ਮੁੱਖ ਮੰਤਰੀ ਵੱਲੋਂ ਬੇਰੁਜ਼ਗਾਰਾ ਨੂੰ ਰੋਜ਼ਗਾਰ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ- ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ
ਫ਼ਤਹਿਗੜ੍ਹ ਸਾਹਿਬ/ ਅਮਲੋਹ ਅਜੇ ਕੁਮਾਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਬੇਰੁਜਗਾਰਾਂ ਨੂੰ ਰੁਜਗਾਰ ਦੇਣ ਦਾ ਸਿਲਸਲਾ ਲਗਾਤਾਰ ਜਾਰੀ ਹੈ ਅਤੇ ਇਸ ਦੀ ਕੜੀ ਅਧੀਨ ਹਲਕਾ ਫਤਹਿਗੜ੍ਹ ਸਾਹਿਬ ਦੇ ਪਿੰਡ ਮਹੱਦੀਆਂ, ਮੀਰਪੁਰ, ਤਲਾਣੀਆਂ, ਭੂਆ ਖੇੜੀ, ਧੀਰਪੁਰ, ਕੋਟਲਾ ਬਜਵਾੜਾ, ਮਨਹੇੜਾਂ ਜੱਟਾਂ, ਸਾਧੂਗੜ, ਅਰਾਈ ਮਾਜਰਾ, ਬਰਕਤਪੁਰ, ਭੱਲਮਾਜਰਾ ਅਤੇ ਛਲੇੜੀ ਖੁਰਦ ਦੇ ਆਂਗਣਵਾੜੀ ਸੈਂਟਰਾਂ ਵਿੱਚ ਬਤੌਰ ਆਂਗਣਵਾੜੀ ਵਰਕਰ 12 ਲੜਕੀਆਂ ਨੂੰ ਜਲਦ ਨਿਯੁਕਤੀ ਪੱਤਰ ਮਿਲਣ ਨਾਲ ਕੰਮ ਵਿਚ ਹੋਰ ਤੇਜੀ ਆਵੇਗੀ। ਇਹ ਗੱਲ ਆਮ ਆਦਮੀ ਪਾਰਟੀ ਦੇ ਸੂਬਾਈ ਬੁਲਾਰੇ ਅਤੇ ਮਾਰਕੀਟ ਕਮੇਟੀ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੇ ਚੇਅਰਮੇਨ ਗੁਰਵਿੰਦਰ ਸਿੰਘ ਢਿਲੋ ਨੇ ਇਥੇ ਗਲਬਾਤ ਦੌਰਾਨ ਕਹੀ। ਉਨ੍ਹਾਂ ਦਸਿਆ ਕਿ ਸਾਰੀ ਕਾਰਵਾਈ ਮੁਕੰਮਲ ਹੋਣ ਉਪਰੰਤ ਇਹ ਨਿਯੁਕਤੀ ਪੱਤਰ ਸਰਹਿੰਦ ਦਫ਼ਤਰ ਵਿਚ ਆ ਗਏ ਹਨ ਜਿਸ ਨਾਲ ਪਿੰਡਾਂ ਵਿਚ ਕੰਮ ਵਿਚ ਹੋਰ ਤੇਜੀ ਆਵੇਗੀ। ਉਨ੍ਹਾਂ ਵਿਰੋਧੀ ਪਾਰਟੀਆਂ ਵਲੋਂ ਕੀਤੇ ਜਾ ਰਹੇ ਗਲਤ ਪ੍ਰਚਾਰ ਦੀ ਅਲੋਚਨਾ ਕਰਦਿਆ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਡੱਟ ਕੇ ਸਾਥ ਦੇਣ ਦੀ ਅਪੀਲ ਕੀਤੀ।
ਫੋਟੋ ਕੈਪਸਨ: ਗੁਰਵਿੰਦਰ ਸਿੰਘ ਢਿਲੋ