ਗਊ ਸੇਵਾ ਸਮਿਤੀ ਦੇ ਧਾਰਮਿਕ ਅਤੇ ਸਮਾਜ ਸੇਵਾ ਦੇ ਕਾਰਜ਼ ਸਲਾਘਾਯੋਗ-ਗਰਗ
ਬਾਰ ਐਸੋਸੀਏਸ਼ਨ ਦੀ ਨਵ-ਨਿਯੁਕਤ ਟੀਮ ਦਾ ਗਊਸ਼ਾਲਾ ‘ਚ ਪੂਰਨਮਾਸ਼ੀ ਦੀ ਪੂਜਾ ਮੌਕੇ ਕੀਤਾ ਵਿਸੇਸ ਸਨਮਾਨ
ਸਨਾਤਨ ਧਰਮ ਵਿਚ ਗਊ ਪੂਜਾ ਸਭ ਤੋਂ ਉਤਮ ਪੂਜਾ ਹੈ ਜਿਸ ‘ਚ ਵੱਧ ਚੜ੍ਹ ਕੇ ਹਿਸਾ ਲੈਣਾ ਚਾਹੀਦਾ ਹੈ-ਭੂਸ਼ਨ ਸੂਦ, ਸ਼ਰਮਾ
ਅਮਲੋਹ(ਅਜੇ ਕੁਮਾਰ) 
ਗਊ ਸੇਵਾ ਸਮਿਤੀ ਅਮਲੋਹ ਵਲੋਂ ਪੂਰਨਮਾਸ਼ੀ ਦਾ ਦਿਹਾੜਾ ਪ੍ਰਧਾਨ ਭੂਸ਼ਨ ਸੂਦ ਅਤੇ ਸਰਪਰਸਤ ਪ੍ਰੇਮ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਵਿਚ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਬਾਰ ਐਸੋਸੀਏਸ਼ਨ ਅਮਲੋਹ ਦੇ ਪ੍ਰਧਾਨ ਸੁਨੀਲ ਗਰਗ, ਉਪ ਪ੍ਰਧਾਨ ਅਮਰਿੰਦਰ ਗਰਗ, ਖਜ਼ਾਨਚੀ ਚਰਨਜੀਤ ਸਿੰਘ ਅਰੋੜਾ, ਲਾਇਬਰੇਰੀ ਇੰਚਾਰਜ਼ ਸੁਤੰਤਰਦੀਪ ਸਿੰਘ, ਕਾਰਜਕਾਰੀ ਮੈਬਰ ਸ਼ੈਫ਼ੀ ਗੋਇਲ, ਸਾਬਕਾ ਪ੍ਰਧਾਨ ਜਤਿੰਦਰ ਕਰਕਰਾ, ਸਾਬਕਾ ਪ੍ਰਧਾਨ ਗੋਪਾਲ ਕ੍ਰਿਸ਼ਨ ਗਰਗ ਅਤੇ ਐਡਵੋਕੇਟ ਕੇਸ਼ਵ ਗਰਗ ਨੇ ਪੂਜਾ ਦੀ ਰਸਮ ਵਿਚ ਵਿਸੇਸ ਤੌਰ ਤੇ ਸਿਰਕਤ ਕੀਤੀ। ਉਨ੍ਹਾਂ ਗਊ ਸੇਵਾ ਸਮਿਤੀ ਵਲੋਂ ਹਰ ਪੂਰਨਮਾਸ਼ੀ ਅਤੇ ਮੱਸਿਆ ਮੌਕੇ ਕਰਵਾਈ ਜਾਦੀ ਗਊ ਪੂਜਾ ਅਤੇ ਹੋਰ ਧਾਰਮਿਕ ਤੇ ਸਮਾਜ ਸੇਵਾ ਦੇ ਕਾਰਜ਼ਾਂ ਦੀ ਸਲਾਘਾ ਕਰਦਿਆ ਕਿਹਾ ਕਿ ਸਾਨੂੰ ਅਜਿਹੇ ਕਾਰਜਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਵਿਸੇਸ਼ ਤੌਰ ‘ਤੇ ਪ੍ਰਧਾਨ ਭੂਸ਼ਨ ਸੂਦ, ਸਰਪਰਸਤ ਪ੍ਰੇਮ ਚੰਦ ਸ਼ਰਮਾ ਅਤੇ ਉਨ੍ਹਾਂ ਦੀ ਪੂਰੀ ਟੀਮ ਦੀ ਕਾਰਗੁਜਾਰੀ ਦੀ ਸਲਾਘਾ ਵੀ ਕੀਤੀ। ਇਸ ਤੋਂ ਪਹਿਲਾ ਇਕ ਸਮਾਗਮ ਦੌਰਾਨ ਬਾਰ ਦੀ ਇਸ ਨਵੀ ਚੁਣੀ ਟੀਮ ਦਾ ਵਿਸੇਸ ਸਨਮਾਨ ਕਰਦੇ ਹੋਏ ਗਊਸ਼ਾਲਾ ਅਤੇ ਸਮਿਤੀ ਵਲੋਂ ਸੁਭਕਾਮਨਾਵਾਂ ਦਿਤੀਆਂ ਗਈਆਂ। ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ ਨੇ ਟੀਮ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸਨਾਤਨ ਧਰਮ ਵਿਚ ਗਊਪੂਜਾ ਸਭ ਤੋਂ ਉਤਮ ਪੂਜਾ ਹੈ। ਉਨ੍ਹਾਂ ਸਮਿਤੀ ਵਲੋਂ ਹਰ ਪੂਰਨਮਾਸ਼ੀ ਅਤੇ ਮੱਸਿਆ ਮੌਕੇ ਕਰਵਾਈ ਜਾਦੀ ਪੂਜਾ ਵਿਚ ਵਕੀਲ ਸਾਹਿਬਾਨ, ਇਲਾਕਾ ਨਿਵਾਸੀਆਂ ਨੂੰ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰਧਾਨ ਸੁਨੀਲ ਗਰਗ ਵਲੋਂ ਪੂਜਾ ਦੀ ਰਸਮ ਕਰਵਾਈ ਗਈ ਅਤੇ ਮੰਤਰਾਂ ਦਾ ਉਚਾਰਣ ਪੰਡਤ ਰੋਸ਼ਨ ਲਾਲ ਨੇ ਕੀਤਾ। ਇਸ ਮੌਕੇ ਸਮਿਤੀ ਦੇ ਜੁਆਇੰਟ ਸਕੱਤਰ ਸੁੰਦਰ ਲਾਲ ਝੱਟਾ, ਗਊਸ਼ਾਲਾ ਦੇ ਸੇਵਾਦਾਰ ਅਸ਼ੋਕ ਗੁਪਤਾ, ਕੇਵਲ ਕ੍ਰਿਸ਼ਨ, ਭੂਸ਼ਣ ਗਰਗ, ਕ੍ਰਿਸ਼ਨਾ ਮੰਦਰ ਦੇ ਪ੍ਰਧਾਨ ਦੀਪਕ ਗੋਇਲ, ਸੁਰੇਸ਼ ਕੁਮਾਰ ਲੁਟਾਵਾ, ਪ੍ਰੇਮ ਕੁਮਾਰ ਚਾਵਲਾ, ਸਵਰਨਜੀਤ ਸਿੰਘ ਅਤੇ ਡਾ. ਮਨਿੰਦਰ ਸਿੰਘ ਮਨੀਆਦਿ ਨੇ ਸਿਰਕਤ ਕੀਤੀ। ਇਸ ਮੌਕੇ ਫ਼ਲ, ਬਰਫ਼ੀ, ਸਮੌਸੇ, ਬਿਸਕੁੱਟ ਅਤੇ ਮੱਠੀਆਂ ਆਦਿ ਦਾ ਲੰਗਰ ਵੀ ਚਲਾਇਆ ।