ਦੋਰਾਹਾ ਨਗਰ ਕੌਂਸਲ ਚੋਣਾਂ : ਕਾਂਗਰਸ ਦੇ 15 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ
ਦੋਰਾਹਾ, 16 ਮਈ (ਅਮਿਤ ਬਾਂਸਲ)
ਨਗਰ ਕੌਂਸਲ ਦੋਰਾਹਾ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ 15 ਉਮੀਦਵਾਰਾਂ ਵੱਲੋਂ ਅੱਜ ਦੋਰਾਹਾ ਦੇ ਗੁਰੂਦੁਆਰਾ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਬਾਅਦ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ। ਕਾਂਗਰਸ ਪਾਰਟੀ ਵੱਲੋਂ ਤਮੰਨਾ ਮਲਹੋਤਰਾ, ਬੰਤ ਸਿੰਘ, ਨਵਜੀਤ ਸਿੰਘ , ਸਰੋਜ ਰਾਣੀ, ਪਰਦੀਪ ਬਾਂਸਲ, ਰਣਜੀਤ ਕੌਰ, ਮਨਦੀਪ ਸਿੰਘ ਮਾਂਗਟ, ਕਿਰਨਜੀਤ ਕੌਰ, ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ, ਸਿੰਦਰਪਾਲ ਕੌਰ, ਇੰਦਰਜੀਤ ਸਿੰਘ ਸੋਨੀ ਸ਼ਾਲੂ ਬਾਬਾ, ਰਣਵੀਰ ਸਿੰਘ ਅਤੇ ਗੁਰਮੀਤ ਕੌਰ ਸਮੇਤ 15 ਵਾਰਡਾਂ ਚ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।

ਇਸ ਮੌਕੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਅਤੇ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਕੋਟਲੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਪ੍ਰੈਸ ਨਾਲ ਗੱਲਬਾਤ ਕਰਦਿਆਂ ਲੱਖਾ ਪਾਇਲ ਨੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਹੜੇ ਲੋਕ “ਸ਼ਹਿਰ ਦੀ ਡਿਵੈਲਪਮੈਂਟ” ਦੇ ਨਾਂ ‘ਤੇ ਕਾਂਗਰਸ ਛੱਡ ਕੇ ਗਏ ਸਨ, ਉਹ ਸ਼ਹਿਰ ਦਾ ਵਿਕਾਸ ਨਹੀਂ ਕਰਵਾ ਸਕੇ, ਸਗੋਂ ਆਪਣੀ ਨਿੱਜੀ ਡਿਵੈਲਪਮੈਂਟ ਜ਼ਰੂਰ ਕਰਵਾ ਗਏ।
ਉਨ੍ਹਾਂ ਕਿਹਾ ਕਿ 26 ਮਈ ਨੂੰ ਦੋਰਾਹਾ ਦੇ ਲੋਕ ਕਾਂਗਰਸ ਪਾਰਟੀ ਦੇ ਹੱਕ ਵਿੱਚ ਫੈਸਲਾ ਦੇਣਗੇ ਅਤੇ ਪਾਰਟੀ 15 ਦੀਆਂ 15 ਸੀਟਾਂ ਜਿੱਤੇਗੀ।