ਜਲੰਧਰ 30 ਸਤਬੰਰ (ਪਰਮਿੰਦਰ ਸਿੰਘ ) ਮੁੱਖ ਮੰਤਰੀ ਤੀਰਥ ਯਾਤਰਾ ਅਧੀਨ ਅੱਜ ਵਾਰਡ ਨੰਬਰ 49 ਗੁਰਦੁਆਰਾ ਸਿੰਘ ਸਭਾ ਬਸਤੀ ਗੁਜਾ ਤੋਂ ਤੀਰਥ ਯਾਤਰਾ ਲਈ ਕਮਲਜੀਤ ਸਿੰਘ ਭਾਟੀਆ ਅਤੇ ਚੰਦਨ ਭਗਤ ਨੇ ਬਸ ਨੂੰ ਹਰਿ ਝੰਡੀ ਵਿਖਾ ਕੇ ਰਵਾਨਾ ਕੀਤੀ। ਇਹ ਯਾਤਰਾ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਵਿਰਾਸਤੇ ਖਾਲਸਾ ਅਤੇ ਮਤਾ ਨੈਣਾ ਦੇਵੀ ਦੇ ਦਰਬਾਰ ਵਿੱਚ ਨਤਮਸਤਕ ਹੋਵੇਗੀ । ਯਾਤਰਾ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕੀਤੀ ਗਈ । ਸੰਗਤਾਂ ਲਈ ਵਿਸ਼ੇਸ਼ ਤੌਰ ਤੇ ਨਾਸ਼ਤੇ ਦਾ ਪ੍ਰਬੰਧ ਕੀਤਾ ਗਿਆ। ਕਮਲਜੀਤ ਸਿੰਘ ਭਾਟੀਆ ਨੇ ਦੱਸਿਆ ਕਿ ਇਸ ਫਰੀ ਬੱਸ ਯਾਤਰਾ ਦਰਮਿਆਨ ਨਾਸ਼ਤਾ ਲੰਗਰ ਅਤੇ ਰਿਹਾਇਸ਼ ਦਾ ਸੰਗਤਾਂ ਲਈ ਸਰਕਾਰ ਵੱਲੋਂ ਫਰੀ ਪ੍ਰਬੰਧ ਕੀਤਾ ਗਿਆ ਹੈ । ਕਮਲਜੀਤ ਭਾਟੀਆ ਨੇ ਦੱਸਿਆ ਕਿ ਇਸ ਯਾਤਰਾ ਲਈ ਵਿਸ਼ੇਸ਼ ਸਹਿਯੋਗ ਅਤੇ ਪ੍ਰੇਰਨਾ ਕੈਬਨਟ ਮੰਤਰੀ ਪੰਜਾਬ ਸ੍ਰੀ ਮਹਿੰਦਰ ਭਗਤ ਜੀ ਦੀ ਹੈ । ਇਸ ਮੌਕੇ ਤੇ ਕਮਲਜੀਤ ਸਿੰਘ ਭਾਟੀਆ ਤੋਂ ਇਲਾਵਾ ਚੰਦਨ ਭਗਤ, ਅੰਮ੍ਰਿਤ ਪਾਲ ਸਿੰਘ ਭਾਟੀਆ , ਬਲਵਿੰਦਰ ਸਿੰਘ ਗਰੀਲੈਂਡ, ਜਸਵੀਰ ਸਿੰਘ, ਇੰਦਰਬੀਰ ਸਿੰਘ, ਅਸ਼ਵਨੀ ਅਰੋੜਾ, ਮਹਿੰਦਰ ਪਾਲ, ਸਤੀਸ਼ ਕੁਮਾਰ, ਗੁਰਬਖਸ਼ ਸਿੰਘ,ਹਰਚਰਨ ਸਿੰਘ ਭਾਟੀਆ, ਅਮਰਜੀਤ ਸਿੰਘ ਭਾਟੀਆ, ਅਸ਼ੋਕ ਚੌਹਾਨ, ਦੁਰਗਾ ਦਾਸ ਲੂਥਰਾ, ਰਜਿੰਦਰ ਕੁਮਾਰ, ਮਗਨ ਛਾਬੜਾ, ਹਰਪ੍ਰੀਤ ਸਿੰਘ ਗਾਂਧੀ, ਜਸਪ੍ਰੀਤ ਸਿੰਘ ਭਾਟੀਆ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ ।