ਸੂਦ ਕਲੀਨਿਕ ਅਮਲੋਹ ‘ਚ ਸੂੂਗਰ ਦੀ ਬਿਮਾਰੀ ਸਬੰਧੀ ਮੁਫ਼ਤ ਮੈਡੀਕਲ ਕੈਂਪ ਲਗਾਇਆ
ਅਮਲੋਹ(ਅਜੇ ਕੁਮਾਰ)
ਸ਼ੂਗਰ ਦੀ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਲਈ ਬਾਈਪਾਸ ਰੋਡ ਅਮਲੋਹ ਵਿਖੇ ਸਥਿੱਤ ਸੂਦ ਕਲੀਨਿਕ ਵਿਚ ਡਾ. ਫਕੀਰ ਚੰਦ ਹੀਰਾ ਦੇਵੀ ਹੈਪ ਐਂਡ ਚੈਰਿਟੀ ਫਾਉਂਡੇਸ਼ਨ ਵਲੋਂ ਮੁਫ਼ਤ ਮੈਡੀਕਲ ਕੇਪ ਲਗਾਇਆ ਗਿਆ ਜਿਸ ਦੌਰਾਨ ਸ਼ੂਗਰ ਦੇ ਮੁਫ਼ਤ ਟੈਸਟ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿਤੀਆਂ ਗਈਆਂ। ਇਸ ਮੌਕੇ ਇਸ ਬਿਮਾਰੀ ਤੋਂ ਬਚਾਅ ਸਬੰਧੀ ਨਵੀ ਜਾਣਕਾਰੀ ਦਿਤੀ ਗਈ। ਇਸ ਮੌਕੇ ਡਾ. ਧਨਵੰਤ ਰਾਏ ਸੂਦ ਅਤੇ ਡਾ. ਜਸਵੀਰ ਸਿੰਘ ਖੰਨਾ ਨੇ 100 ਤੋਂ ਵੱਧ ਮਰੀਜਾਂ ਦੀ ਜਾਂਚ ਕੀਤੀ। ਇਸ ਮੌਕੇ ਸਮਾਜ ਸੇਵੀ ਡਾ. ਰਘਬੀਰ ਸ਼ੁਕਲਾ, ਰਿਟ. ਤਹਿਸੀਲਦਾਰ ਜਸਪਾਲ ਸਿੰਘ, ਰਾਮ ਲੀਲਾ ਟਰੱਸਟ ਦੇ ਚੇਅਰਮੈਨ ਰਾਜਪਾਲ ਗਰਗ, ਭਾਜਪਾ ਆਗੂ ਵਿਨੋਦ ਮਿੱਤਲ, ਗਊ ਸੇਵਾ ਸਮਿਤੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ, ਇੰਸਪੈਕਟਰ ਕੁਲਵੀਰ ਸਿੰਘ ਖੰਨਾ, ਨਰਿੰਦਰ ਬੇਦੀ, ਕਰਿਆਨਾ ਐਸੋਸੀਏਸ਼ਨ ਦੇ ਅਰਸ ਕੁਮਾਰ ਅਤੇ ਸਵਿਤਾ ਸੂਦ ਆਦਿ ਹਾਜ਼ਰ ਸਨ।
ਫ਼ੋਟੋ ਕੈਪਸਨ: ਡਾ. ਧਨਵੰਤ ਰਾਏ ਸੂਦ ਅਤੇ ਡਾ. ਜਸਵੀਰ ਸਿੰਘ ਖੰਨਾ ਮਰੀਜਾਂ ਦਾ ਚੈਕਅੱਪ ਕਰਦੇ ਹੋਏ।