ਸ੍ਰੀ ਗੰਗਾ ਨਗਰ ‘ਚ ਨਬਾਲਗਾ ਨਾਲ ਸਮੂਹਿਕ ਬਲਾਤਕਾਰ ਖਿਲਾਫ਼ ਕੱਢਿਆ ਕੈਂਡਲ ਮਾਰਚ
ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਨੇ ਕੀਤੀ ਸਿਰਕਤ
ਅਮਲੋਹ(ਅਜੇ ਕੁਮਾਰ)
ਰਾਜਿਸਥਾਨ ਦੇ ਸ੍ਰੀ ਗੰਗਾਨਗਰ ਵਿਚ ਪਿਛਲੇ ਦਿਨੀ ਇਕ ਨਬਾਲਗਾ ਨਾਲ ਹੋਏ ਸਮੂਹਿਕ ਗੈਗ ਰੈਪ ਦੇ ਮਾਮਲੇ ਨੂੰ ਲੈ ਕੇ ਸ਼ਹਿਰ ਦੀਆਂ ਧਾਰਮਿਕ, ਸਮਾਜਿਕ ਅਤੇ ਕਲੱਬਾਂ ਦੇ ਅਹੁੱਦੇਦਾਰਾਂ ਦੀ ਇਕ ਸਾਂਝੀ ਮੀਟਿੰਗ ਸ੍ਰੀ ਰਾਮ ਮੰਦਰ ਬੁੱਗਾਚੌਕ ਅਮਲੋਹ ਵਿਚ ਹੋਈ ਜਿਸ ਨੂੰ ਸੈਲਰ ਐਸੋਸੀਏਸਨ ਦੇ ਪ੍ਰਧਾਨ ਰਕੇਸ ਗਰਗ, ਐਨ.ਆਰ.ਆਈ. ਕਲੱਬ ਦੇ ਪ੍ਰਧਾਨ ਸਿੰਦਰ ਮੋਹਨ ਪੁਰੀ, ਗਊ ਸੇਵਾ ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ, ਕਰਮਚਾਰੀ ਦਲ ਦੇ ਪ੍ਰਧਾਨ ਕਰਮਜੀਤ ਸਿੰਘ ਭਗੜਾਣਾ, ਮਾਘੀ ਟਰੱਸਟ ਦੇ ਸਕੱਤਰ ਭਗਵਾਨ ਦਾਸ ਮਾਜਰੀ, ਐਡਵੋਕੇਟ ਯਾਦਵਿੰਦਰ ਪਾਲ ਸਿੰਘ, ਰਾਮ ਮੰਦਰ ਦੇ ਖਜਾਨਚੀ ਸਿਵ ਕੁਮਾਰ ਗੋਇਲ, ਮਾਨਵ ਭਲਾਈ ਮੰਚ ਦੇ ਪ੍ਰਧਾਨ ਮਾਸਟਰ ਮਨੋਹਰ ਲਾਲ ਵਰਮਾ, ਡਾ. ਅਰਜਨ ਸਿੰਘ, ਜਗਦਾ ਸਮਾਜ ਵੈਲਫੇਅਰ ਕਲੱਬ ਦੇ ਮਾਸਟਰ ਰਜੇਸ ਸ਼ਰਮਾ, ਸਿਵ ਮੰਦਰ ਰਾਮ ਬਾਗ ਅਮਲੋਹ ਦੇ ਕੁਲਦੀਪ ਮੋਦੀ, ਪੰਜਾਬੀ ਹਿੰਦੂ ਗਰੁੱਪ ਦੇ ਸੂਬਾਈ ਸਲਾਹਕਾਰ ਅਤੇ ਗਊ ਸਨਮਾਨ ਆਵਾਹਨ ਅਭਿਆਨ ਦੇ ਜਿਲਾ ਪ੍ਰਧਾਨ ਸ਼ਾਸਤਰੀ ਗੁਰੂ ਦੱਤ ਸ਼ਰਮਾ, ਤਹਿਸੀਲ ਪ੍ਰਧਾਨ ਸਵਰਨਜੀਤ ਸਿੰਘ ਸੇਠੀ, ਸਿਵ ਸੈਨਾ ਦੇਉਤਰੀ ਭਾਰਤ ਦੇ ਪ੍ਰਧਾਨ ਬਲਜੀਤ ਪੇਸ਼ੀ, ਪ੍ਰੈਸ ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਘੁੰਮਣ, ਰਿਟ. ਕਾਨੂੰਗੋ ਕਰਮਜੀਤ ਸਿੰਘ, ਐਨ.ਆਰ.ਆਈ. ਕਲੱਬ ਦੇ ਰੁਪਿੰਦਰ ਹੈਪੀ, ਅਨਿਲ ਲੁਟਾਵਾ, ਪਵਨ ਕਾਲੀਆ, ਪਰਮਜੀਤ ਸੂਦ, ਜਤਿੰਦਰ ਦਿਓਲ, ਲਖਵੀਰ ਲੱਖੀ ਮਾਜਰੀ, ਭਗਵਾਨ ਪਰਸੂ ਰਾਮ ਸੁਸਾਇਟੀ ਦੇ ਪ੍ਰਧਾਨ ਰਜੀਵ ਨੋਨੀ, ਮੋਹਿਤ ਛਿੱਬਾ, ਡਾ. ਅਸ਼ੋਕ ਬਾਤਿਸ਼, ਅਸ਼ੋਕ ਮੋਦੀ, ਬ੍ਰਾਹਮਣ ਸਭਾ ਦੇ ਖਜਾਨਚੀ ਡਾ. ਯਾਦਵਿੰਦਰ ਸ਼ਰਮਾ, ਬਾਬਾ ਵਿਸਵਕਰਮਾ ਮੰਦਰ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ, ਖਜਾਨਚੀ ਰਜਿੰਦਰ ਬੱਬੀ, ਕ੍ਰਿਸ਼ਨਾ ਮੰਦਰ ਦੇ ਯੂਗੇਸ਼ ਗੁਪਤਾ, ਹਰਵਿੰਦਰ ਸਿੰਘ ਬਿੰਦਾ ਮਾਜਰੀ, ਪਰਮਵੀਰ ਸਿੰਘ ਘੁੰਮਣ, ਮਾਸਟਰੀ ਗਗਨ ਗੁਪਤਾ, ਅਮਿਤ ਬੱਬੀ ਅਤੇ ਨਰਿੰਦਰ ਬੱਬੀ ਜਲਾਲਪੁਰ ਆਦਿ ਨੇ ਸੰਬੋਧਨ ਕੀਤਾ। ਬਾਅਦ ਵਿਚ ਨਾਭਾ ਚੌਕ ਅਮਲੋਹ ਤੱਕ ਪੈਦਲ ਕੈਡਲ ਮਾਰਚ ਕੱਢਿਆ ਗਿਆ ਅਤੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਫਾਂਸੀ ਦੀ ਸਖਤ ਸਜਾ ਦਿਤੀ ਜਾਵੇ ਅਤੇ ਅਜਿਹੀਆਂ ਦਰਦਨਾਕ ਘੱਟਨਾਵਾਂ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਇਆ ਜਾਵੇ।
ਫੋਟੋ ਕੈਪਸਨ: ਰਾਮ ਮੰਦਰ ਅਮਲੋਹ ਵਿਚ ਮੀਟਿੰਗ ਵਿਚ ਸਾਮਲ ਵੱਖ-ਵੱਖ ਸੰਸਥਾਵਾਂ ਦੇ ਆਗੂ।
ਫੋਟੋ ਕੈਪਸਨ: ਵੱਖ-ਵੱਖ ਸੰਸਥਾਵਾਂ ਦੇ ਆਗੂ ਪੱਤਰਕਾਰਾਂ ਨੂੰ ਸਮਾਪਤੀ ਉਪਰੰਤ ਜਾਣਕਾਰੀ ਦਿੰਦੇ ਹੋਏ।-