ਸ਼੍ਰੋਮਣੀ ਅਕਾਲੀ ਦਲ ਜੀ ਟੀ ਰੋਡ ਜਾਮ ਕਰਕੇ ਡੀ ਸੀ ਦਫਤਰ ਦਾ ਕਰੇਗਾ ਘਿਰਾਓ
ਅਮਲੋਹ(ਅਜੇ ਕੁਮਾਰ)
ਅੱਜ ਸਵੱਖਤੇ ਹੀ ਹੋਈ ਬਰਸਾਤ ਨੇ ਅਨਾਜ ਮੰਡੀ ਅਮਲੋਹ ਵਿੱਚ ਜਿਥੇ ਜਲਥਲ ਕਰਕੇ ਰੱਖ ਦਿੱਤਾ। ਉਥੇ ਆਪ ਸਰਕਾਰ ਦੇ ਝੋਨੇ ਦੇ ਖਰੀਦ ਪ੍ਰਬੰਧਾਂ ਤੇ ਵੀ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਗਿਆ ਹੈ। ਜਿਸ ਨੂੰ ਲੈਕੇ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਹਲਕੇ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਨੂੰ ਨਾਲ ਲੈਕੇ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆਂ ਗਿਆ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੂ ਖੰਨਾ ਨੇ ਕਿਹਾ ਕਿ ਅੱਜ ਥੋੜੀ ਜਿਹੀ ਬਰਸਾਤ ਨੇ ਕਿਸਾਨਾਂ ਦੇ ਝੋਨੇ ਦਾ ਮੰਡੀ ਵਿੱਚ ਵੱਡਾ ਨੁਕਸਾਨ ਹੀ ਨਹੀਂ ਕੀਤਾ ਸਗੋਂ ਸਰਕਾਰ ਦੇ ਪ੍ਰਬੰਧਾ ਦੀ ਪੋਲ ਵੀ ਖੋਲ ਕਿ ਰੱਖ ਦਿੱਤੀ ਹੈ। ਉਹਨਾਂ ਕਿਹਾ ਕਿ ਅਨਾਜ ਮੰਡੀ ਦੇ ਲੰਮੇਂ ਸਮੇਂ ਤੋਂ ਬੰਦ ਪਏ ਸੀਵਰੇਜ ਕਾਰਨ ਅੱਜ ਬਰਸਾਤ ਦੇ ਪਾਣੀ ਵਿੱਚ ਵੱਡੇ ਪੱਧਰ ਤੇ ਕਿਸਾਨਾਂ ਦੀਆਂ ਝੋਨੇ ਦੀਆਂ ਢੇਰੀਆਂ ਹੀ ਨਹੀਂ ਡੁੱਬੀਆ ਸਗੋਂ ਭਰੀਆਂ ਬੋਰੀਆਂ ਵੀ ਵੱਡੇ ਪੱਧਰ ਤੇ ਡੁੱਬ ਚੁਕੀਆਂ ਹਨ। ਰਾਜੂ ਖੰਨਾ ਝੋਨੇ ਦੀ ਨਮੀ ਦਾ ਮਾਮਲਾ ਜਿਥੇ ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਅੱਗੇ ਰੱਖਿਆਂ ਉਥੇ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕਰਦੇ ਹੋਏ ਫੂਡ ਸਪਲਾਈ ਵਿਭਾਗ ਦੇ ਦਫ਼ਤਰ ਪੁੱਜ ਕਿ ਉਹਨਾਂ ਨਾਲ ਲਿਫਟਿੰਗ ਸਬੰਧੀ ਗੱਲਬਾਤ ਵੀ ਕੀਤੀ ਗਈ। ਰਾਜੂ ਖੰਨਾ ਨੇ ਕਿਹਾ ਕਿ ਅੱਜ ਸਰਕਾਰ ਦੀ ਨਲਾਇਕੀ ਕਾਰਨ ਅਨਾਜ ਮੰਡੀ ਵਿੱਚ ਕਿਸਾਨਾਂ ਦੇ ਝੋਨੇ ਦਾ ਵੱਡਾ ਨੁਕਸਾਨ ਹੋਇਆ ਹੈ। ਜਿਸ ਦੀ ਪੂਰਤੀ ਲਈ ਸਰਕਾਰ ਨੂੰ ਤੁਰੰਤ ਮੁਆਵਜ਼ਾ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਨਮੀ ਮਾਪਣ ਵਾਲਾ ਮੀਟਰ ਵੀ ਇੱਕ ਹੋਣਾ ਚਾਹੀਦਾ ਹੈ। ਜਿਹੜਾ ਹਰ ਕਿਸਾਨ ਨੂੰ ਸਰਬ ਪ੍ਰਮਾਣਿਤ ਹੋਵੇ ਤੇ ਕਿਸਾਨਾਂ ਦੀ ਮੰਡੀ ਵਿੱਚ ਲੁੱਟ ਨੂੰ ਰੋਕਣ ਵਿੱਚ ਸਹਾਈ ਹੋਵੇ। ਰਾਜੂ ਖੰਨਾ ਨੇ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਜਾ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਝੋਨੇ ਦੀਆਂ ਬੋਰੀਆਂ ਦੇ ਅਨਾਜ ਮੰਡੀ ਅਮਲੋਹ ਵਿੱਚ ਲੱਗੇ ਵੱਡੇ ਵੱਡੇ ਅੰਬਾਰਾ ਦੀ ਲਿਫਟਿੰਗ ਨਾ ਕੀਤੀ ਗਈ ਤਾ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੂੰ ਨਾਲ ਲੈਕੇ ਜਿਥੇ ਜੀ ਟੀ ਰੋਡ ਤੇ ਜਾਮ ਲਗਾਉਣਗੇ ਉਥੇ ਜ਼ਿਲੇ ਦੀ ਡਿਪਟੀ ਕਮਿਸ਼ਨਰ ਦੇ ਦਫਤਰ ਦਾ ਘਿਰਾਓ ਵੀ ਕੀਤੀ ਜਾਵੇਗਾ। ਅੱਜ ਦੇ ਅਨਾਜ ਮੰਡੀ ਅਮਲੋਹ ਦੇ ਦੌਰੇ ਸਮੇਂ ਉਹਨਾਂ ਨਾਲ ਸੀਨੀਅਰ ਆਗੂ ਕਰਮਜੀਤ ਸਿੰਘ ਭਗੜਾਣਾ, ਕੈਪਟਨ ਜਸਵੰਤ ਸਿੰਘ ਬਾਜਵਾ,ਜਥੇਦਾਰ ਕੁਲਦੀਪ ਸਿੰਘ ਮੁੱਢੜੀਆ,ਜਥੇਦਾਰ ਸ਼ਰਧਾ ਸਿੰਘ ਛੰਨਾ, ਜਥੇਦਾਰ ਕੁਲਦੀਪ ਸਿੰਘ ਮਛਰਾਈ, ਜਥੇਦਾਰ ਹਰਵਿੰਦਰ ਸਿੰਘ ਬਿੰਦਾ ਮਾਜਰੀ,ਯੂਥ ਆਗੂ ਕੰਵਲਜੀਤ ਸਿੰਘ ਗਿੱਲ, ਜਥੇਦਾਰ ਹਰਬੰਸ ਸਿੰਘ ਬਡਾਲੀ,ਸੀਨੀਅਰ ਆਗੂ ਯਾਦਵਿੰਦਰ ਸਿੰਘ ਸਲਾਣਾ, ਨਿਸ਼ਾਨ ਸਿੰਘ ਗੁਰਧਨਪੁਰ,ਡਾ ਅਰੁਜਨ ਸਿੰਘ ਅਮਲੋਹ,ਐਸ ਓ ਆਈ ਆਗੂ ਗੁਰਕੀਰਤ ਸਿੰਘ ਪਨਾਗ, ਜਥੇਦਾਰ ਗੁਰਮੁਖ ਸਿੰਘ ਝੰਬਾਲਾ, ਗੁਰਵਿੰਦਰ ਸਿੰਘ ਸਲਾਣਾ, ਨੰਬਰਦਾਰ ਪਰਮਿੰਦਰ ਸਿੰਘ ਨੀਟਾ ਸੰਧੂ, ਅਮਨਦੀਪ ਸਿੰਘ ਅਮਨ ਭੱਦਲਥੂਹਾ,ਜਥੇਦਾਰ ਸੁਖਦੇਵ ਸਿੰਘ ਬੈਣੀ,ਜਥੇਦਾਰ ਕਰਮ ਸਿੰਘ ਘੁਟੀਡ, ਜਥੇਦਾਰ ਗੁਰਦੀਪ ਸਿੰਘ ਮੰਡੋਫਲ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ,ਜਥੇਦਾਰ ਗੁਰਬਖਸ਼ ਸਿੰਘ ਬੈਣਾ, ਮੁਸਲਿਮ ਆਗੂ ਕੇਵਲ ਖਾਂ ਧਰਮਗੜ੍ਹ, ਰਣਜੀਤ ਸਿੰਘ ਘੋਲਾ ਰੁੜਕੀ,ਕਾਕਾ ਝੰਬਾਲਾ,ਸੁਖਵਿੰਦਰ ਸਿੰਘ ਕਾਲਾ ਅਰੌੜਾ,ਜਥੇਦਾਰ ਸੋਮਨਾਥ ਅਜਨਾਲੀ, ਜਥੇਦਾਰ ਜਰਨੈਲ ਸਿੰਘ ਮਾਜਰੀ, ਪ੍ਰਿਥੀਪਾਲ ਸਿੰਘ ਅਮਲੋਹ, ਗੁਰਮੁਖ ਸਿੰਘ ਭੱਦਲਥੂਹਾ, ਜਥੇਦਾਰ ਸੁਰਜੀਤ ਸਿੰਘ ਬਰੌਗਾ, ਕੇਸਰ ਸਿੰਘ ਸਲਾਣਾ,ਅਮਰੀਕ ਸਿੰਘ ਮੇਜੀ, ਜਥੇਦਾਰ ਬਲਵੰਤ ਸਿੰਘ ਘੁੱਲੂਮਾਜਰਾ,ਗੁਰਪ੍ਰੀਤ ਸਿੰਘ ਟਿੱਬੀ, ਸ਼ਿੰਗਾਰਾ ਸਿੰਘ ਮਾਲੋਵਾਲ, ਭਗਵੰਤ ਸਿੰਘ ਗੱਗੀ ਸਰਪੰਚ, ਦਸਵਿੰਦਰ ਸਿੰਘ ਰੋਡਾ ਸੌਟੀ, ਸੁਖਵਿੰਦਰ ਸਿੰਘ ਸੌਟੀ,ਕਿਸਾਨ ਆਗੂ ਜਸਵੀਰ ਸਿੰਘ ਭੱਦਲਥੂਹਾ,ਕਿਸਾਨ ਆਗੂ ਬਲਵੰਤ ਸਿੰਘ ਮਾਨ,ਨਰਿੰਦਰ ਸਿੰਘ ਸਲਾਣਾ, ਰਾਜੂ ਖਾਂ ਸਲਾਣਾ, ਸਿਮਰਨਜੀਤ ਸਿੰਘ ਤੂਰਾ, ਅਮਰਜੀਤ ਸਿੰਘ, ਅੰਗਰੇਜ਼ ਸਿੰਘ ਲਾਡਪੁਰ, ਗੁਰਚਰਨ ਸਿੰਘ ਭਾਂਬਰੀ,ਜਮਲਾ ਚੈਹਿਲਾ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਲਕੇ ਦੇ ਕਿਸਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਆਗੂ ਮੌਜੂਦ ਸਨ।
ਫੋਟੋ ਕੈਪਸਨ (1) ਅਨਾਜ ਮੰਡੀ ਅਮਲੋਹ ਵਿਖੇ ਪਾਣੀ ਵਿੱਚ ਡੁੱਬੀਆਂ ਝੋਨੇ ਦੀਆਂ ਬੋਰੀਆਂ ਨੂੰ ਲੈਕੇ ਕਿ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਹੋਰ ਆਗੂ।
ਫੋਟੋ ਕੈਪਸਨ (2) ਲਿਫਟਿੰਗ ਨਾ ਹੋਣ ਕਾਰਨ ਅਨਾਜ ਮੰਡੀ ਅਮਲੋਹ ਵਿੱਚ ਲੱਗੇ ਬੋਰੀਆਂ ਦੇ ਅੰਬਾਰ ਪਾਸ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਹੋਰ ਆਗੂ।