ਗਊ ਸੇਵਾ ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ ਦਾ ਪੱਤਰਕਾਰ ਭਾਈਚਾਰੇ ਅਤੇ ਪਤਵੰਤਿਆਂ ਨੇ ਮਨਾਇਆ ਜਨਮ ਦਿਨ
ਅਮਲੋਹ(ਅਜੇ ਕੁਮਾਰ)
ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ ਦਾ ਜਨਮ ਦਿਨ ਸ਼ਹਿਰ ਦੇ ਪਤਵੰਤਿਆਂ ਅਤੇ ਪੱਤਰਕਾਰ ਭਾਈਚਾਰੇ ਵਲੋਂ ‘ਕੇਕ’ ਕੱਟ ਕੇ ਮਨਾਇਆ ਗਿਆ। ਇਸ ਦੌਰਾਨ ਪੰਜਾਬ ਅਤੇ ਚੰਡੀਗੜ੍ਹ ਜਨਰਲਿਸਟ ਯੂਨੀਅਨ ਦੇ ਸੂਬਾਈ ਪ੍ਰਧਾਨ ਜੈ ਸਿੰਘ ਛਿੱਬਰ ਨੇ ਕਿਹਾ ਕਿ ਸ੍ਰੀ ਸੂਦ ਦੀ ਕਲਮ ਦੀ ਨਿੱਡਰਤਾ, ਪੰਤਰਕਾਰੀ ਦੀਨਿਸ਼ਪੱਖਤਾ ਅਤੇ ਸਮਾਜ ਪ੍ਰਤੀ ਸੇਵਾਭਾਵਨਾ ਸਦਾ ਪੱਤਰਕਾਰ ਭਾਈਚਾਰੇ ਅਤੇ ਸਮਾਜ ਲਈ ਪ੍ਰੇਰਣਾ ਸਰੋਤ ਰਹੀ ਹੈ। ਉਨ੍ਹਾਂ ਜਨਮ ਦਿਨ ਦੀ ਵਿਸੇਸ ਤੌਰ ‘ਤੇ ਵਧਾਈ ਵੀ ਦਿਤੀ। ਇਸੇ ਦੌਰਾਨ ਇੰਡੀਅਨ ਜਨਰਲਿਸਟ ਯੂਨੀਅਨ ਦੇ ਕੌਮੀ ਪ੍ਰਧਾਨ ਬਲਵਿੰਦਰ ਸਿੰਘ ਜੰਮੂ, ਸੂਬਾਈ ਚੇਅਰਮੈਨ ਬਲਬੀਰ ਸਿੰਘ ਜੰਡੂ, ਸੂਬਾ ਸਕੱਤਰ ਜਨਰਲ ਸੰਤੋਖ ਸਿੰਘ ਗਿੱਲ, ਸੈਲਰ ਐਸੋਸੀਏਸਨ ਦੇ ਪ੍ਰਧਾਨ ਰਕੇਸ ਗਰਗ, ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਦੇ ਸਰਪਰਸਤ ਪ੍ਰੇਮ ਚੰਦ ਸ਼ਰਮਾ, ਪ੍ਰਧਾਨ ਸਿਵ ਕੁਮਾਰ ਗਰਗ, ਰਾਮ ਮੰਦਰ ਦੇ ਖਜ਼ਾਨਚੀ ਸਿਵ ਕੁਮਾਰ ਗੋਇਲ, ਸਮਾਜ ਸੇਵੀ ਡਾ. ਰਘਵੀਰ ਸ਼ੁਕਲਾ, ਸੁਭਾਸ਼ ਜੋਸੀ, ਸੀਨੀਅਰ ਪੱਤਰਕਾਰ ਬਲਜਿੰਦਰ ਸਿੰਘ, ਸੁਰੇਸ਼ ਸ਼ਰਮਾ, ਗੁਰਪ੍ਰੀਤ ਸਿੰਘ ਮਹਿਕ, ਅਮਰਬੀਰ ਸਿੰਘ ਚੀਮਾ, ਰਾਮ ਚੇਤ ਗੌੜ, ਬ੍ਰਿਜ ਭੂਸ਼ਨ ਗਰਗ, ਜਗਮੀਤ ਸਿੰਘ, ਜਸਵੰਤ ਸਿੰਘ ਗੋਲਡ, ਸਵਰਨਜੀਤ ਸਿੰਘ ਸੇਠੀ, ਬਿਕਰਮਜੀਤ ਸਿੰਘ ਸਹੋਤਾ, ਨਾਹਰ ਸਿੰਘ ਰੰਗੀਲਾ, ਜਗਦੀਪ ਸਿੰਘ ਮਾਨਗੜ੍ਹ, ਰਣਜੀਤ ਸਿੰਘ ਘੁੰਮਣ, ਰਜਨੀਸ ਡੱਲਾ, ਮੁਖਤਿਆਰ ਸਿੰਘ, ਹਿਤੇਸ਼ ਸ਼ਰਮਾ, ਡਾ. ਅਨਿਲ ਲੁਟਾਵਾ, ਅਜੇ ਕੁਮਾਰ, ਸੀਤਲਾ ਮਾਤਾ ਮੰਦਰ ਕਮੇਟੀ ਦੇ ਚੇਅਰਮੈਨ ਵਿਨੇ ਪੁਰੀ, ਸੁਸ਼ੀਲ ਬਾਂਸਲ, ਭਾਜਪਾ ਦੇ ਯੁਵਾ ਮੋਰਚੇ ਦੇ ਕੌਮੀ ਕਾਰਜਕਾਰਨੀ ਦੇ ਮੈਬਰ ਸੁਖਵਿੰਦਰ ਸਿੰਘ ਸੁੱਖੀ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ, ਪੀ.ਏ. ਧਰਮਪਾਲ ਭੜੀ, ਬਾਰ ਐਸੋਸੀਏਸਨ ਦੇ ਸਾਬਕਾ ਪ੍ਰਧਾਨ ਰਜੇਸ ਜਾਲੂ, ਐਡਵੋਕੇਟ ਮੈਯੰਕ ਸ਼ਰਮਾ, ਗਊ ਸੇਵਾ ਸਮਿਤੀ ਦੇ ਸੀਨੀਅਰ ਮੀਤ ਪ੍ਰਧਾਨ ਸੰਜੀਵ ਧੀਰ, ਅਸੋਕ ਕੁਮਾਰ ਮੁਕਤਸਰ ਵਾਲੇ, ਡਾ. ਮਨਜੀਤ ਸਿੰਘ ਮਨੀ ਭੂਰਾ ਸਲਾਣੇ ਵਾਲਾ ਅਤੇ ਸਮਾਜ ਸੇਵੀ ਵਿੱਕੀ ਅਰੋੜਾ ਅਤੇ ਮਿੰਟੂ ਅਰੋੜਾ ਨੇ ਸ੍ਰੀ ਸੂਦ ਨੂੰ ਵਧਾਈ ਦਿੰਦੇ ਹੋਏ ਲੰਬੀ ਉਮਰ ਅਤੇ ਤੰਦਰੁਸਤੀ ਦੀ ਅਰਦਾਸ ਕੀਤੀ। ਸੰਤ ਬਾਬਾ ਦਲਵਾਰਾ ਸਿੰਘ ਰੋਹੀਸਰ ਸਾਹਿਬ ਵਾਲਿਆਂ ਨੇ ਇਸ ਮੌਕੇ ਵਿਸੇਸ ਤੌਰ ‘ਤੇ ਗੁਰੂ ਘਰ ਵਿਚ ਅਰਦਾਸ ਕਰਕੇ ਸ੍ਰੀ ਸੂਦ ਅਤੇ ਉਨ੍ਹਾਂ ਦੇ ਪ੍ਰੀਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ।
ਫੋਟੋ ਕੈਪਸਨ: ਭੂਸ਼ਨ ਸੂਦ ਦਾ ਜਨਮ ਦਿਨ ਮੌਕੇ ਮੂੰਹ ਮਿੱਠਾ ਕਰਵਾਉਂਦੇ ਹੋਏ।